ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਆਈਐਮਏ ਦੇ ਕਮਾਂਡੈਂਟ ਵਜੋਂ ਅਹੁਦਾ ਸੰਭਾਲਿਆ

ਚੰਡੀਗੜ੍ਹ (ਸਮਾਜ ਵੀਕਲੀ) : ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਭਾਰਤੀ ਮਿਲਟਰੀ ਅਕਾਦਮੀ (ਆਈਐਮਏ)-ਦੇਹਰਾਦੂਨ ਦੇ 50ਵੇਂ ਕਮਾਂਡੈਂਟ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਲੇਹ ਅਧਾਰਿਤ ਫ਼ੌਜ ਦੀ 14ਵੀਂ ਕੋਰ ਦੇ ਜੀਓਸੀ ਸਨ ਤੇ ਸਰਹੱਦੀ ਵਿਵਾਦ ਘਟਾਉਣ ਲਈ ਚੀਨ ਨਾਲ ਚੱਲ ਰਹੀ ਗੱਲਬਾਤ ਵਿਚ ਉਹ ਕਈ ਵਾਰ ਭਾਰਤੀ ਧਿਰ ਦੀ ਅਗਵਾਈ ਕਰ ਚੁੱਕੇ ਹਨ। ਉਹ ਮੇਜਰ ਜਨਰਲ ਜੇ.ਐੱਸ. ਮਾਂਗਟ ਦੀ ਥਾਂ ਲੈਣਗੇ। ਕੌਮੀ ਰੱਖਿਆ ਅਕਾਦਮੀ ਖੜਕਵਾਸਲਾ ਤੋਂ ਸਿਖ਼ਲਾਈ ਪ੍ਰਾਪਤ ਲੈਫ਼ ਜਨਰਲ ਹਰਿੰਦਰ ਨੂੰ ਸ਼ੁਰੂਆਤ ਵਿਚ 9 ਮਰਾਠਾ ਲਾਈਟ ਇਨਫੈਂਟਰੀ ਵਿਚ ਕਮਿਸ਼ਨ ਮਿਲਿਆ ਸੀ। ਕੁਪਵਾੜਾ ਵਿਚ ਉਹ ਰਾਸ਼ਟਰੀਆ ਰਾਈਫ਼ਲਜ਼ ਦੀ ਅਗਵਾਈ ਵੀ ਕਰ ਚੁੱਕੇ ਹਨ।

Previous articleਭਾਰਤ ਵਿਚ ਰਵਾਇਤੀ ਦਵਾਈਆਂ ਦਾ ਕੇਂਦਰ ਸਥਾਪਤ ਕਰੇਗਾ ਡਬਲਿਊਐੱਚਓ
Next articleਪਤੰਜਲੀ ਆਯੁਰਵੈਦ ਨੇ 424.72 ਕਰੋੜ ਦਾ ਲਾਭ ਕਮਾਇਆ