ਲਲਈ ਸਿੰਘ ਯਾਦਵ

ਪੈਰੀਅਰ ਲਲਈ ਸਿੰਘ ਯਾਦਵ ਦਾ ਜਨਮ 01 ਸਤੰਬਰ 1911 ਨੂੰ ਪਿੰਡ ਕਠਾਰਾ ਜ਼ਿਲ੍ਹਾ ਕਾਨਪੁਰ ਦਿਹਾਤੀ ਦੇ ਸਮਾਜ ਸੁਧਾਰਕ ਕਿਸਾਨ ਪਰਿਵਾਰ ਵਿੱਚ ਹੋਇਆ ਉਨ੍ਹਾਂ ਨੇ ਬਚਪਨ ਵਿਚ ਨਾਮ ਲਾਲਾ ਸੀ,  ਲਲਾ ਤੋਂ ਲਲਈ ਹੋ ਗਿਆ।

ਪਿਤਾ ਗੱਜੂ ਸਿੰਘ ਯਾਦਵ ਇੱਕ ਆਰੀਆ ਸਮਾਜੀ ਸੀ ਇਸ ਦੀ ਮਾਤਾ ਦਾ ਨਾਮ ਮੂਲਾਦੇਵੀ ਸੀ ਮੂਲਾਦੇਵੀ ਉਸ ਖੇਤਰ ਦੇ ਮਕਰ ਦਾਦੁਰ ਪਿੰਡ ਦੇ ਲੋਕਪ੍ਰਿਆ ਨੇਤਾ ਸਾਧੋ ਸਿੰਘ ਯਾਦਵ ਦੀ ਬੇਟੀ ਸੀ

ਸ਼ੁਰੂਆਤੀ ਜ਼ਿੰਦਗੀ

ਲਲਈ ਸਿੰਘ ਯਾਦਵ ਦਾ ਜਨਮ 1928 ਵਿੱਚ ਉਰਦੂ ਦੇ ਨਾਲ ਹਿੰਦੀ ਵਿੱਚ ਮਿਡਲ ਪਾਸ ਕੀਤਾ 1929 ਤੋ 1931 ਤੱਕ ਲਲਈ ਸਿੰਘ ਯਾਦਵ ਜੰਗਲ ਵਿਭਾਗ ਵਿੱਚ ਗਾਡ ਰਹੇ 1931 ਵਿੱਚ ਸਰਦਾਰ ਸਿੰਘ ਯਾਦਵ ਦੀ ਬੇਟੀ ਦੁਲਾਰੀ ਦੇਵੀ ਨਾਲ ਵਿਆਹ ਹੋ ਗਿਆ 1933 ਵਿਚ ਪੁਲਿਸ ਕਪਤਾਨ ਜ਼ਿਲ੍ਹਾ ਮੁਰੈਨਾ (ਮੱਧ ਪ੍ਰਦੇਸ਼) ਦੇ ਸਿਪਾਹੀ ਪਦ ਉੱਤੇ ਭਰਤੀ ਹੋ ਗਏ ਨੌਕਰੀ ਦੇ ਨਾਲ ਨਾਲ ਉਨ੍ਹਾਂ ਨੇ ਪੜ੍ਹਾਈ ਕੀਤੀ 1946 ਪੁਲਿਸ ਅਤੇ ਆਰਮੀ ਸੰਘ ਗਵਾਲੀਅਰ ਕਾਇਮ ਕਰਕੇ ਉਨ੍ਹਾਂ ਨੂੰ ਪ੍ਰਧਾਨ ਚੁਣੇ ਗਏ, ਉਨ੍ਹਾਂ ਨੇ ਹਿੰਦੀ ਵਿੱਚ ” ਸਿਪਾਹੀ ਦੀ ਤਬਾਹੀ “ ਲਿਖੀ ਜਿਸ ਵਿੱਚ ਕਰਮਚਾਰੀਆਂ ਨੂੰ ਕ੍ਰਾਂਤੀ ਦੇ ਮਾਰਗ ਉੱਤੇ ਵਿਸ਼ੇਸ਼ ਤੋਂਰ ਜਾਗਰੂਕ ਕੀਤਾ ਜਿੰਨ੍ਹਾਂ ਨੇ ਗਵਾਲੀਅਰ ਰਾਜ ਦੀ ਆਜ਼ਾਦੀ ਦੇ ਲਈ ਜਨਤਾਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਸੰਗਠਿਤ ਕਰਕੇ ਪੁਲਿਸ ਅਤੇ ਫੌਜ ਵਿੱਚ ਹੜਤਾਲ ਕਰਵਾਈ। 

