ਰੇਲਵੇ ਵੱਲੋਂ ਗੱਤੇ ਵਾਲੀਆਂ ਟਿਕਟਾਂ ਬੰਦ ਕਰਨ ਦਾ ਫ਼ੈਸਲਾ

ਰੇਲਵੇ ਮੰਤਰਾਲੇ ਵੱਲੋਂ ਗੱਤੇ ਵਾਲੀਆਂ ਟਿਕਟਾਂ ਦੀ ਥਾਂ ਨਵੀਆਂ ਕਾਗਜ਼ ਵਾਲੀਆਂ ਟਿਕਟਾਂ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਿਛਲੇ 165 ਸਾਲਾਂ ਤੋਂ ਭਾਰਤ ਵਿਚ ਰੇਲ ਦਾ ਸਫਰ ਕਰਨ ਵਾਲਿਆਂ ਨੂੰ ਬ੍ਰਿਟਿਸ਼ ਯੁੱਗ ਦੀਆਂ ਹਲਕੇ ਭੂਰੇ ਰੰਗ ਦੀਆਂ ਗੱਤੇ ਵਾਲੀਆਂ ਟਿਕਟਾਂ ਮਿਲਦੀਆਂ ਰਹੀਆਂ ਹਨ। ਇਸ ਵਰ੍ਹੇ ਤੋਂ ਭਾਰਤੀ ਰੇਲਵੇ ਨੇ ਇਹ ਟਿਕਟਾਂ ਬੰਦ ਕਰਨ ਦਾ ਫੈਸਲਾ ਲਿਆ ਹੈ। ਸਾਰੀਆਂ ਰੇਲਵੇ ਡਿਵੀਜ਼ਨਾਂ ਨੂੰ ਪੁਰਾਣੀਆਂ ਟਿਕਟਾਂ ਦਾ ਸਟਾਕ ਮੁਕਾਉਣ ਲਈ ਕਿਹਾ ਗਿਆ ਹੈ। ਹੁਣ ਨਵੀਆਂ ਟਿਕਟਾਂ ਕੰਪਿਊਟਰ ਪ੍ਰਿੰਟ ਵਾਲੀਆਂ ਹੋਣਗੀਆਂ ਜਿਨ੍ਹਾਂ ਉੱਤੇ ਯਾਤਰੀ ਦਾ ਨਾਂ ਅਤੇ ਹੋਰ ਜਾਣਕਾਰੀ ਹੋਵੇਗੀ। ਭਾਰਤੀ ਰੇਲਵੇ ਨੇ ਦਿੱਲੀ ਵਿਚ ਸਥਿਤ ਆਪਣੀ ਗੱਤੇ ਵਾਲੀ ਟਿਕਟਾਂ ਦੀ ਇਕਾਈ ਬੰਦ ਕਰ ਦਿੱਤੀ ਹੈ ਜਦਕਿ ਦੇਸ਼ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਕੰਪਿਊਟਰ ਟਿਕਟਾਂ ਵਾਲੀ ਪ੍ਰਣਾਲੀ ਅਪਣਾਉਣ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ, ਮੰਤਰਾਲੇ ਵੱਲੋਂ ਟਿਕਟ ਉੱਤੇ ਵਾਧੂ ਜਾਣਕਾਰੀ ਦਿੱਤੀ ਜਾ ਸਕੇਗੀ। ਪੁਰਾਣੀਆਂ ਟਿਕਟਾਂ ਉੱਤੇ ਸਿਰਫ ਰੇਲਗੱਡੀ ਤੇ ਸਟੇਸ਼ਨ ਦਾ ਨਾਂ ਹੀ ਹੁੰਦਾ ਸੀ ਤੇ ਯਾਤਰੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਸੀ। ਫਿਰੋਜ਼ਪੁਰ ਡਿਵੀਜ਼ਨ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਵਿਵੇਕ ਕੁਮਾਰ ਨੇ ਦੱਸਿਆ ਕਿ ਕੁਝ ਹੀ ਮਹੀਨਿਆਂ ਵਿਚ ਭਾਰਤੀ ਰੇਲਵੇ ਵੱਲੋਂ ਸਿਰਫ਼ ਕਾਗਜ਼ ਦੀਆਂ ਟਿਕਟਾਂ ਦੀ ਵਰਤੋਂ ਕੀਤੀ ਜਾਵੇਗੀ।

Previous articleਦਿਨਕਰ ਗੁਪਤਾ ਦੇ ਡੀਜੀਪੀ ਬਣਨ ਦੇ ਆਸਾਰ
Next articleਲੁਧਿਆਣਾ ਦੀ ਸਾਈਕਲ ਫੈਕਟਰੀ ’ਚ ਅੱਗ; ਲੱਖਾਂ ਦਾ ਨੁਕਸਾਨ