ਜਲੰਧਰ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ):
ਲੌਕੀ ‘ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਫਾਈਬਰ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਏਜਿੰਗ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ਮਿਲਦੀ ਹੈ। ਬਹੁਤ ਸਾਰੇ ਲੋਕ ਇਸ ਦੀ ਸਬਜ਼ੀ ਖਾਣਾ ਪਸੰਦ ਨਹੀਂ ਕਰਦੇ ਹਨ। ਅਜਿਹੇ ‘ਚ ਤੁਸੀਂ ਇਸ ਦਾ ਜੂਸ ਬਣਾ ਕੇ ਪੀ ਸਕਦੇ ਹੋ। ਚੱਲੋ ਅੱਜ ਅਸੀਂ ਤੁਹਾਨੂੰ ਲੌਕੀ ਦੇ ਫ਼ਾਇਦਿਆਂ ਦੇ ਬਾਰੇ ‘ਚ ਦੱਸਦੇ ਹਾਂ। ਉਸ ਤੋਂ ਪਹਿਲਾਂ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ…
ਸਮੱਗਰੀ
ਲੌਕੀ-1/2
ਪੁਦੀਨੇ ਦੇ ਪੱਤੇ-1 ਵੱਡਾ ਚਮਚਾ (ਕੱਟੇ ਹੋਏ)
ਕਾਲੀ ਮਿਰਚ ਪਾਊਡਰ-ਚੁਟਕੀ ਭਰ
ਲੂਣ ਲੋੜ ਅਨੁਸਾਰ
ਨਿੰਬੂ ਦਾ ਰਸ-1/2 ਛੋਟਾ ਚਮਚਾ
ਪਾਣੀ ਲੋੜ ਅਨੁਸਾਰ
ਵਿਧੀ
1. ਸਭ ਤੋਂ ਪਹਿਲਾਂ ਲੌਕੀ ਨੂੰ ਧੋਵੋ।
2. ਫਿਰ ਇਸ ਨੂੰ ਛਿੱਲ ਕੇ ਟੁੱਕੜਿਆਂ ‘ਚ ਕੱਟ ਲਓ।
3. ਹੁਣ ਮਿਕਸੀ ‘ਚ ਲੌਕੀ, ਪੁਦੀਨਾ ਅਤੇ ਪਾਣੀ ਪਾ ਕੇ ਪੀਸ ਲਓ।
4. ਤਿਆਰ ਜੂਸ ਨੂੰ ਛਾਣਨੀ ਨਾਲ ਛਾਣ ਲਓ।
5. ਜੂਸ ਨੂੰ ਪੀਣ ਲਈ ਗਿਲਾਸ ‘ਚ ਕੱਢ ਕੇ ਕਾਲੀ ਮਿਰਚ, ਲੂਣ ਅਤੇ ਨਿੰਬੂ ਦਾ ਰਸ ਮਿਲਾਓ।
6. ਲਓ ਜੀ ਤੁਹਾਡੇ ਪੀਣ ਲਈ ਲੌਕੀ ਦਾ ਜੂਸ ਤਿਆਰ ਹੈ।
ਚੱਲੋ ਹੁਣ ਜਾਣਦੇ ਹਾਂ ਇਸ ਦੇ ਵਰਤੋਂ ਨਾਲ ਮਿਲਣ ਵਾਲੇ ਫ਼ਾਇਦਿਆਂ ਦੇ ਬਾਰੇ ‘ਚ
ਸ਼ੂਗਰ ਰੱਖੇ ਕੰਟਰੋਲ
ਲੌਕੀ ‘ਚ ਕੁਦਰਤੀ ਖੰਡ ਹੋਣ ਕਰਕੇ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਰੋਜ਼ 1 ਗਿਲਾਸ ਲੌਕੀ ਦਾ ਜੂਸ ਪੀਣ ਨਾਲ ਸ਼ੂਗਰ ਕੰਟਰੋਲ ਰਹਿੰਦੀ ਹੈ।ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਮਜ਼ਬੂਤੀ
ਲੌਕੀ ‘ਚ ਕੈਲਸ਼ੀਅਮ, ਵਿਟਾਮਿਨ, ਫਾਈਬਰ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਦੇ ਜੂਸ ਦੀ ਵਰਤੋਂ ਕਰਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਮਜ਼ਬੂਤੀ ਆਉਂਦੀ ਹੈ। ਸਰੀਰ ਦਾ ਬਿਹਤਰ ਵਿਕਾਸ ਹੋਣ ਦੇ ਨਾਲ ਦਿਨ ਭਰ ਐਨਰਜੀ ਬਣੀ ਰਹਿੰਦੀ ਹੈ। ਅਜਿਹੇ ‘ਚ ਖ਼ਾਸ ਤੌਰ ‘ਤੇ ਵਰਕਆਊਟ ਕਰ ਰਹੇ ਲੋਕਾਂ ਨੂੰ ਇਸ ਨੂੰ ਆਪਣੀ ਡਾਈਟ ਦਾ ਹਿੱਸਾ ਜ਼ਰੂਰ ਬਣਾਉਣਾ ਚਾਹੀਦਾ ਹੈ।
ਯੂਰਿਨ ਇੰਫੈਕਸ਼ਨ ਕਰੇ ਦੂਰ
ਯੂਰਿਨ ਇੰਫੈਕਸ਼ਨ ਤੋਂ ਪ੍ਰੇਸ਼ਾਨ ਲੋਕ ਇਸ ਨੂੰ ਆਪਣੀ ਖੁਰਾਕ ‘ਚ ਜ਼ਰੂਰ ਸ਼ਾਮਲ ਕਰਨ। ਇਸ ਦੀ ਵਰਤੋਂ ਨਾਲ ਯੂਰਿਨ ਡਿਸਚਾਰਜ ਦੌਰਾਨ ਸੜਨ ਜਾਂ ਦਰਦ ਹੋਣ ਦੀ ਸਮੱਸਿਆ ਦੂਰ ਹੁੰਦੀ ਹੈ।
ਭਾਰ ਵਧਣ ਤੋਂ ਰੋਕੇ
ਜੋ ਲੋਕ ਆਪਣੇ ਵੱਧ ਰਹੇ ਭਾਰ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਨਿਯਮਿਤ ਰੂਪ ਨਾਲ ਲੌਕੀ ਦੇ ਜੂਸ ਦੀ ਵਰਤੋਂ ਕਰਨੀ ਚਾਹੀਦੀ। ਇਸ ‘ਚ ਫਾਈਬਰ ਜ਼ਿਆਦਾ, ਕੈਲੋਰੀ ਅਤੇ ਫੈਟ ਘੱਟ ਮਾਤਰਾ ‘ਚ ਪਾਈ ਜਾਂਦੀ ਹੈ। ਅਜਿਹੇ ‘ਚ ਇਸ ਨਾਲ ਢਿੱਡ ਲੰਬੇ ਸਮੇਂ ਤੱਕ ਭਰਿਆ ਹੋਇਆ ਰੱਖਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਭਾਰ ਕੰਟਰੋਲ ਰਹਿੰਦਾ ਹੈ।
ਕਬਜ਼ ਕਰੇ ਦੂਰ
ਲੌਕੀ ‘ਚ ਫਾਈਬਰ ਹੋਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਅਜਿਹੇ ‘ਚ ਖਾਣਾ ਠੀਕ ਤਰ੍ਹਾਂ ਪਚਣ ਦੇ ਨਾਲ ਪਾਚਨ ਤੰਤਰ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ। ਨਾਲ ਹੀ ਕਬਜ਼, ਐਸੀਡਿਟੀ ਅਤੇ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।