ਲਲਈ ਯਾਦਵ ਦਾ ਵਿਰੋਧ 

29 ਮਾਰਚ ਵਿਚ 1947 ਨੂੰ ਲਲਈ ਯਾਦਵ ਨੂੰ ਪੁਲਸ ਅਤੇ ਆਰਮੀ ਵਿੱਚ ਹੜਤਾਲ ਕਰਨੇ ਦੇ ਅਰੋਪ ਵਿੱਚ ਧਾਰਾ 131 ਭਾਰਤੀ ਦੰਡ ਵਿਧਾਨ ਸੈਨਿਕ ਵਿਰੋਹ ਦੇ ਅੰਤਰਗਤ ਸਾਥੀਆਂ ਦੇ ਨਾਲ ਰਾਜ-ਬੰਦੀ ਬਣਾ ਲਿਆ ਗਿਆ।

06 ਦਿਸੰਬਰ 1947 ਨੂੰ ਵਿਸ਼ੇਸ਼ ਆਪਰਾਧਿਕ ਸੈਸ਼ਨ ਜੱਜ ਗਵਾਲੀਅਰ ਨੇ 05 ਸਾਲ ਕਾਰਾਵਾਸ (ਕੈਦ) ਅਤੇ ਪੰਜ ਰੁਪਏ ਅਰਥ ਦੰਡ ਸੰਵਿਧਾਨਿਕ ਦੰਡ ਗਵਾਲੀਅਰ ਨੇਸ਼ਨਲ ਆਰਮੀ ਦੇ ਪ੍ਰਧਾਨ ਹਾਈ ਕਮਾਂਡਰ ਹੋਣੇ ਦੇ ਕਾਰਨ 12 ਜਨਵਰੀ 1948 ਨੂੰ ਸਿਵਲ ਸਾਥੀਆਂ ਦੇ ਨਾਲ ਬਾਹਰ ਆਏ।

ਹਿੰਦੂ ਧਰਮ ਗ੍ਰੰਥਾਂ ਦਾ ਅਧਿਐਨ

ਇਸ ਦੇ ਬਾਅਦ ਉਹ ਆਪ ਹੀ ਜੁੱਟ ਗਏ ਇਸਦਾ ਦੋਰਾਨ ਉਨ੍ਹਾਂ ਨੇ ਇੱਕ ਦੇ ਬਾਅਦ ਵਿੱਚ ਸ਼ਰੂਤੀ, ਸਮ੍ਰਿਤੀ, ਪੁਰਾਣਾਂ ਅਤੇ ਰਾਮਾਇਣ ਵੀ ਪੜ੍ਹੀਆਂ ਹਿੰਦੂ ਸ਼ਾਸਤਰਾਂ ਦੇ ਵਿਖਿਆਤ ਘੋਰ ਅੰਧ-ਵਿਸ਼ਵਾਸ, ਵਿਸ਼ਵਾਸਘਾਤ ਅਤੇ ਪਾਖੰਡ ਨਾਲ ਨਾਲ ਬਹੁਤ ਹੀ ਵਿਚਲਿਤ ਹੋਏ।

