ਅਧੁਨਿਕ ਸਿੱਖਿਆ ਪ੍ਰਣਾਲੀ ਰਾਹੀ ਬੱਚਿਆ ਨੂੰ ਪੜ੍ਹਾ ਰਿਹਾ ਹੈ ਸ੍ਰ. ਅਮਰਜੀਤ ਸਿੰਘ ਚਹਿਲ
ਮਾਨਸਾ ਜਿਲ੍ਹੇ ਨੂੰ ਪੜਾਈ ਪੱਖੋਂ ਪਿੱਛੜੇ ਹੋਏ ਜਿਲ੍ਹੇ ਨਾਮ ਨਾਲ ਜਾਣਿਆ ਜਾਂਦਾ ਹੈ ਪ੍ਰੰਤੂ ਹੁੱਣ ਪਿਛਲੇ ਕੁੱਝ ਸਮੇਂ ਤੋਂ ਮਾਨਸਾ ਜਿਲ੍ਹਾ ਪੜਾਈ ਵਾਲੇ ਪੱਖ ਤੋਂ ਇਸ ਗੱਲ ਝੁੱਠਲਾਉਂਦਾਂ ਨਜ਼ਰ ਆਉਂਦਾ ਹੈ ਕਿਊਕਿ ਮਾਨਸਾ ਜਿਲ੍ਹੇ ਦਾ ਅਧਿਆਪਕ ਦਿਵਸ ਦੇ ਮੌਕੇ ਤੇ ਵਿਗਿਆਨ ਭਵਨ ਤੱਕ ਗੁੰਜਿਆਂ ਹੈ । ਇਸ ਦਾ ਸਿਹਰਾ ਮਾਂ. ਅਮਰਜੀਤ ਸਿੰਘ ‘ਚਹਿਲ’ ਨੂੰ ਜਾਂਦਾ ਹੈ ਕਿਊਕਿ ਅਮਰਜੀਤ ਸਿੰਘ ਨੇ ਇਸ ਪਿੱਛੇ ਨਿਰਸਵਾਰਥ ਕਾਫੀ ਮਿਹਨਤ ਕੀਤੀ ਹੈ।ਇਸ ਦੀ ਸ਼ੁਰੂਆਤ ਮਾਨਸਾ ਜਿਲ੍ਹੇ ਵਿੱਚ ਪੈਂਦੇ ਪਿੰਡ ਰੱਲੀ ਦੇ ਸਕੂਲ ਤੋਂ ਹੋਈ ਜਦੋਂ ਗੱਲ ਮਾਨਸਾ ਜਿਲ੍ਹੇ ਦੇ ਰੱਲੀ ਦੇ ਸਰਕਾਰੀ ਸਕੂਲ ਹੁੰਦੀ ਹੈ ਤਾਂ ਸ੍ਰ. ਅਮਰਜੀਤ ਸਿੰਘ ‘ਚਹਿਲ’ ਦਾ ਨਾਮ ਇਸ ਨਾਲ ਜੁੜ ਜਾਂਦਾ ਹੈ ਕਿਊਕਿ ਇਸ ਸਕੂਲ ਵਿੱਚ ਸ੍ਰ. ਅਮਰਜੀਤ ਸਿੰਘ ਹੋਰਾਂ ਦੀ ਮਿਹਨਤ ਸਦਕਾ ਅੱਜ ਇਸ ਸਕੂਲ ਦਾ ਨਾਮ ਦੁਨੀਆ ਦੇ ਹਰ ਕੋਨੇ ਵਿੱਚ ਕਿਤੇ ਨਾ ਕਿਤੇ ਲਿਆ ਜਾਦਾਂ ਹੈ।ਸ਼ੋਸ਼ਲ ਮੀਡੀਆਂ ਤੋਂ ਅਖਬਾਰਾਂ ਰਾਹੀ ਚਰਚਾਂ ਵਿੱਚ ਆਏ ਇਹ ਸਕੂਲ ਦਾ ਸਿਲਸਿਲਾ ਸਮਾਰਟ ਕਲਾਸਾਂ ਤੋਂ ਸ਼ੁਰੂ ਹੋਇਆਂ ਅਤੇ ਇਥੋਂ ਤੱਕ ਵੱਧ ਗਿਆ ਕਿ ਇਸ ਏਰੀਏ ਦਾ ਕਹਿੰਦੇ ਕਹਾਉਂਦੇ ਪ੍ਰਾਈਵੇਟ ਸਕੂਲਾਂ ਨੂੰ ਇਸ ਸਰਕਾਰੀ ਸਕੂਲ ਪੂਰੀ ਟੱਕਰ ਦਿਤੀ।ਹੁੱਣ ਇਹੀ ਸਿਲਸਿਲਾਂ ਬਾ ਦਸਤੂਰ ਜਾਰੀ ਹੈ। ਇਸ ਸਮੇਂ ਦੌਰਾਨ ਮਾ. ਅਮਰਜੀਤ ਸਿੰਘ ਆਪਣੀਆਂ ਸੇਵਾਵਾਂ ਮਾਨਸਾ ਜਿਲ੍ਹੇ ਦੇ ਪਿੰਡ ਰੰਘੜਿਆਲ ਦੇ ਸਕੂਲ ਵਿੱਚ ਦੇ ਰਿਹਾ ਹੈ।
ਸਾਲ 1979 ਵਿੱਚ ਸ੍ਰ. ਅਮਰਜੀਤ ਸਿੰਘ ਨੇ ਪਿਤਾ ਸੂਬੇਦਾਰ ਸ੍ਰ. ਸੁਰਜੀਤ ਸਿੰਘ ਚਹਿਲ ਦੇ ਘਰ ਅਤੇ ਮਾਤਾ ਬਲਵਿੰਦਰ ਕੌਰ ਦੀ ਗੋਦ ਵਿੱਚ ਅੱਖ ਖੋਲੀ ਅਤੇ ਆਪਣੀ ਮੁੱਢਲੀ ਪੜਾਈ ਵੀ ਆਪਣੇ ਪਿੰਡ ਦੇ ਸਕੂਲ ਵਿੱਚ ਪੂਰੀ ਕੀਤੀ।ਬਚਪਨ ਦੀ ਪੜਾਈ ਸਮੇਂ ਅਮਰਜੀਤ ਦੇ ਮਾਤਾ ਪਿਤਾ ਦਾ ਇਹ ਸੁਪਨਾ ਸੀ ਕਿ ਸਾਡਾ ਸਪੁੱਤਰ ਫੌਜ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰੇ ਪਰ ਕਿਸਮਤ ਨੂੰ ਕੁੱਝ ਹੋਰ ਮੰਨਜੂਰ ਸੀ ਅਤੇ ਸਾਲ 2006 ਵਿੱਚ ਜਿਲ੍ਹਾਂ ਪ੍ਰੀਸ਼ਦ ਅਧੀਨ ਭਰਤੀ ਕੀਤੇ ਅਧਿਆਪਕਾਂ ਵਿੱਚ ਅਮਰਜੀਤ ਸਿੰਘ ਚਹਿਲ ਵੀ ਬਤੌਰ ਅਧਿਆਪਕ ਰੱਲੀ ਦੇ ਸਰਕਾਰੀ ਵਿੱਚ ਭਰਤੀ ਹੋ ਗਿਆ। ਉਦੋਂ ਤਾਂ ਅਮਰਜੀਤ ਸਿੰਘ ਦੇ ਖਿਆਲ ਵਿੱਚ ਕੋਈ ਅਜਿਹੀ ਗੱਲ ਨਹੀ ਸੀ।ਪ੍ਰੰਤੂ ਸਾਲ 2011-12 ਵਿੱਚ ਬੱਚਿਆ ਨੂੰ ਵੇਲ ਮੱਛੀ ਵਾਲਾ ਕੋਈ ਪਾਠ ਪੜਾਉਣ ਸਮੇਂ ਇੱਕ ਬੱਚੇ ਨੇ ਸਵਾਲ ਕੀਤਾ ਕਿ ਵੇਲ ਮੱਛੀ ਇੰਨੀ ਵੱਡੀ ਕਿਵੇ ਹੋ ਸਕਦੀ ਹੈ।ਉਸ ਤੋਂ ਬਾਅਦ ਸਕੂਲ ਵਿੱਚ ਟੀ.ਵੀ ਦਾ ਪ੍ਰਬੰਧਕ ਕਰਕੇ ਬੱਚਿਆ ਨੂੰ ਸਮਝਾਇਆ।ਉਸ ਤੋਂ ਬਆਦ ਇਹ ਸਿਲਸਿਲਾ ਸ਼ੁਰੂ ਹੋ ਗਿਆ ਜਿਸ ਨਾਲ ਉਸ ਵਿੱਚ ਵੀ ਸਕੂਲ ਪੱਧਰ ਉੱਚਾ ਚੁੱਕਣ ਦੀ ਭਾਵਨਾ ਪੈਦਾਂ ਹੋਈ ਅਤੇ ਫੇਰ ਸਕੂਲ ਨੂੰ ਪੜਾਈ, ਖੇਡਾ ਅਤੇ ਸਭਿਅਕ ਗਤੀਵਿਧੀਆ ਦੇ ਨਾਲ ਨਾਲ ਇੱਕ ਅਜਿਹੀ ਦਿੱਖ ਪ੍ਰਦਾਨ ਕੀਤੀ। ਫੇਰ ਇਹ ਸਿਲਸਿਲਾਂ ਹੋਰ ਅੱਗੇ ਵੱਧਿਆ ਅਤੇ ਵੱਖ ਵੱਖ ਸਕੂਲਾਂ ਵਿੱਚ ਕੰਮ ਕਰਨ ਸਮੇਂ ਐਸੇ ਤਜ਼ਰਬੇ ਕੀਤੇ ਜਿਸ ਨਾਲ ਬੱਚਿਆ ਦੀ ਸਕੂਲਾਂ ਵਿੱਚ ਗਿਣਤੀ ਤਾਂ ਵਧੀ ਵੀ ਉਨ੍ਹਾਂ ਦਾ ਪੜਾਈ ਦਾ ਪੱਧਰ ਵੀ ਉੱਚਾ ਹੋਇਆ।
ਸਕੂਲਾਂ ਵਿੱਚ ਐਜੂਕੇਸ਼ਨਲ ਪਾਰਕ, ਝੂੱਲੇ, ਸਕੂਲ ਦੀਆਂ ਕੰਧਾਂ ਤੇ ਉਕਰੀਆ ਲਾਈਨਾਂ ਇਸ ਢੰਗ ਨਾਲ ਉਕਾਰੀਆਂ ਕਿ ਬੱਚਿਆ ਦਾ ਬੋਧਿਕ ਵਿਕਾਸ ਵਿੱਚ ਬਹੁਤ ਸਹਾਈ ਹੋਈਆਂ।ਪਾਰਕ ਵਿੱਚ ਬਣਾਇਆ ਗਿਆ ਡੈਮ, ਸੱਪ ਸਿਡੀ, ਇੱਕ ਲੋਹੇ ਦੇ ਬੋਰਡ ਤੇ ਬਣਾਈ ਘੜੀ ਤੋਂ ਇਲਾਵਾ ਰੇਲਵੇ ਫਾਟਕ, ਰੋਡ ਲਾਈਟਾਂ ਬੱਚਿਆ ਨੂੰ ਹਰ ਸਮੇਂ ਕੁੱਝ ਨਾ ਕੁੱਝ ਸਿੱਖਣ ਲਈ ਪ੍ਰੇਰਦੀਆਂ ਰਹਿੰਦੀਆਂ ਹਨ। ਕਈ ਸਕੂਲਾਂ ਵਿੱਚ ਸਮਾਰਟ ਸਕੂਲ ਤਿਆਰ ਕੀਤੇ ਜਿਥੇ ਕੁੱਝ ਸਕੂਲਾਂ ਅਧੁਨਿਕ ਆਡੀਓ ਵਿਜੂਅਲ ਲਾਇਬ੍ਰੇਰੀ ਵੀ ਤਿਆਰ ਕੀਤੀ ਜੋ ਬਹੁਤ ਕੁੱਝ ਸਿੱਖਣ ਨੂੰ ਦਿੰਦੀ ਹੈ।ਜਿਸ ਕਾਰਨ ਉਨ੍ਹਾਂ ਨੂੰ ਸਾਲ 2015 ਵਿੱਚ ਖੁੱਦ ਪੰਜਾਬ ਦੇ ਸਿੱਖਿਆਂ ਮੰਤਰੀ ਸ੍ਰ. ਦਲਜੀਤ ਸਿੰਘ ਚੀਮਾਂ ਵੱਲੋਂ ਇਸ ਅਨੋਖੇ ਕੰਮ ਲਈ ਵਧਾਈ ਭੇਜੀ ਅਤੇ 5 ਸੰਤਬਰ 2015 ਨੂੰ ਸਟੇਟ ਲੈਵਲ ਸਮਾਗਮ ਤੇ ਪ੍ਰਸੰਸਾਂ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਮਾਨਸਾ, ਉਘੇ ਸਮਾਜ ਸੇਵੀ ਬਲਜਿੰਦਰ ਸੰਗੀਲਾਂ ਤੋਂ ਇਲਾਵਾ ਹੋਰ ਬਹੁਤ ਸਾਰੀਆ ਸੰਸਥਾਵਾਂ ਨੇ ਇਸ ਅਧਿਆਪਕ ਨੂੰ ਸਨਮਾਨਿਤ ਕੀਤਾ ਅਤੇ 5 ਸੰਤਬਰ 2016 ਨੂੰ ਅਧਿਆਪਕ ਦਿਵਸ ਤੇ ਮੌਕੇ ਤੇ ਰਾਜ ਪੱਧਰੀ ਸਮਾਗਮ ਤੇ ਸਟੇਟ ਅਵਾਰਡ ਪੰਜਾਬ ਦੇ ਸਿਖਿਆ ਮੰਤਰੀ ਸ੍ਰ. ਦਲਜੀਤ ਸਿੰਘ ਚੀਮਾਂ ਤੋਂ ਪ੍ਰਾਪਤ ਕੀਤਾ। ਇਸ ਤੋਂ ਬਾਅਦ ਫੇਰ ਅਮਰਜੀਤ ਸਿੰਘ ਚਾਹਿਲ ਨੇ ਰੱਲੀ ਦੇ ਸਕੂਲ ਤੋਂ ਇਲਾਵਾ ਵਿਸ਼ੇਸ਼ ਤੌਰ ਜੀਤਸਰ ਬਛੌਆਣਾ, ਸ਼ੇਖੁਪੁਰ ਖੁਡਾਲ, ਬੋਹਾ ਅਤੇ ਹੁੱਣ ਪਿੰਡ ਰੰਘੜਿਆਲ ਦੇ ਸਕੂਲ ਵਿੱਚ ਕੰਮ ਕਰਦੇ ਇਨ੍ਹਾ ਸਕੂਲਾਂ ਨੂੰ ਇੱਖ ਵੱਖਰੀ ਦਿੱਖ ਪ੍ਰਦਾਨ ਕੀਤੀ। ਜਿਸ ਕਾਰਨ ਅਮਰਜੀਤ ਸਿੰਘ ਨੂੰ ਪੰਜਾਬ ਸਕੂਲ ਸਿੱਖਿਆ ਬਰੋਡ ਮੋਹਾਲੀ ਵੱਲੋਂ ਸਮਾਰਟ ਸਕੂਲਾਂ ਦੀ ਕਮੇਟੀ ਵਿੱਚ ਕੋਆਰਡੀਨੇਟਰ ਵੱਜੋਂ ਚੁਣਿਆ ਗਿਆ ਅਤੇ ਪੰਜਾਬ ਦੇ ਹੋਰਨਾਂ ਜਿਲਿ੍ਹਆ ਵਿੱਚ ਵੀ ਸਮਾਰਟ ਸਕੁਲ ਬਣਾਉਣ ਲਈ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ।ਜਿਸ ਨਾਲ ਪੂਰੇ ਪੰਜਾਬ ਵਿੱਚ ਵੀ ਕਾਫੀ ਸਕੂਲਾਂ ਨੇ ਇਸੇ ਤਰਜ ਤੇ ਆਪਣੇ ਸਕੂਲਾਂ ਦਾ ਪੱਧਰ ਕਾਫੀ ਉੱਚਾਂ ਚੁੱਕਿਆ ਹੈ ਅਤੇ ਕਈ ਸਕੂਲ ਅਜਿਹੇ ਹਨ ਜੋ ਆਪਣੇ ਖੇਤਰ ਦੇ ਸਿਰਕੱਢ ਸਕੂਲਾਂ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੇ ਹਨ।
ਇਸੇ ਮਿਹਨਤ ਸਦਕਾ ਮਾ. ਅਮਰਜੀਤ ਸਿੰਘ ‘ਚਹਿਲ’ ਨੂੰ 5 ਸਤੰਬਰ 2019 ਨੂੰ ਦਿੱਲੀ ਦੇ ਵਿਗਿਆਨ ਭਵਨ ਵਿੱਚ ਦੇਸ਼ ਦੇ ਰਸ਼ਟਰਪਤੀ ਰਾਮਨਾਥ ਕੋਵਿੰਦ ਜੋ ਨੈਸ਼ਨਲ ਅਵਾਰਡ ਪ੍ਰਾਪਤ ਕੀਤਾ। ਜਿਸ ਨੂੰ ਅਮਰਜੀਤ ਸਿੰਘ ਵੱਲੋਂ ਇਹ ਆਪਣੇ ਸਮੂਚੇ ਅਧਿਆਪਕਾ ਨੂੂੰ ਸਮਰਪਿਤ ਕੀਤਾ ਅਤੇ ਅਮਰਜੀਤ ਸਿੰਘ ਨੇ ਕਿਹਾ ਕਿ ਇਸ ਸਨਮਾਨ ਨਾਲ ਉਤਸ਼ਾਹ ਵਿੱਚ ਬਹੁਤ ਵਾਧਾ ਹੋਇਆ ਹੈ।ਇਸ ਅਵਾਰਡ ਤੱਕ ਜਾਣ ਲਈ ਉਸ ਦੇ ਪਿੱਛੇ ਕਾਫੀ ਯੋਗਦਾਨ ਉਸ ਦੇ ਪਰਿਵਾਰ ਦੇ ਮਿੱਤਰਾਂ ਅਤੇ ਅਧਿਆਪਕ ਸਾਥੀਆਂ ਦਾ ਹੈ ਅਤੇ ਇਹ ਮੇਰਾ ਅਵਾਰਡ ਵੀ ਮੇਰੇ ਅਧਿਆਪਕ ਸਾਥੀਆਂ ਨੂੰ ਸਮਰਪਿਤ ਹੈ।
ਲੇਖਕ: ਸੰਦੀਪ ਰਾਣਾ ਬੁਢਲਾਡਾ
ਨੇੜੇ ਬੀ.ਡੀ.ਪੀ.ਓ ਦਫਤਰ ਬੁਢਲਾਡਾ
151502(ਮਾਨਸਾ), ਮੋਬਾਇਲ: 98884-58127