ਰੇਲ ਕੋਚ ਫੈਕਟਰੀ ਵਿੱਚ ਸਫਾਈ ਪੰਦਰਵਾੜਾ ਤਹਿਤ ਵੱਖ-ਵੱਖ ਪ੍ਰੋਗਰਾਮ ਆਯੋਜਿਤ

ਕਪੂਰਥਲਾ (ਸਮਾਜ ਵੀਕਲੀ) ( ਸੁਮਨ )- ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ 16 ਸਤੰਬਰ ਤੋਂ ਸਫਾਈ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਤਹਿਤ ਆਰ.ਸੀ.ਐਫ.ਪ੍ਰਸ਼ਾਸ਼ਨ ਵੱਲੋਂ ਆਰ.ਸੀ.ਐਫ ਕਲੋਨੀ ਅਤੇ ਵਰਕਸ਼ਾਪ ਵਿੱਚ ਵੱਡੇ ਪੱਧਰ ਤੇ ਸਫਾਈ ਲਈ ਕਈ ਪ੍ਰੋਗਰਾਮ ਉਲੀਕੇ ਗਏ ਹਨ। ਪੰਦਰਵਾੜੇ ਦੀ ਸ਼ੁਰੂਆਤ ਆਰ ਸੀ ਐੱਫ ਦੇ ਜਨਰਲ ਮੈਨੇਜਰ ਸ਼੍ਰੀ ਅਸ਼ੇਸ਼ ਅਗਰਵਾਲ ਵਲੋਂ ਆਰ.ਸੀ.ਐਫ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਫਾਈ ਸੋਂਹ ਦਿਵਾ ਕੇ ਕੀਤੀ ਗਈ ।

ਪੰਦਰਵਾੜੇ ਦੇ ਤਹਿਤ ਅੱਜ ਆਰ.ਸੀ.ਐਫ. ਸਥਿਤ ਲਾਲਾ ਲਾਜਪਤ ਰਾਏ ਹਸਪਤਾਲ ਵਿਖੇ ਪ੍ਰਿੰਸੀਪਲ ਚੀਫ਼ ਮੈਡੀਕਲ ਅਫਸਰ ਡਾ: ਲਤਾ ਰਾਮਲਿੰਗਮ ਦੀ ਪ੍ਰਧਾਨਗੀ ਹੇਠ ਹਸਪਤਾਲ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਸਫਾਈ ਕੀਤੀ ਗਈ ਅਤੇ ਉਹਨਾਂ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮਿਲਕੇ ਘਣੀ ਛਾਂ ਵਾਲੇ ਬੂਟੇ ਲਾਏ |

ਇਸੇ ਤਰ੍ਹਾਂ ਵਰਕਸ਼ਾਪ ਵਿੱਚ ਸ਼ੀਟ ਮੈਟਲ ਸ਼ਾਪ ਦੀ ਸਫਾਈ ਚੀਫ਼ ਵਰਕਸ਼ਾਪ ਇੰਜਨੀਅਰ (ਸ਼ੈਲ) ਰਮਨੀਕ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਅਧਿਕਾਰੀਆਂ, ਸੁਪਰਵਾਈਜ਼ਰਾਂ ਅਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਉਹਨਾਂ ਸਭ ਨੇ ਮਿਲਕੇ ਆਲਾ ਦੁਆਲਾ ਸਾਫ ਕੀਤਾ ਤੇ ਛਾਂ ਦਾਰ ਬੂਟੇ ਲਾਏ । ਚੀਫ ਇਲੈਕਟ੍ਰੀਕਲ ਸਰਵਿਸਿਜ਼ ਇੰਜਨੀਅਰ ਸ੍ਰੀ ਆਰ.ਕੇ ਜੈਨ ਦੀ ਅਗਵਾਈ ਵਿੱਚ ਟਾਊਨਸ਼ਿਪ ਖੇਤਰ ਵਿੱਚ ਵੀ ਸਫਾਈ ਅਭਿਆਨ ਚਲਾਇਆ ਗਿਆ ਜਿਸਵਿੱਚ ਉਹਨਾਂ ਨੇ ਸਟਾਫ਼ ਅਤੇ ਅਧਿਕਾਰੀਆਂ ਨਾਲ ਮਿਲ ਕੇ ਸਫ਼ਾਈ ਦੇ ਨਾਲ-ਨਾਲ ਬੂਟੇ ਵੀ ਲਗਾਏ |

ਇਸ ਪੰਦਰਵਾੜੇ ਦੌਰਾਨ 2 ਅਕਤੂਬਰ ਤੱਕ ਹਰ ਰੋਜ਼ ਆਰ ਸੀ ਐਫ ਟਾਊਨਸ਼ਿਪ , ਵਰਕਸ਼ਾਪ ਅਤੇ ਪ੍ਰਬੰਧਕੀ ਇਮਾਰਤ ਵਿੱਚ ਸਫ਼ਾਈ ਮੁਹਿੰਮ ਚਲਾਈ ਜਾਵੇਗੀ ।nਪੰਦਰਵਾੜੇ ਦੌਰਾਨ ਪ੍ਰਬੰਧਕੀ ਇਮਾਰਤ, ਵਰਕਸ਼ਾਪ ਅਤੇ ਸਟੋਰ ਡਿਪੂ ਵਿਚੋਂ ਬੇਹਤਰੀਨ ਸਾਫ ਸਫਾਈ ਵਾਲੇ ਦਫ਼ਤਰਾਂ, ਸ਼ਾਪ ਅਤੇ ਸੈਕਸ਼ਨਾਂ ਦਾ ਨਿਰਣਾ ਕਰਨ ਲਈ ਤਿੰਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜੋ ਇਨ੍ਹਾਂ ਥਾਵਾਂ ਦਾ ਨਿਰੀਖਣ ਕਰਕੇ ਵਧੀਆ ਸਾਫ ਕੀਤੇ ਗਏ ਖੇਤਰਾਂ ਬਾਰੇ ਆਪਣਾ ਫੈਸਲਾ ਦੇਣਗੀਆਂ ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਲਿਸ ਵੱਲੋਂ 415 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ
Next articleरेल कोच फैक्ट्री में स्वच्छता पखवाड़ा के अंतर्गत विभिन्न कार्यक्रम आयोजित