ਧਰਮਗ੍ਰੰਥਾਂ ਵਿੱਚ ਬ੍ਰਾਹਮਣਾਂ ਦੀ ਮਹਿਮਾਨ ਦਾ ਵਿਖਿਆਨ ਅਤੇ ਪੱਛੜੇ ਛੋਟੀ ਸਮਾਜ ਦੀ ਮਾਨਸਿਕ ਦਾਸਤਾ ਦਾ ਛੜਅੰਤਰ ਨਾਲ ਉਹ ਵਿਅਕਤੀ ਨਿਰਾਸ਼ ਹੋ ਉੱਠੇ ਐਸੀ ਸਥਿਤੀ ਵਿੱਚ ਉਨ੍ਹਾਂ ਨੇ ਧਰਮ ਛੱਡਣ ਦਾ ਮਨ ਬਣਾ ਲਿਆ ਦੁਨੀਆਂ ਦੇ ਵਿਭਿੰਨ ਧਰਮਾਂ ਦਾ ਅਧਿਐਨ ਕਰਨ ਦੇ ਬਾਅਦ ਵਿਚਾਰਕ ਚੇਤਨਾਂ ਬਦਲੇ ਦੇ ਕਾਰਨ ਉਹ ਬੁੱਧ ਧਰਮ ਦੀ ਵੱਲ ਪ੍ਰੇਰਿਤ ਹੋ ਗਏ ਧਰਮ ਸ਼ਾਸਤਰ ਪੜਨਾ ਉਨ੍ਹਾਂ ਦੇ ਸਮਝ ਆ ਗਿਆ ਬੜੀ ਚਲਾਕੀ ਅਤੇ ਛੜਜੰਤਰ ਨਾਲ ਘੋਸ਼ਿਤ ਸ਼ੂਦਰ ਸਮਾਜ ਨੂੰ ਦੋ ਵਰਗ ਬਣਾ ਦਿੱਤੇ ਗਏ ਇੱਕ ਸ਼ਛੂਤ ਵਰਗ ਦੂਸਰਾ ਅਛੂਤ ਵਰਗ ਸ਼ੂਦਰ ਤਾਂ ਸੂਤਰ ਇਹ ਹੈ

ਆਪਣੇ ਜੀਵਨ ਸ਼ੰਘਰਸ਼ ਕਰਮ ਵਿੱਚ ਵਿਚਾਰਿਕ ਚੇਤਨਾ ਨਾਲ ਲੈਸ ਹੁੰਦੇ ਹੋਏ ਉਨ੍ਹਾਂ ਨੇ ਮਨ ਬਣਾ ਲਿਆ ਕੀ ਇਸ ਦੁਨੀਆਂ ਵਿੱਚ ਮਾਨਵਤਾ ਹੀ ਸਭ ਤੋਂ ਉੱਤਮ ਮਾਨਵ ਮੁੱਲ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸਮਾਜਿਕ ਅਸਮਾਨਤਾ ਦਾ ਮੂਲ ਵਰਣ ਵਿਵਸਥਾ, ਜਾਤੀ ਵਿਵਸਥਾ, ਸ਼ੂਰੂਤੀ, ਸਮਰਿਤੀ, ਪੁਰਾਣਾ ਆਦਿ ਗ੍ਰੰਥਾਂ ਵਿੱਚ ਵੀ ਘੋਸ਼ਿਤ ਹੈ ਸਮਾਜਿਕ ਅਸਮਾਨਤਾ ਦਾ ਵਿਨਾਸ਼ ਸਮਾਜਿਕ ਸੁਧਾਰ ਨਾਲ ਨਹੀਂ ਬਲਕਿ ਇਹ ਵਿਵਸਥਾ ਨਾਲ ਅਲੱਗ-ਥਲੱਗ ਵਿਚ (ਸ਼ਾਮਿਲ)ਸਹਿਮਤ ਹੈ।

ਹੁਣ ਤਾਂ ਇਹ ਵਾਂ ਸਪਸ਼ਟ ਹੋ ਗਿਆ ਹੈ ਇਹ ਵਿਚਾਰਾਂ ਦੇ ਪ੍ਰਚਾਰ ਪ੍ਰਸਾਰ ਦਾ ਸਭ ਤੋਂ ਮਜ਼ਬੂਤ ਛੋਟਾ ਸਾਹਿਤ ਹੀ ਹੈ, ਉਹ ਇਨ੍ਹਾਂ ਨੇ ਆਪਣੇ ਹੱਥਾਂ ਵਿਚ ਲਿਆ ਹੋਇਆ ਹੈ।

