ਰੋਟੀਆਂ…….।

ਗੁਰਵੀਰ ਕੌਰ ਅਤਫ਼

(ਸਮਾਜ ਵੀਕਲੀ)

ਪਸੀਨੇ ਨਾਲ ਰੌਣੀਆਂ ਕਰੇਂ ਬਾਪੂ ਤੂੰ
ਲਾਉਣ ਨੂੰ ਫਿਰੇ ਕੀਮਤਾਂ ਓ ਖੋਟੀਆਂ ।
ਮੰਨ ਜਾ ਤੂੰ ਗੱਲ ਮੰਨ ਨੀ ਦਿੱਲੀਏ
Google  ਤੋਂ ਹੋਣੀਆਂ ਨਹੀਂ Download ਰੋਟੀਆਂ ।

ਜੇ ਮੁੱਲ ਮਿਲੂ ਪੂਰਾ ਤਾਂਹੀ ਥੋਡੇ ਦਾਣੇ ਆਉਣਗੇ,
ਨਹੀਂ ਰੱਜਣਗੇ ਸਾਡੇ ਥੋਡੇ  ਭੁੱਖੇ  ਸੌਣਗੇ ।
ਤਰਸੋਂਗੇ ਫਿਰ ਦਾਣੇ ਦਾਣੇ ਨੂੰ ਤੁਸੀਂ,
ਪਾਉਣੀਆਂ ਨਹੀਂ ਅਸੀਂ ਕੁੱਤਿਆਂ ਨੂੰ ਬੋਟੀਆਂ,
ਮੰਨ ਜਾ ਤੂੰ ਗੱਲ ਮੰਨ ਨੀ ਦਿੱਲੀਏ,
Google ਤੋਂ ਹੋਣੀਆਂ ਨਹੀਂ Download  ਰੋਟੀਆਂ ।

ਖੇਤੀ ਸਿਰੋਂ ਬਰਗਰ ਪੀਜ਼ੇ ਚੱਲਦੇ,
ਸਾਡੇ ਧੀਆਂ ਪੁੱਤ ਗਾਉਦੇ ਤਾਂਹੀ D.J ਚਲਦੇ।
ਜੇ  ਕਰੇ  ਨਾ  ਕਾਨੂੰਨ ਕਾਲੇ  ਰੱਦ  ਸੁਣ ਲੈ,
ਝੱਲਣੀਆਂ  ਪੈਣਗੀਆਂ  ਮਾਰਾਂ  ਬਹੁਤੀਆਂ ।
ਮੰਨ ਜਾ ਤੂੰ ਗੱਲ ਮੰਨ ਨੀ ਦਿੱਲੀਏ ,
Google  ਤੋਂ ਹੋਣੀਆਂ ਨਹੀਂ Download ਰੋਟੀਆਂ।

ਚੰਗਿਆਂ ਨਾ’ ਕੌਮ ਸਾਡੀ ਚੰਗੀ ਆ ਬੜੀ,
ਮੰਦਿਆ ਦਾ ਹਾਲ ਫਿਰ ਮੰਦਾ ਹੋਊਗਾ ।
ਸੀਲ ਜਦ ਕੀਤੀਆਂ ਨੀ ਸਭ ਸੜਕਾਂ,
ਠੱਪ ਤੇਰਾ ਸਾਰਾ ਕੰਮ ਧੰਦਾ ਹੋਊਗਾ ।
ਖੂੰਜੇ ਲੱਗ ਲੱਗ ਰੋਵੇਂਗੀ ਦਿੱਲੀਏ,
ਸੁੱਜ ਸੁੱਜ ਹੋਣਗੀਆਂ ਅੱਖਾਂ ਮੋਟੀਆਂ।
ਮੰਨ ਜਾ ਤੂੰ ਗੱਲ ਮੰਨ ਨੀ ਵੈਰਨੇ
Google ਤੋਂ ਹੋਣੀਆਂ ਨਹੀਂ Download ਰੋਟੀਆਂ।

                          ਗੁਰਵੀਰ ਕੌਰ ਅਤਫ਼
ਛਾਜਲਾ (ਸੰਗਰੂਰ)
+91-87259-62914

Previous articleIndia pledges $2B philanthropy for Covid care
Next articleWhere is Pinarayi Vijayan: Congress