ਉੱਘੀ ਗਾਇਕਾ ਲਤਾ ਮੰਗੇਸ਼ਕਰ ਨੂੰ ਸਾਹ ਲੈਣ ਵਿੱਚ ਤਕਲੀਫ਼ ਮਗਰੋਂ ਅੱਜ ਵੱਡੇ ਤੜਕੇ ਬ੍ਰੀਚ ਕੈਂਡੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਦੇ ਸੂਤਰਾਂ ਮੁਤਾਬਕ ਗਾਇਕਾ ਦੀ ਹਾਲਤ ਗੰਭੀਰ ਹੈ ਤੇ ਉਨ੍ਹਾਂ ਨੂੰ ਹਸਪਤਾਲ ਦੇ ਆਈਸੀਯੂ ਵਿੱਚ ਰੱਖਿਆ ਗਿਆ ਹੈ। ਗਾਇਕਾ ਨੇ ਲੰਘੀ 28 ਸਤੰਬਰ ਨੂੰ ਆਪਣਾ 90ਵਾਂ ਜਨਮ ਦਿਨ ਮਨਾਇਆ ਸੀ। ਹਸਪਤਾਲ ਅੰਦਰਲੇ ਸੂਤਰ ਨੇ ਕਿਹਾ, ‘ਗਾਇਕਾ ਨੂੰ ਵੱਡੇ ਤੜਕੇ ਦੋ ਵਜੇ ਦੇ ਕਰੀਬ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਦੀ ਹਾਲਤ ਗੰਭੀਰ ਹੈ ਤੇ ਉਹ ਇਸ ਵੇਲੇ ਆਈਸੀਯੂ ਵਿੱਚ ਹਨ।’ ਉਧਰ ਮੰਗੇਸ਼ਕਰ ਦੀ ਛੋਟੀ ਭੈਣ ਊਸ਼ਾ ਨੇ ਕਿਹਾ ਕਿ ਗਾਇਕਾ ਵਾਇਰਲ ਦੀ ਲਾਗ ਨਾਲ ਪੀੜਤ ਹੈ ਤੇ ਉਸ ਨੂੰ ਮੰਗਲਵਾਰ ਤਕ ਛੁੱਟੀ ਮਿਲ ਜਾਏਗੀ। ਊਸ਼ਾ ਨੇ ਕਿਹਾ, ‘ਲਤਾ ਦੀਦੀ ਅਜੇ ਵੀ ਹਸਪਤਾਲ ਵਿੱਚ ਹਨ। ਉਹ ਨਿਗਰਾਨੀ ਅਧੀਨ ਹਨ। ਉਨ੍ਹਾਂ ਦੀ ਹਾਲਤ ਬਿਲਕੁਲ ਠੀਕ ਤੇ ਸਥਿਰ ਹੈ। ਉਨ੍ਹਾਂ ਨੂੰ ਭਲਕੇ ਤਕ ਛੁੱਟੀ ਮਿਲ ਜਾਏਗੀ।’ ਇੰਦੌਰ ’ਚ ਜਨਮੀ ਲਤਾ ਮੰਗੇਸ਼ਕਰ ਸੱਤ ਦਹਾਕਿਆਂ ਦੇ ਆਪਣੇ ਕੈਰੀਅਰ ਦੌਰਾਨ ਇਕ ਹਜ਼ਾਰ ਹਿੰਦੀ ਫ਼ਿਲਮਾਂ ’ਚ ਸੈਂਕੜੇ ਗੀਤਾਂ ਨੂੰ ਆਪਣੀ ਆਵਾਜ਼ ਦੇ ਚੁੱਕੀ ਹੈ।
Uncategorized ਲਤਾ ਮੰਗੇਸ਼ਕਰ ਆਈਸੀਯੂ ਵਿੱਚ ਦਾਖ਼ਲ