1925 ਇਹਨਾਂ ਦੀ ਮਾਤਾ, 1939 ਵਿੱਚ ਪਤਨੀ, 1946 ਵਿੱਚ ਪੁੱਤਰੀ ਸ਼ਕੁੰਤਲਾ (11 ਸਾਲ) ਅਤੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਸੀ ਜੇ ਆਪਣੇ ਮਾਤਾ ਪਿਤਾ ਦੇ ਇਕਲੌਤੇ ਪੁੱਤਰ ਸੀ ਕ੍ਰਾਂਤੀਕਾਰੀ ਵਿਚਾਰਧਾਰਾ ਹੋਣ ਦੇ ਕਾਰਨ ਉਨ੍ਹਾਂ ਨੂੰ ਦੂਜੀ ਸ਼ਾਦੀ (ਵਿਆਹ) ਨਹੀਂ ਕਰਵਾਇਆ।

ਸਾਹਿਤ ਪ੍ਰਕਾਸ਼ਨ ਦੀ ਤਰਫ ਉਨ੍ਹਾਂ ਦਾ ਬਹੁਤ ਧਿਆਨ ਦਿੱਤਾ ਦੱਖਣ ਭਾਰਤ ਦੇ ਮਹਾਨ ਕ੍ਰਾਂਤੀਕਾਰੀ ਪੈਰੀਅਰ ਰਾਮਾਸਵਾਮੀ ਨਾਇਕਰ ਨੇ ਉਸ ਸਮੇਂ ਉੱਤਰ ਭਾਰਤ ਵਿੱਚ ਕਈ ਦੌਰੇ ਕੀਤੇ ਸੀ ਲਲਈ ਯਾਦਵ ਇਹਨਾ ਦੇ ਸੰਪਰਕ ਵਿੱਚ ਆਏ।

ਪੈਰੀਆਰ ਰਾਮਾਸਵਾਮੀ ਨਾਇਕਰ ਦੇ ਸੰਪਰਕ ਦੇ ਬਾਅਦ ਵਿੱਚ ਉਨ੍ਹਾਂ ਨੇ ਉਸ ਦੀ ਲਿਖਤ ” ਰਾਮਾਇਣ ਏ ਟੂ ਰੀਡਿੰਗ ” ਵਿੱਚ ਵਿਸ਼ੇਸ਼ ਰੁਚੀ ਦਿਖਾਈ ਨਾਲ ਵੀ ਉਨ੍ਹਾਂ ਨੇ ਇਸ ਕਿਤਾਬ ਨੂੰ ਬਹੁਤ ਹੀ ਪ੍ਰਚਾਰ ਪ੍ਰਸਾਰ ਕੀਤਾ।

01 ਜੁਲਾਈ ਨੇ 1968 ਪੈਰੀਅਰ ਰਾਮਾਸਵਾਮੀ ਨਾਇਕਰ ਦੀ ਅਨੁਮਤੀ ਦੇ ਬਾਅਦ ਲਲਈ ਯਾਦਵ ਨੇ ਉਹਨਾਂ ਦੀ ਕਿਤਾਬ ਨੂੰ ਹਿੰਦੀ ਵਿੱਚ ਛਪਵਾਉਣ  ਦੀ ਸੋਚੀ।

01 ਜੁਲਾਈ 1969 ਨੂੰ ਕਿਤਾਬ ਸਾਚੀ ਰਾਮਾਇਣ ਛਪ ਕੇ ਤਿਆਰ ਹੋ ਗਈ ਇਸ ਦੇ ਪ੍ਰਕਾਸ਼ਨ ਨਾਲ ਸੰਪੂਰਨ ਉੱਤਰ ਪੂਰਬ ਅਤੇ ਪੱਛਮ ਭਾਰਤ ਵਿੱਚ ਇੱਕ ਤਹਿਲਕਾ ਮੱਚ ਗਿਆ।

