(ਸਮਾਜ ਵੀਕਲੀ)
ਰੁੜ੍ਹ ਗਈਆਂ
ਕਈ ਰਹਿ ਗਈਆਂ
ਮਿੱਟੀ ਦੀਆਂ ਤੈਹਾਂ
ਸਭ ਕੁਝ ਮੇਰਾ ਲੈ ਗਈਆਂ
ਉਹ ਘਰੋਂਦਾ ਜੋ ਨਦੀ ਕਿਨਾਰੇ
ਬਚਪਨ ਵਿੱਚ ਬਣਾਇਆ ਸੀ
ਭਾਂਤ-ਭਾਂਤ ਦੇ ਫੁੱਲਾਂ ਦੇ ਨਾਲ
ਤੂੰ ਵੀ ਆ ਸਜਾਇਆ ਸੀ
ਨਿਸ਼ਾਨ ਪੈਰਾਂ ਦੇ
ਉੱਕਰੇ ਬਾਲੂ ਰੇਤ ਤੇ ਜੋ
ਸਭ ਢਹਿ ਗਏ ਨੇ
ਸੁਣਿਆ ਹੈ
ਬੇੜੀਆਂ ਸਣੇ
ਮਲਾਹ ਵੀ ਲਾਪਤਾ ਹੋ ਗਏ ਨੇ।
ਦਿਨੇਸ਼ ਨੰਦੀ
9417458831