ਰੰਗ ਪੰਜਾਬ ਨੂੰ ਜੋ ਦਿੱਤੇ ਕਰਤਾਰ ਦੇ

(ਸਮਾਜ ਵੀਕਲੀ)

ਰੰਗ ਪੰਜਾਬ ਨੂੰ ਜੋ ਦਿੱਤੇ ਕਰਤਾਰ ਦੇ
ਸੂਰਮੇ ਸੁਨੱਖੇ ਜਿਊਂ ਫੁੱਲ ਨੇ ਬਹਾਰ ਦੇ

ਮੁੱਡ ਤੋਂ ਹੀ ਸਿੱਖ ਲੈਂਦੇ ਕਿਰਤ ਕਮਾਈ ਨੂੰ
ਸਦਾ ਵੰਡ ਛੱਕਦੇ ਨੇ ਦੇਕੇ ਮਾਈ ਭਾਈ ਨੂੰ

ਜਦ ਵੀ ਪਈ ਭੀੜ ਵਿੱਚ ਹਿੰਦਸਤਾਨ ਦੇ
ਸੀਸ ਤਲੀ ਰੱਖ ਵਿੱਚ ਗੱਜਦੇ ਮੈਦਾਨ ਦੇ

ਭੁਲ ਗਏ ਨੇ ਲੋਕ ਵੇਲਾ ਗਜਨੀ ਦੇ ਕਹਿਰ ਦਾ
ਸਿੰਘਾਂ ਤੋਂ ਬਗੈਰ ਫਿਰ ਕੋਈ ਨਹੀਂ ਸੀ ਠਹਿਰਦਾ

ਚਾਦਰ ਹਿੰਦ ਦੀ ਕੋਈ ਦੂਸਰਾ ਨਾਂ ਸਾਨੀ ਏ
ਦਿੱਲੀਏ ਨੀ ਤੇਰਾ ਤਾਂ ਪਿਉ ਵੀ ਅੰਬਾਨੀ ਏ

ਰਾਹ ਚ ਟੋਹੇ ਪੁੱਟ ਜੋ ਦਿਖਾਈ ਤੂੰ ਅੋਕਾਤ ਨੀ
ਸੂਰਮੇ ਨਾਂ ਹਾਰੇ ਸੰਗਲ਼ ਲੈਕੇ ਆਏ ਸੁਗਾਤ ਨੀ

ਆਗਿਆ ਏ ਵੇਲਾ ਹੁਣ ਤੈਨੂੰ ਨੱਥ ਪਾਵਾਂਗੇ
ਹੁੰਦੇ ਕੀ ਜੁਜਾਰੂ ਤੈਨੂੰ ਦਿੱਲੀਏ ਦਿਖਾਵਾਂਗੇ

ਵੀਹਾਂ ਦਾ ਉਹ ਲੰਗਰ ਰਹਿੰਦੀ ਦੁਨੀਆ ਹੀ ਖਾਊਗੀ
ਨਾਨਕ ਦੀ ਫੋਜ ਜੰਗ ਜਿੱਤ ਘਰ ਆਊਗੀ

ਕਰੇ ਅਰਦਾਸ “ਰਾਜ” ਹੱਥ ਜੋੜ ਸਭਨੂੰ
ਏਕਾ ਅੰਨ ਦਾਤੇ ਦਾ ਦਿਖਾ ਦਿਓ ਜੱਗ ਨੂੰ

– ਜਸਵਿੰਦਰ ਕੌਰ (ਰਾਜ)

Previous articleਰੋਟੀਆਂ…….।
Next articleਦੋਨੋ ਵਕਤ ਦਾ…… ਵਰਖਾ ਦੀ ਬੂੰਦ……