ਲੇਕਿਨ ਯੂਪੀ ਸਰਕਾਰ ਨੇ 08 ਦਸੰਬਰ 1969 ਵਿੱਚ ਇਸ ਕਿਤਾਬ ਨੂੰ ਜ਼ਬਤ ਕਰਨ ਦੇ ਆਦੇਸ਼ ਦੇ ਦਿੱਤੇ ਸਰਕਾਰ ਦਾ ਮੰਨਣਾ ਸੀ ਕਿ ਇਹ ਕਿਤਾਬ ਭਾਰਤ ਦੇ ਕੁਝ ਨਾਗਰਿਕ ਦੀ ਧਾਰਮਿਕ ਭਾਵਨਾ ਨੂੰ ਜਾਣ ਬੁੱਝ ਕੇ ਚੋਟ ਪਹਿਚਾਣ ਅਤੇ ਉਨ੍ਹਾਂ ਦੇ ਧਰਮ ਅਤੇ ਧਾਰਮਿਕ ਮਾਨਤਾਵਾਂ ਦਾ ਅਪਮਾਨ ਕਰਨ ਦੇ ਟੀਚੇ ਵਿੱਚ ਲਿਖੀ ਗਈ ਹੈ।

ਇਸ ਆਦੇਸ਼ ਦੇ ਖਿਲਾਫ ਪ੍ਰਕਾਸ਼ਨ ਲਲਈ ਸਿੰਘ ਯਾਦਵ ਨੇ ਇਲਾਹਾਬਾਦ ਹਾਈਕੋਰਟ ਵਿੱਚ ਯਾਚਿਕਾ ਦਾਇਰ ਕੀਤੀ ਇਸ ਕੇਸ ਦੀ ਸੁਣਵਾਈ ਦੇ ਲਈ ਤਿੰਨ ਜੱਜਾਂ ਦੀ ਸਪੈਸ਼ਲ ਫੁੱਲ ਬੈਂਚ ਬਿਠਾਈ ਗਈ।

ਤਿੰਨ ਦਿਨ ਦੀ ਸੁਣਵਾਈ ਦੇ ਬਾਅਦ ਸਾਚੀ ਰਾਮਾਇਣ ਦੇ ਜ਼ਬਤ ਦੇ ਆਦੇਸ਼ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ।

ਸਾਚੀ ਰਮਾਇਣ ਦਾ ਮਾਮਲਾ ਹੁਣ ਤੱਕ ਚੱਲ ਰਿਹਾ ਸੀ 10 ਮਾਰਚ 1970 ਵਿੱਚ ਇੱਕ ਹੋਰ ਕਿਤਾਬ ਸਨਮਾਨ ਦੇ ਲਈ ” ਧਰਮ ਪਰਿਵਰਤਨ ਕਰੇ ” (ਜਿਸ ਵਿੱਚ ਡਾਕਟਰ ਅੰਬੇਡਕਰ ਦੇ ਕੁਝ ਭਾਸ਼ਨ ਸੀ) ਅਤੇ ਜਾਤੀ ਭੇਦਭਾਵ ਦੀ ਅਨੁਛੇਦ 12 ਸਤੰਬਰ 1970 ਨੂੰ ਸਰਕਾਰ ਨੇ ਜ਼ਬਤ ਕਰ ਲਿਆ।

ਇਸ ਦੇ ਲਈ ਲਲਈ ਸਿੰਘ ਯਾਦਵ ਨੇ ਐਡਵੋਕੇਟ ਬਨਵਾਰੀ ਲਾਲ ਯਾਦਵ ਦੇ ਸਹਿਯੋਗ ਨਾਲ ਮੁਕੱਦਮੇ ਦੀ ਪੈਰਵਾਈ ਕੀਤੀ ਮੁਕੱਦਮੇ ਦੀ ਜਿੱਤ ਦੇ ਬਾਅਦ 14 ਮਈ 1971 ਨੂੰ ਯੂਪੀ ਸਰਕਾਰ ਨੇ ਇਨ ਕਿਤਾਬਾਂ ਨੂੰ ਜ਼ਬਤ ਕਰਨ ਦੇ ਆਦੇਸ਼ ਨੂੰ ਇਨਕਾਰ ਕਰ ਦਿੱਤਾ।

