ਲਾਇਨਜ਼ ਕਲੱਬ ਫਰੈਂਡਜ਼ ਬੰਦਗੀ ਵੱਲੋਂ ਵਾਹਨਾਂ ਤੇ ਰਿਫਲੈਕਟਰ ਲਗਾਏ ਗਏ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-  ਲਾਇਨਜ਼ ਕਲੱਬ ਫਰੈਂਡਜ਼ ਬੰਦਗੀ ਵੱਲੋਂ ਮਨਸੂਰਵਾਲ ਬਾਈਪਾਸ ਤੇ ਰਿਫਲੈਕਟਰ ਲਗਾਏ ਗਏ। ਜਿਸ ਦੀ ਪ੍ਰਧਾਨਗੀ ਲਾਇਨ ਐੱਸ ਪੀ ਸਿੰਘ ਨੇ ਕੀਤੀ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਐਸ ਡੀ ਐਮ ਰਵਿੰਦਰ ਪਾਲ ਸਿੰਘ ਬਾਜਵਾ ਟ੍ਰੈਫਿਕ ਪੁਲੀਸ ਕਪੂਰਥਲਾ ਦੇ ਸਹਿਯੋਗ ਨਾਲ ਜਿੱਥੇ ਵਾਹਨਾਂ ਨੂੰ ਰਿਫਲੈਕਟਰ ਲਗਾਏ ਗਏ । ਉਥੇ ਹੀ ਇਸ ਦੌਰਾਨ ਟਰੈਫਿਕ ਇੰਚਾਰਜ ਸੁਖਵਿੰਦਰ ਸਿੰਘ, ਸਬ ਇੰਸਪੈਕਟਰ ਦਰਸ਼ਨ ਸਿੰਘ ,ਲਾਇਨਜ਼ ਕਲੱਬ ਦੇ ਚੇਅਰਮੈਨ ਸੁਰਜੀਤ ਸਿੰਘ ਚੰਦੀ , ਟ੍ਰੈਫਿਕ ਇੰਚਾਰਜ ਸੁਖਵਿੰਦਰ ਸਿੰਘ ਨੇ ਕਲੱਬ ਵੱਲੋਂ ਕੀਤੇ ਜਾ ਰਹੇ ਸੇਵਾ ਦੇ ਕੰਮਾਂ ਦੀ ਸ਼ਲਾਘਾ ਕੀਤੀ ।

ਕਲੱਬ ਵੱਲੋਂ ਛੋਟੀਆਂ ਤੇ ਵੱਡੀਆਂ ਗੱਡੀਆਂ ਦੇ ਰਿਫਲੈਕਟਰ ਲਗਾਏ ਗਏ।ਇਸ ਮੌਕੇ ਬੋਲਦਿਆਂ ਰੀਜਨ ਚੇਅਰਮੈਨ ਸੁਰਜੀਤ ਸਿੰਘ ਚੰਦੀ ਨੇ ਆਏ ਮੁੱਖ ਮਹਿਮਾਨ ਅਤੇ ਕਲੱਬ ਮੈਂਬਰ ਅਤੇ ਪੁਲੀਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਮੌਕੇ ਲਾਇਨ ਸੁਖਜੀਤ ਸਿੰਘ ਬੱਗਾ ,ਕੁਲਵਿੰਦਰ ਸਿੰਘ,ਲਾਇਨ ਅਮਨ ਸੂਦ ਪੀ ਆਰ ਓ ,ਲਾਇਨ ਅਸ਼ੋਕ ਕੁਮਾਰ ,ਲਾਇਨ ਐੱਸ ਪੀ ਸਿੰਘ , ਲਾਇਨ ਭੁਪਿੰਦਰ ਸਿੰਘ ਖਜ਼ਾਨਚੀ ,ਲਾਇਨ ਕਰਮਜੀਤ ਸਿੰਘ ਚੰਦੀ ,ਲਾਇਨ ਸਰਵਣ ਸਿੰਘ ,ਲਾਈਨ ਜਰਨੈਲ ਸਿੰਘ ,ਲਾਇਨ ਡਾ ਸਾਹਿਬ ਸਿੰਘ, ਲਾਇਨ ਜਗਦੀਪ ਸਿੰਘ, ਲਾਈਨ ਰਣਜੀਤ ਸਿੰਘ ਆਦਿ ਹਾਜਰ ਸਨ।

Previous articlePanesar invites Rihanna to talk on Indian farmers’ protest
Next articleHappy to have Shakib, Tamim, Mushfiqur’s support: Haque