ਰੋਹਿੰਗੀਆ ਮੁਸਲਮਾਨਾਂ ਦੀ ਵਾਪਸੀ ਦਾ ਵਿਰੋਧ

ਸਿਟਵੇ- ਇੱਥੇ ਰਖਾਈਨ ਸਟੇਟ ਵਿਚ ਬੰਗਲਾਦੇਸ਼ ਤੋਂ ਰੋਹਿੰਗੀਆ ਮੁਸਲਮਾਨਾਂ ਦੀ ਯੋਜਨਾਬੱਧ ਮੁਲਕ ਵਾਪਸੀ ਖਿਲਾਫ਼ ਮੁਜ਼ਾਹਰਾਕਾਰੀਆਂ ਨੇ ਰੋਸ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਬੋਧੀਆਂ ਦੀ ਅਗਵਾਈ ਹੇਠ ਲਗਪਗ ਸੌ ਲੋਕਾਂ ਨੇ ਰਾਜਧਾਨੀ ਸਿਟਵੇ ਵਿੱਚ ਮਾਰਚ ਕੱਢਿਆ ਜਿਨ੍ਹਾਂ ਦੇ ਹੱਥਾਂ ਵਿਚ ਲਾਲ ਬੈਨਰ ਫੜੇ ਹੋਏ ਸਨ। ਬੰਗਲਾਦੇਸ਼ ਅਤੇ ਮਿਆਂਮਾਰ ਵੱਲੋਂ ਸਰਕਾਰੀ ਤੌਰ ’ਤੇ ਰੋਹਿੰਗੀਆ ਮੁਸਲਮਾਨਾਂ ਦੀ ਵਾਪਸੀ ਸਬੰਧੀ ਫੈਸਲੇ ਦੇ ਦਸ ਦਿਨਾਂ ਬਾਅਦ ਇਹ ਮੁਜ਼ਾਹਰਾ ਹੋਇਆ ਹੈ।

Previous articleਬਰਗਾੜੀ ਮੋਰਚੇ ’ਚ ਜਾ ਰਹੀ ਬੱਸ ਹਾਦਸਾਗ੍ਰਸਤ, 27 ਜ਼ਖ਼ਮੀ
Next articleਨਾਇਜੀਰੀਅਨ ਮੂਲ ਦਾ ਵਿਅਕਤੀ ਡੇਢ ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