ਇਸ ਦੇ ਬਾਅਦ ਵਿੱਚ ਲਲਈ ਸਿੰਘ ਯਾਦਵ ਦੀ ਕਿਤਾਬ ” ਆਰੀਆਂ ਦਾ ਨੈਤਿਕ ਪੋਲ ਪ੍ਰਕਾਸ਼ਨ “ ਦੇ ਖਿਲਾਫ 1973 ਵਿੱਚ ਮੁਕੱਦਮਾ ਚੱਲਿਆ ਇਸ ਮੁਕੱਦਮੇ ਉਨ੍ਹਾਂ ਦੇ ਜੀਵਨ ਭਰ ਚੱਲਦਾ ਰਿਹਾ।

ਪੈਰੀਅਰ ਲਲਈ ਸਿੰਘ ਯਾਦਵ ਨੇ ਹਿੰਦੀ ਵਿੱਚ ਪੰਜ ਨਾਟਕ ਲਿਖੇ

1). ਉਂਗਲੀ ਮਾਲ ਨਾਟਕ

2). ਸ਼ੰਭੂਕ ਵੱਧ

3). ਸੰਤ ਮਾਇਆ ਬਲੀਦਾਨ

4). ਇਕਲਾਵਿਆ

5). ਨਾਗ ਯੱਗ ਨਾਟਕ 

ਨਾਟਕਾਂ ਦੇ ਇਲਾਵਾ ਪੈਰੀਅਰ ਲਲਈ ਸਿੰਘ ਯਾਦਵ ਨੇ ਤਿੰਨ ਪੁਸਤਕਾਂ ਲਿਖੀ

1). ਸ਼ੋਸ਼ਿਤ ਉੱਤੇ ਧਾਰਮਿਕ ਡਕੈਤੀ

2). ਸ਼ੋਸ਼ਿਤਾਂ ਉੱਤੇ ਰਾਜਨੀਤੀ ਡਕੈਤੀ

3). ਸਮਾਜਿਕ ਅਸਮਾਨਤਾ ਕਿਸ ਤਰ੍ਹਾਂ ਸਮਾਪਤ ਹੋ ਗਈ। 

ਸਾਹਿਤ ਪ੍ਰੇਮ ਅਤੇ ਅੰਧ ਵਿਸ਼ਵਾਸ ਦੇ ਖਿਲਾਫ ਲੜਾਈ 

ਸਾਹਿਤ ਪ੍ਰਕਾਸ਼ਨ ਦੇ ਲਈ ਉਨ੍ਹਾਂ ਨੇ ਇੱਕ ਦੇ ਬਾਅਦ ਇੱਕ ਤਿੰਨ ਪ੍ਰੈੱਸ ਖਰੀਦੇ ਸੋਸ਼ਿਤ ਪਛੜੇ ਸਮਾਜ ਵਿੱਚ ਸਵੈ ਇੱਜ਼ਤ ਅਤੇ ਸਨਮਾਨ ਨੂੰ ਜੁਗਾਣੇ ਅਤੇ ਉਨ੍ਹਾਂ ਦੇ ਵਿਅਕਤੀ ਅਗਿਆਨ ਅੰਧਵਿਸ਼ਵਾਸ ਜਾਤੀਵਾਦ ਅਤੇ ਬ੍ਰਾਹਮਣੀ ਵਿਵਸਥਾ ਪਰੰਪਰਾ ਨੂੰ ਨਸ਼ਟ ਕਰਨ ਦੇ ਉਦੇਸ਼ ਦਾ ਸਾਰਾ ਜੀਵਨ ਛੋਟੇ ਸਾਹਿਤ ਦੇ ਪ੍ਰਕਾਸ਼ਨ ਦੀ ਧੁਨ ਵਿੱਚ ਲਗਾ ਦਿੱਤੇ।

ਸੁਪਰੀਮ ਕੋਰਟ ਵਿੱਚ ਸਾਚੀ ਰਮਾਇਣ ਦੇ ਖਿਲਾਫ਼ ਅਪੀਲ

ਹਾਈਕੋਰਟ ਵਿੱਚ ਹਾਰਨੇ ਦੇ ਬਾਅਦ ਯੂਪੀ ਸਰਕਾਰ ਨੇ ਸੁਪਰੀਮ ਕੋਰਟ ਦਿੱਲੀ ਵਿੱਚ ਅਪੀਲ ਦਾਇਰ ਕਰ ਦਿੱਤੀ ਇੱਥੇ ਵੀ ਲਲਈ ਸਿੰਘ ਯਾਦਵ ਦੀ ਸਾਚੀ ਰਾਮਾਇਣ ਦੀ ਹੀ ਜਿੱਤ ਹੋਈ। 

ਬੁੱਧ ਧਰਮ ਦੀ ਤਰਫ਼ ਝੁਕਾਅ

ਬਾਬਾ ਸਾਹਿਬ ਡਾ. ਅੰਬੇਡਕਰ ਦੀ 14 ਅਕਤੂਬਰ 1956 ਨੂੰ ਬੁੱਧ ਧਰਮ ਗ੍ਰਹਿਣ ਕਰਨ ਦੀ ਘੋਸ਼ਣਾ ਨਾਲ ਲਲਈ ਸਿੰਘ ਯਾਦਵ ਬੇਹੱਦ ਖੁਸ਼ੀ ਹੋਈ ਉਨ੍ਹਾਂ ਦਾ ਬੁੱਧ ਧਰਮ ਦੀ ਤਰਫ਼ ਰੁਝਾਨ ਸੀ ਅਤੇ ਅਤੇ ਉਹ ਬੁੱਧ ਧਰਮ ਗ੍ਰਹਿਣ ਕਰਨਾ ਚਾਹੁੰਦੇ ਸੀ ਉਹ ਡਾ. ਅੰਬੇਡਕਰ ਦੁਆਰਾ ਆਯੋਜਿਤ ਬੁੱਧ ਧਰਮ ਦਿਵਸ ਸਮਾਰੋਹ ਵਿੱਚ ਜਾਣਾ ਚਾਹੁੰਦੇ ਸੀ ਲੇਕਿਨ ਸਿਹਤ ਖਾਰਬ ਅਤੇ ਖੂਨ ਦੀਆਂ ਉਲਟੀਆਂ ਹੋਣ ਦੇ ਕਾਰਨ 14 ਅਕਤੂਬਰ ਨੂੰ ਦਿਕਸ਼ਾ ਭੂਮੀ ਨਹੀਂ ਜਾ ਸਕੇ ਲੇਕਿਨ 21 ਜੁਲਾਈ 1967 ਨੂੰ ਉਨ੍ਹਾਂ ਨੇ ਕੁਸ਼ੀਨਗਰ ਜਾ ਕੇ ਭਾਂਤੇ ਚੰਦਰਮਣੀ ਦੇ ਹੱਥੋਂ ਬੁੱਧ ਧਰਮ ਦੀ ਦੀਕਸ਼ਾ ਲਈ ਦਿਕਸ਼ਾ ਗ੍ਰਹਿਣ ਕਰਨ ਬਾਅਦ ਲਲਈ ਸਿੰਘ ਯਾਦਵ ਨੇ ਇੱਕ ਸਰਵਜਨਿਕ ਘੋਸ਼ਣਾ ਕੀਤੀ ਕਿ ਅੱਜ ਤੋਂ ਮੈਂ ਮਨੁੱਖ ਹਾਂ ਮਾਨਵਤਾਵਾਦੀ ਹਾਂ ਅੱਜ ਤੋਂ ਮੈਂ ਸਿਰਫ ਲਲਈ ਹਾ।

ਹੁਣ ਮੈਂ ਕੁੰਵਰ, ਚੌਧਰੀ, ਸਿੰਘ, ਯਾਦਵ ਅਹੀਰ ਅਤੇ ਜਾਤ ਮੂਲਾ ਮਾਨਤਾ ਨਾਲੋਂ ਪੂਰਨ ਮੁਕਤ ਹੋ ਗਿਆ ਹਾਂ ਹੁਣ ਮੈਂ ਆਪਣੇ ਨਾਮ ਦੇ ਨਾਲ ਕਿਸੇ ਵੀ ਪ੍ਰਕਾਰ ਦੀ ਜਾਤੀ ਸੂਚਕ ਸ਼ਬਦਾਵਲੀ ਦਾ ਪ੍ਰਯੋਗ ਨਹੀਂ ਕਰੂੰਗਾ।

