ਬਰਨਾਲਾ (ਸਮਾਜ ਵੀਕਲੀ) : ਬਰਨਾਲਾ ਰੇਲਵੇ ਟਰੈਕ ਦਾ ਰੇਲਵੇ ਟਰਾਲੀ ’ਤੇ ਬੈਠਕੇ ਨਿਰੀਖਣ ਕਰਦਿਆਂ ਬਰਨਾਲਾ ਦੇ ਐੱਸਐੱਸਪੀ ਸੰਦੀਪ ਗੋਇਲ ਅਤੇ ਐੱਸਪੀ ਜਗਵਿੰਦਰ ਸਿੰਘ ਚੀਮਾ ਟਰਾਲੀ ਦਾ ਟਾਇਰ ਨਿਕਲਣ ਕਾਰਨ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਲੈ ਜਾਇਆ ਗਿਆ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐੱਸਪੀ(ਡੀ) ਸੁਖਦੇਵ ਸਿੰਘ ਵਿਰਕ ਅਤੇ ਐੱਸਪੀ(ਐੱਚ)ਹਰਵੰਤ ਕੌਰ ਸਮੇਤ ਭਾਰੀ ਫੋਰਸ ਹਸਪਤਾਲ ਵਿਖੇ ਪਹੁੰਚ ਗਈ। ਹਸਪਤਾਲ ਦੇ ਡਾਕਟਰਾਂ ਵੱਲੋਂ ਦੋਵੇਂ ਪੁਲੀਸ ਅਧਿਕਾਰੀਆਂ ਦੇ ਐਕਸ ਰੇਅ ਕਰਨ ਤੋਂ ਬਾਅਦ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਦੋਵੇਂ ਪੁਲੀਸ ਅਧਿਕਾਰੀਆਂ ਦਾ ਇਲਾਜ ਕਰ ਰਹੇ ਡਾਕਟਰ ਅਤੇ ਪੁਲੀਸ ਅਧਿਕਾਰੀ ਸਥਿਤੀ ਬਾਰੇ ਜਾਣਕਾਰੀ ਦੇਣ ਤੋਂ ਗੁਰੇਜ਼ ਕਰ ਰਹੇ ਹਨ। ਐਮਰਜੈਂਸੀ ਵਾਰਡ ਪੁਲੀਸ ਛਾਉਣੀ ‘ਚ ਤਬਦੀਲ ਹੋ ਚੁੱਕਿਆ ਹੈ।