ਲੁਧਿਆਣਾ ਜੇਲ੍ਹ ਕਾਂਡ: ਅਪਰੇਸ਼ਨ ਕਰਕੇ ਕੈਦੀ ਦੇ ਪੱਟ ’ਚੋਂ ਗੋਲੀ ਕੱਢੀ

ਸਤਾਈ ਜੂਨ ਨੂੰ ਕੇਂਦਰੀ ਜੇਲ੍ਹ ਲੁਧਿਆਣਾ ਵਿਖੇ ਵਾਪਰੀ ਹਿੰਸਕ ਘਟਨਾ ਦੌਰਾਨ ਗੋਲ਼ੀ ਲੱਗਣ ਕਾਰਨ ਗੰਭੀਰ ਜ਼ਖਮੀ ਹੋਏ ਲੁਧਿਆਣਾ ਜੇਲ੍ਹ ਦੇ ਹਵਾਲਾਤੀ ਵਿਸ਼ਾਲ ਕੁਮਾਰ ਵਾਸੀ ਲੁਧਿਆਣਾ ਦਾ ਅੱਜ ਇਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਅਪਰੇਸ਼ਨ ਕੀਤਾ ਗਿਆ। ਇਸ ਦੌਰਾਨ ਉਸ ਦੇ ਪੱਟ ਵਿਚ ਲੱਗੀ ਗੋਲ਼ੀ ਛੇ ਦਿਨਾਂ ਬਾਅਦ ਕੱਢੀ ਗਈ। ਹਸਪਤਾਲ ਦੇ ਆਰਥੋ ਵਿਭਾਗ ਦੇ ਮੁਖੀ ਡਾਕਟਰ ਭੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਹ ਗੋਲ਼ੀ ਵਿਸ਼ਾਲ ਕੁਮਾਰ ਦੇ ਪੱਟ ਦੀ ਹੱਡੀ ਵਿਚ ਚਲੀ ਗਈ ਸੀ ਜਿਸ ਨੂੰ ਅਪਰੇਸ਼ਨ ਕਰਕੇ ਬਾਹਰ ਕੱਢ ਦਿੱਤਾ ਗਿਆ ਹੈ। ਜ਼ਖਮ ਭਰਨ ਅਤੇ ਹੱਡੀ ਦੇ ਮੁਕੰਮਲ ਰੂਪ ਵਿਚ ਜੁੜਨ ’ਤੇ ਸਮਾਂ ਲੱਗੇਗਾ। ਹਸਪਤਾਲ ’ਚ ਵਿਸ਼ਾਲ ਕੁਮਾਰ ਦੀ ਨਿਗਰਾਨੀ ਲਈ ਹੁਣ ਵੀ ਦੋ ਦਰਜਨ ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਹਨ। ਦੱਸਣਯੋਗ ਹੈ ਕਿ ਅਪਰੇਸ਼ਨ ਚਾਰ ਘੰਟੇ ਚੱਲਿਆ ਤੇ ਇਸ ਦੌਰਾਨ ਇਹ ਪੁਲੀਸ ਫੋਰਸ ਵੀ ਅਪਰੇਸ਼ਨ ਥੀਏਟਰ ਦੇ ਬਾਹਰ ਤਾਇਨਾਤ ਰਹੀ।

Previous articleਘਰ ਦੀ ਛੱਤ ਡਿੱਗਣ ਕਾਰਨ ਪਤੀ ਦੀ ਮੌਤ; ਪਤਨੀ ਜ਼ਖ਼ਮੀ
Next articleਅਰਾਵਲੀ ਦੇ ਜੰਗਲਾਂ ’ਚ ਪੁਲੀਸ ਲਾਈਨ ਦੀ ਉਸਾਰੀ ’ਤੇ ਰਿਪੋਰਟ ਮੰਗੀ