24 ਸਤੰਬਰ 1973 ਨੂੰ ਪੈਰੀਅਰ ਈ ਵੀ ਰਾਮਾਸਵਾਮੀ ਦਾ ਪਰਿਨਿਰਵਾਣ ਹੋ ਗਿਆ ਉਨ੍ਹਾਂ ਦੇ ਨਿਰਮਾਣ ਦੇ ਬਾਅਦ 30 ਦਸੰਬਰ 1974 ਨੂੰ ਉਨ੍ਹਾਂ ਦੀ ਯਾਦ ਵਿੱਚ ਮਹਾਨ ਯਾਦ ਵਿਚ ਸਭਾ ਹੋਈ ਜਿਸ ਵਿੱਚ ਦੁਨੀਆਂ ਦੇ ਮਹਾਨ ਚਿੰਤਕ ਬੁੱਧੀਜੀਵੀ ਆਏ ਅਤੇ ਆਪਣੇ ਵਿਚਾਰ ਰੱਖੇ ਦਾ ਲਲਈ ਸਿੰਘ ਯਾਦਵ ਨੇ ਵੀ ਆਪਣੇ ਵਿਚਾਰ ਰੱਖੇ ।

ਲਲਈ ਸਿੰਘ ਯਾਦਵ ਨੇ ਵੀ ਆਪਣਾ ਵਿਚਾਰ ਕਰਦੇ ਹੋਏ ਇਹ ਮਿੱਥਕ ਧਰਮ ਅਤੇ ਸੰਸਕ੍ਰਿਤੀ ਉੱਤੇ ਉਸ ਤਰ੍ਹਾਂ ਪ੍ਰਹਾਰ ਕਰ ਰਹੇ ਸੀ ਜਿਸ ਨਾਲ ਪੈਰੀਅਰ ਰਾਮਾ ਸਵਾਮੀ ਕਰਦੇ ਸੀ ਇਸ ਸਭਾ ਵਿੱਚ ਬੈਠੇ ਕਈ ਲੱਖ ਲੋਕਾਂ ਨੇ ਕਿਹਾ ਕਿ ਸਾਨੂੰ ਸਾਡੇ ਪੈਰੀਅਰ ਮਿਲ ਗਏ।

ਅੱਜ ਤੂੰ ਸਾਡੇ ਨਵੇਂ ਪੈਰੀਅਰ ਲਲਈ ਹੋਣਗੇ ਉਸ ਦੇ ਬਾਅਦ ਵਿੱਚ ਲਲਈ ਹੋ ਗਏ ਪੈਰੀਅਰ ਲਲਈ, ਉਸ ਤੋਂ ਬਾਅਦ ਉੱਤਰ ਭਾਰਤ ਦੇ ਪੈਰੀਅਰ ਕਹਾਉਣ ਜਾਣ ਲੱਗ ਪਏ।

ਪਰਿਨਿਰਵਾਣ 

07 ਫਰਬਰੀ 1993 ਨੂੰ ਲਲਈ ਸਿੰਘ ਯਾਦਵ ਦਾ ਪ੍ਰੀਨਿਰਵਾਣ ਹੋ ਗਿਆ ਸ਼ੋਸ਼ਿਤ ਸਮਾਜ ਦੇ ਜਾਗਰਤ ਕਰਨ ਵਿੱਚ ਉਨ੍ਹਾਂ ਦਾ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਮੂਲ ਲੇਖਕ:-  D.B.I BUREAU

ਅਨੁਵਾਦ :- ਅਮਨਦੀਪ ਸਿੱਧੂ (ਫੂਲੇ-ਸ਼ਾਹੂ-ਅੰਬੇਡਕਰੀ ਮਿਸ਼ਨਰੀ ਕਾਰਜਕਰਤਾ)

ਮੋਬਾਈਲ ਨੰਬਰ:- 94657-54037

Previous articleTrump opposes salary hike for federal employees
Next articleNew digital service to minimise disruptive roadworks