ਲਾਇਨਜ਼ ਕਲੱਬ ਫ੍ਰੈਂਡਜ਼ ਬੰਦਗੀ ਵੱਲੋਂ 500 ਕਰੀਬ ਛੋਟੀਆਂ ਤੇ ਵੱਡੀਆਂ ਗੱਡੀਆਂ ਤੇ ਰਿਫਲੈਕਟਰ ਲਗਾਏ ਗਏ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਲਾਇਨਜ਼ ਕਲੱਬ ਫ੍ਰੈਂਡਜ਼ ਬੰਦਗੀ ਵੱਲੋਂ   ਕਲੱਬ ਪ੍ਰਧਾਨ ਲਾਇਨ ਐੱਸ ਪੀ ਸਿੰਘ ਦੀ ਅਗਵਾਈ ਹੇਠ ਜਲੰਧਰ ਬਾਈਪਾਸ ਚੌਂਕ ਕਪੂਰਥਲਾ ਵਿਖੇ   500 ਕਰੀਬ ਛੋਟੀਆਂ ਤੇ ਵੱਡੀਆਂ ਗੱਡੀਆਂ ਅਤੇ ਸਕੂਟਰ ਮੋਟਰ ਸਾਈਕਲਾਂ ਤੇ ਧੁੰਦ ਦੇ ਮੱਦੇਨਜ਼ਰ ਹਾਦਸਿਆਂ ਤੋਂ ਬਚਾਅ ਲਈ ਰਿਫਲੈਕਟਰ ਲਗਾਏ ਗਏ ।ਇਸ ਦੌਰਾਨ  ਮੁੱਖ ਮਹਿਮਾਨ   ਦੇ ਤੌਰ ਤੇ ਐੱਸ ਪੀ ਟ੍ਰੈਫਿਕ ਜਸਬੀਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਤੋਂ ਇਲਾਵਾ ਵਿਸ਼ੇਸ਼ ਤੌਰ ਤੇ 321D ਦੇ ਗਵਰਨਰ ਲਾਇਨ ਹਰਦੀਪ ਸਿੰਘ ਖਡ਼ਕਾ ਤੇ ਪਾਸਟ ਡਿਸਟ੍ਰਿਕ ਗਵਰਨਰ ਲਾਇਨ ਪੀ ਐਸ ਚਾਵਲਾ ਹਾਜ਼ਰ ਹੋਏ।

ਇਸ ਮੌਕੇ ਟ੍ਰੈਫਿਕ ਇੰਚਾਰਜ ਸੁਖਵਿੰਦਰ ਸਿੰਘ ,ਐਸਐਚਓ ਸਿਟੀ ਸੁਰਜੀਤ ਸਿੰਘ ਪੱਤੜ ,ਸਬ ਇੰਸਪੈਕਟਰ ਦਰਸ਼ਨ ਸਿੰਘ ਪਹੁੰਚੇ ਇਸ ਮੌਕੇ ਆਪਣੇ ਭਾਸ਼ਣ ਵਿਚ ਬੋਲਦੇ ਹੋਏ ਐਸਪੀ ਟ੍ਰੈਫਿਕ  ਨੇ ਕਲੱਬ ਵੱਲੋਂ ਕੀਤੇ ਕੀਤੇ ਜਾ ਰਹੇ ਸੇਵਾ ਦੇ ਕੰਮਾਂ ਦੀ ਸ਼ਲਾਘਾ ਕੀਤੀ  ਅਤੇ  ਨਾਲ ਹੀ ਡਿਸਟ੍ਰਿਕ ਗਵਰਨਰ ਵੱਲੋਂ ਧੁੰਦ ਦੇ ਮੌਸਮ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸ ਦੇ ਬਚਾਅ ਲਈ ਕਲੱਬ ਵੱਲੋਂ ਛੋਟੀਆਂ ਅਤੇ ਵੱਡੀਆਂ  ਗੱਡੀਆਂ ਰਫਲੈਕਟਰ ਲਗਾਏ ਜਾ ਰਹੇ ਹਨ। ਇਸ ਮੌਕੇ ਰੀਜਨ ਚੇਅਰਮੈਨ ਸੁਰਜੀਤ ਸਿੰਘ ਚੰਦੀ ਨੇ ਆਏ  ਮੁੱਖ ਮਹਿਮਾਨ ਅਤੇ ਕਦੇ ਡਿਸਟ੍ਰਿਕ ਦੇ ਅਹੁਦੇਦਾਰ ਅਤੇ ਕਲੱਬ ਮੈਂਬਰ ਅਤੇ   ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ।  ਇਸ ਮੌਕੇ ਸੀਨੀਅਰ ਲਾਇਨ ਮੈਂਬਰ ਬਲਜਿੰਦਰ ਸਿੰਘ, ਲਾਇਨ ਪ੍ਰਸ਼ਾਦ ਸ਼ਰਮਾ ਸੈਕਟਰੀ  ,ਅਮਨ  ਸੂਦ ਪੀ ਆਰ ਓ  ,ਲਾਇਨ ਕੁਲਵਿੰਦਰ ਸਿੰਘ ,ਲਾਇਨ ਰਮੇਸ਼  ਕੁਮਾਰ , ਲਾਇਨ ਅਸ਼ੋਕ ਕੁਮਾਰ ਆਦਿ  ਹਾਜ਼ਰ ਸਨ।

Previous articleएस.सी/एस.टी. ऐसोसीऐशन आर.सी.एफ.द्वारा नववर्ष का कैलेंडर जारी
Next articleਬੂਲਪੁਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਆਯੋਜਿਤ