(ਸਮਾਜ ਵੀਕਲੀ)
ਪਹਿਲਾਂ ਸਾਜੀ ਕੁਦਰਤ ਰੱਬ ਨੇ,
ਨੰਬਰ ਦੂਜਾ ਦਿੱਤਾ ਬੰਦੇ ਨੂੰ,
ਜੰਗਲ ਕੱਟ ਫੈਕਟਰੀਆਂ ਲਾ ਜੀਹਨੇ ,
ਗਲ ਪਾਇਆ ਮੌਤ ਦੇ ਫੰਦੇ ਨੂੰ।
ਕੁਦਰਤ ਦਿੱਤੇ ਸੰਕੇਤ ਅਨੇਕਾਂ,
ਕਿ ਰੁਕ ਬੰਦਿਆ ਮੈਨੂੰ ਬਰਬਾਦ ਨਾ ਕਰ, ਮੇਰੇ ਅੰਸ਼ਾ ਨੂੰ ਪਲੀਤ ਕੇ ,
ਖੁਦ ਨੂੰ ਤੂੰ ਆਬਾਦ ਨਾ ਕਰ ।
ਜੀਹਨੇ ਰੱਬ ਸਮਝ ਲਿਆ ਸੀ ਖੁਦ ਨੂੰ, ਅੱਜ ਘਰਾਂ ਚ ਹੋ ਕੈਦ ਗਿਆ,
ਕਿੱਥੇ ਨੇ ਅੱਜ ਡਾਕਟਰ ,
ਕਿੱਥੇ ਪੁਰਾਣਾ ਵੈਦ ਗਿਆ ?
ਅੱਜ ਖੁਦ ਦੇ ਘਰ ਵਿੱਚ ਰਹਿੰਦਾ ਬੰਦਾ, ਦੇਖੋ ਹੋ ਬੇਚੈਨ ਗਿਆ ,
ਹਾਲਤ ਹੋਈ ਗੁਲਾਮਾਂ ਵਰਗੀ,
ਖੋ ਉਸਦਾ ਚੈਨ ਗਿਆ।
ਕਦੇ …. ਕਰ ਪੰਛੀਆਂ ਨੂੰ ਕੈਦ,
ਬਣ ਬੈਠਾ ਸੀ ਮਾਲਕ ਉਹਨਾਂ ਦਾ,
ਗੱਲ ਤਾਂ ਬੰਦਿਆ ਫੇਰ ਬਣਨੀ,
ਜੇ ਤੂੰ ਲੱਭੇ ਇਲਾਜ ਕਰੋਨਾ ਦਾ ….
ਜਸਨੂਰ ਮਾਨ
ਫੋਨ ਨੰਬਰ 87288 21094