ਨਵੀਂ ਦਿੱਲੀ (ਸਮਾਜ ਵੀਕਲੀ)- ਦੇਸ਼ ‘ਚ ਤੇਜੀ ਨਾਲ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੌਰਾਨ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੂੰ ਇਹ ਨਿਰਦੇਸ਼ ਦਿੱਤਾ ਹੈ ਕਿ ਪਹਿਲੀ ਤੋਂ ਅੱਠਵੀਂ ਤਕ ਦੇ ਵਿਦਿਆਰਥੀਆਂ ਨੂੰ ਅਗਲੀ ਜਮਾਤ ‘ਚ ਸਿੱਧਾ ਪ੍ਰਮੋਟ ਕਰ ਦਿੱਤਾ ਜਾਵੇ। ਸਿੱਖਿਆ ਮੰਤਰਾਲਾ ਨੇ ਸੀ.ਬੀ.ਐੱਸ.ਈ. ਨੂੰ ਨਿਰਦੇਸ਼ ਦਿੱਤਾ ਹੈ ਕਿ ਜਮਾਤ 1 ਤੋਂ 8ਵੀਂ ਤਕ ਦੇ ਸਾਰੇ ਵਿਦਿਆਰਥੀਆਂ ਨੂੰ ਅਗਲੀ ਜਮਾਤ ‘ਚ ਪ੍ਰਮੋਟ ਕੀਤਾ ਜਾਵੇ। ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ ਪੋਖਰਿਆਲ ‘ਨਿਸ਼ੰਕ’ ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਦਿਆਰਥਆਂ ਨੂੰ ਇਸ ਵਾਰ ਪ੍ਰਮੋਟ ਨਹੀਂ ਕੀਤਾ ਗਿਆ ਹੈ ਉਹ ਸਕੂਲ-ਆਧਾਰਿਤ ਟੈਸਟ ‘ਚ ਹਾਜ਼ਰ ਹੋ ਸਕਦੇ ਹਨ ਜੋ ਆਨਲਾਈਨ ਜਾਂ ਆਫਲਾਈਨ ਆਯੋਜਿਤ ਕੀਤੇ ਜਾ ਸਕਦੇ ਹਨ।
ਹਰਜਿੰਦਰ ਛਾਬੜਾ- ਪਤਰਕਾਰ 9592282333