ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਨਰਾਇਣ ਦੱਤ ਤਿਵਾੜੀ ਦੇ ਪੁੱਤਰ ਰੋਹਿਤ ਸ਼ੇਖਰ ਦੀ ਭੇਤਭਰੀ ਹਾਲਤ ਵਿੱਚ ਹੋਈ ਮੌਤ ਦੇ ਮਾਮਲੇ ’ਚ ਅਗਲੇ ਹਫ਼ਤੇ ਚਾਰਜਸ਼ੀਟ ਦਾਖ਼ਲ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਦਿੱਲੀ ਪੁਲੀਸ ਵੱਲੋਂ ਇਸ ਮਾਮਲੇ ’ਚ ਰੋਹਿਤ ਦੀ ਪਤਨੀ ਅਪੂਰਬਾ ਸ਼ੁਕਲਾ ਨੂੰ ਕਥਿਤ ਦੋਸ਼ੀ ਬਣਾਇਆ ਗਿਆ ਹੈ। ਪੁਲੀਸ ਨੇ ਨਾਖੂਨਾਂ ਦੇ ਨਿਸ਼ਾਨ, ਖ਼ੂਨ ਤੇ ਰਸਾਇਣ ਟੈਸਟ ਤੋਂ ਲੈ ਕੇ ਵਿਸਰੇ ਤੱਕ ਦੀ ਵੀ ਜਾਂਚ ਕਰਵਾ ਲਈ ਹੈ। ਹੁਣ ਸਿਰਫ਼ ਵਿਸਰੇ ਨੂੰ ਛੱਡ ਕੇ ਬਾਕੀ ਜਾਂਚ ਦੀ ਰਿਪੋਰਟ ਦਿੱਲੀ ਪੁਲੀਸ ਨੂੰ ਮਿਲ ਗਈ ਹੈ। ਰਿਪਰੋਟਾਂ ਮੁਤਾਬਿਕ ਘਟਨਾ ਵਾਲੇ ਦਿਨ ਹੋਰ ਕਿਸੇ ਵਿਅਕਤੀ ਦਾ ਦਾਖ਼ਲਾ ਘਰ ਵਿੱਚ ਨਹੀਂ ਹੋਇਆ ਸੀ ਤੇ ਨਾ ਹੀ ਕਿਸੇ ਹੋਰ ਵਿਅਕਤੀ ਦੇ ਦਾਖ਼ਲੇ ਬਾਰੇ ਸਬੂਤ ਮਿਲੇ ਹਨ। ਜ਼ਿਕਰਯੋਗ ਹੈ ਕਿ ਰੋਹਿਤ ਸ਼ੇਖਰ ਦੀ ਲਾਸ਼ ਭੇਤਭਰੇ ਢੰਗ ਨਾਲ ਡਿਫੈਂਸ ਕਲੋਨੀ ਸਥਿਤ ਉਨ੍ਹਾਂ ਦੇ ਆਪਣੇ ਘਰ ਵਿੱਚੋਂ ਮਿਲੀ ਸੀ, ਪਰ ਪਰਿਵਾਰ ਵਾਲਿਆਂ ਨੇ ਉਸ ਨੂੰ ਆਮ ਮੌਤ ਦੱਸਿਆ ਸੀ।
INDIA ਰੋਹਿਤ ਸ਼ੇਖਰ ਮਾਮਲੇ ’ਚ ਚਾਰਜਸ਼ੀਟ ਅਗਲੇ ਹਫ਼ਤੇ