ਰੇਲਵੇ ਵੱਲੋਂ ਅਗਲੇ ਦੋ ਸਾਲਾਂ ’ਚ ਤਕਰੀਬਨ ਤਿੰਨ ਲੱਖ ਲੋਕਾਂ ਨੂੰ ਨੌਕਰੀਆਂ ਦੇਣ ਦੇ ਐਲਾਨ ਨੂੰ ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਇਕ ਹੋਰ ਜੁਮਲਾ ਕਰਾਰ ਦਿੱਤਾ ਹੈ।
ਸਾਬਕਾ ਕੇਂਦਰੀ ਮੰਤਰੀ ਨੇ ਟਵੀਟ ਕੀਤਾ, ‘‘ਸਰਕਾਰ ਦੇ ਕਈ ਵਿਭਾਗਾਂ ’ਚ ਕਹਾਣੀ ਇਕ ਵਰਗੀ ਹੈ, ਇਕ ਪਾਸੇ ਆਸਾਮੀਆਂ ਖਾਲੀ ਪਈਆਂ ਹਨ ਅਤੇ ਦੂਜੇ ਪਾਸੇ ਨੌਜਵਾਨ ਬੇਰੁਜ਼ਗਾਰ ਹਨ। ਰੇਲਵੇ ਵਿੱਚ ਪਿਛਲੇ ਪੰਜ ਸਾਲਾਂ ਤੋਂ 2,82,976 ਆਸਾਮੀਆਂ ਖਾਲੀ ਪਈਆਂ ਹਨ ਅਤੇ ਅਚਾਨਕ ਜਾਗ ਖੁੱਲ੍ਹਦੀ ਹੈ ਤੇ ਕਹਿੰਦੇ ਨੇ ਅਸੀਂ ਤਿੰਨ ਮਹੀਨਿਆਂ ’ਚ ਇਹ ਆਸਾਮੀਆਂ ਭਰਾਂਗੇ! ਇਕ ਹੋਰ ਜੁਮਲਾ।’’
ਜ਼ਿਕਰਯੋਗ ਹੈ ਕਿ ਰੇਲਵੇ ਮੰਤਰੀ ਪਿਯੂਸ਼ ਨੇ ਕੱਲ੍ਹ ਬੁੱਧਵਾਰ ਨੂੰ ਕਿਹਾ ਸੀ ਕਿ ਰੇਲਵੇ ਵੱਲੋਂ ਅਗਲੇ ਛੇ ਮਹੀਨਿਆਂ ਵਿੱਚ ਤਕਰੀਬਨ 1.31 ਲੱਖ ਮੁਲਾਜ਼ਮ ਭਰਤੀ ਕੀਤੇ ਜਾਣਗੇ ਅਤੇ ਅਗਲੇ ਦੋ ਸਾਲਾਂ ’ਚ ਕਰੀਬ ਇਕ ਲੱਖ ਹੋਰ ਭਰਤੀਆਂ ਕੀਤੀਆਂ ਜਾਣਗੀਆਂ। ਸ੍ਰੀ ਗੋਇਲ ਨੇ ਕਿਹਾ ਸੀ ਕਿ ਰੇਲਵੇ ’ਚ 1,51,548 ਆਸਾਮੀਆਂ ਲਈ ਭਰਤੀ ਚੱਲ ਰਹੀ ਹੈ ਜਦੋਂਕਿ 1,31,428 ਆਸਾਮੀਆਂ ਅਜੇ ਵੀ ਖਾਲੀ ਹਨ।
INDIA ਰੇਲਵੇ ਵੱਲੋਂ ਤਿੰਨ ਲੱਖ ਨੌਕਰੀਆਂ ਦੇਣ ਦਾ ਐਲਾਨ ਨਵਾਂ ਜੁਮਲਾ: ਚਿਦੰਬਰਮ