ਨਗਰ ਕੌਂਸਲ ਦੀ ਮੀਟਿੰਗ ਕੌਂਸਲ ਪ੍ਰਧਾਨ ਚਰਨਜੀਤ ਕੌਰ ਕਲਿਆਣ ਅਤੇ ਕਾਰਜਸਾਧਕ ਅਫਸਰ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਅਰੰਭਤਾ ਮੌਕੇ ਹੀ ਕੌਂਸਲਰਾਂ ਨੇ ਨਗਰ ਕੌਂਸਲ ਦੇ ਅਮਲੇ ’ਤੇ ਧਾਵਾ ਬੋਲਦਿਆਂ ਉਨ੍ਹਾਂ ਵੱਲੋਂ ਵਾਰਡਾਂ ਸਬੰਧੀ ਕਹੇ ਜਾਂਦੇ ਕੰਮਾ ਦੀ ਅਣਦੇਖੀ ਦੇ ਦੋਸ਼ ਲਗਾਉਂਦੇ ਹੋਏ ਆਪਣੇ ਫਰਜ਼ਾਂ ’ਤੇ ਪਹਿਰਾ ਨਾ ਦੇਣ ਦੀ ਗੱਲ ਆਖੀ। ਅਮਲੇ ਦਾ ਪੱਖ ਪੂਰਦਿਆਂ ਕਾਰਜਸਾਧਕ ਅਫਸਰ ਨੇ ਨਿਰਵਿਰੋਧ ਕੰਮ ਕਰਨ ਦਾ ਵਾਅਦਾ ਕੀਤਾ। ਮਗਰੋਂ ਕੌਂਸਲ ਪ੍ਰਧਾਨ ਅਤੇ ਕਾਰਜਸਾਧਕ ਅਫਸਰ ਨੇ ਕਰੀਬ ਚਾਰ ਕਰੋੜ ਦੇ ਵਿਕਾਸ ਕੰਮਾਂ ਦੇ ਮਤੇ ਨੂੰ ਪ੍ਰਵਾਨਗੀ ਦਿੱਤੀ। ਮੀਟਿੰਗ ਵਿਚ ਕੌਂਸਲਰ ਅਮਨਜੀਤ ਸਿੰਘ ਖਹਿਰਾ ਨੇ ਨਗਰ ਕੌਂਸਲ ’ਚ ਫੈਲੇ ਭ੍ਰਿਸ਼ਟਾਚਾਰ ਦਾ ਕੱਚਾ ਚਿੱਠਾ ਖੋਲ੍ਹ ਦਿੱਤਾ। ਉਨ੍ਹਾਂ ਸ਼ਹਿਰ ’ਚ ਨਾਜਾਇਜ਼ ਕਬਜ਼ਿਆਂ, ਵਿਕਾਸ ਕਾਰਜਾਂ ’ਚ ਧਾਦਲੀਆਂ ਅਤੇ ਲੋਕ ਪੱਖੀ ਮੁਦਿਆਂ ਤੋਂ ਮੁੱਖ ਮੋੜਨ ਬਾਰੇ ਆਖਿਆ। ਇਸ ਮਗਰੋਂ ਸੱਤਾਧਾਰੀ ਧਿਰ ਦੇ ਕੌਂਸਲਰਾਂ ਅਤੇ ਕਾਰਜਸਾਧਕ ਅਫਸਰ ਨੇ ਭ੍ਰਿਸ਼ਟਾਚਾਰ ਸਮੇਤ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਦੋਸ਼ਾਂ ਨੂੰ ਬੇ-ਬੁਨਿਆਦ ਦੱਸਿਆ। ਮੀਟਿੰਗ ’ਚ ਵਿਕਾਸ ਕਾਰਜਾਂ ਨੂੰ ਲੈ ਕੇ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਨਾਲ ਸਬੰਧਤ ਕੌਂਸਲਰ ਰੱਜ ਕੇ ਮਿਹਣੋ ਮਿਹਣੀ ਹੋਏ। ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ, ਆਜ਼ਾਦ ਕੌਂਸਲਰ ਜਤਿੰਦਰਪਾਲ ਰਾਣਾ, ਕੌਂਸਲਰ ਕਰਮਜੀਤ ਕੈਂਥ ਨੇ ਵਾਰਡਾਂ ਦੇ ਵਿਕਾਸ ਸਬੰਧੀ ਆਪਣਾ ਪੱਖ ਰੱਖਿਆ ਤੇ ਕੰਮਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ।
INDIA ਰੌਲੇ-ਰੱਪੇ ’ਚ 4 ਕਰੋੜ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