(ਸਮਾਜ ਵੀਕਲੀ)
ਮਿਲ ਜਾਂਦੀ ਤਲਵਾਰਾਂ ਦੇ ਨਾਲ਼ ,
ਸ਼ਕਤੀ ਜਦੋਂ ਸਲੋਕਾਂ ਦੀ ।
ਜਾਨ ਮੁੱਠੀ ਵਿੱਚ ਆ ਜਾਂਦੀ ਫਿਰ,
ਖ਼ੂਨ ਪੀਣੀਆਂ ਜੋਕਾਂ ਦੀ ।
ਨਾ ਹਾਕਮ ਅਤੇ ਨਾ ਸਰਕਾਰਾਂ ,
ਨਾ ਕੋਈ ਫੋਰਸ ਵੱਡੀ ਹੁੰਦੀ ;
ਲੋਕ – ਰਾਜ ਵਿੱਚ ਸਭ ਤੋਂ ਵੱਡੀ ,
ਸ਼ਕਤੀ ਹੁੰਦੀ ਹੈ ਲੋਕਾਂ ਦੀ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
148024