ਨਵੀਂ ਦਿੱਲੀ: ਉੱਘੇ ਅੰਗਰੇਜ਼ੀ ਲੇਖਕ ਅਮਿਤਾਵ ਘੋਸ਼ ਨੂੰ ਇਸ ਵਰ੍ਹੇ ਦਾ ਗਿਆਨਪੀਠ ਪੁਰਸਕਾਰ ਦਿੱਤਾ ਗਿਆ ਹੈ। ਘੋਸ਼ ਨੂੰ ਇਹ ਸਨਮਾਨ ਦੇਣ ਦਾ ਫ਼ੈਸਲਾ ਉੱਘੀ ਸਾਹਿਤਕ ਤੇ ਅਕਾਦਮਿਕ ਹਸਤੀ ਪ੍ਰਤਿਭਾ ਰੇਅ ਦੀ ਅਗਵਾਈ ’ਚ ਹੋਈ ਇਕ ਮੀਟਿੰਗ ਮੌਕੇ ਲਿਆ ਗਿਆ ਸੀ। ਘੋਸ਼ ਨੇ ‘ਦਿ ਗਲਾਸ ਪੈਲੇਸ’ ਤੇ ‘ਰਿਵਰ ਆਫ਼ ਸਮੋਕ’ ਜਿਹੇ ਨਾਵਲ ਲਿਖੇ ਹਨ। ਉਨ੍ਹਾਂ ਨੂੰ ਇਸ ਤੋਂ ਪਹਿਲਾਂ ਪਦਮਸ੍ਰੀ ਤੇ ਸਾਹਿਤ ਅਕਾਦਮੀ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।