ਬੰਬੇ ਹਾਈ ਕੋਰਟ ਨੇ ਰੇਮੰਡ ਗਰੁੱਪ ਦੇ ਸਾਬਕਾ ਚੇਅਰਮੈਨ ਵਿਜੈਪਤ ਸਿੰਘਾਨੀਆ ਨੂੰ ਆਪਣੀ ਸਵੈਜੀਵਨੀ ‘ਦੀ ਇਨਕੰਪਲੀਟ ਮੈਨ’ ਦੇ ਪ੍ਰਕਾਸ਼ਨ ਤੋਂ 13 ਮਾਰਚ ਤੱਕ ਰੋਕ ਦਿੱਤਾ ਹੈ। ਜਸਟਿਸ ਐੱਸ.ਕੇ. ਸ਼ਿੰਦੇ ’ਤੇ ਆਧਾਰਿਤ ਬੈਂਚ ਨੇ 20 ਫਰਵਰੀ ਨੂੰ ਦਿੱਤੇ ਅੰਤਰਿਮ ਹੁਕਮ ਵਿਚ ਮਾਮਲੇ ਦੀ ਸੁਣਵਾਈ ਤੱਕ ਪ੍ਰਕਾਸ਼ਨ ’ਤੇ ਰੋਕ ਲਾ ਦਿੱਤੀ ਹੈ। ਅਗਲੀ ਸੁਣਵਾਈ 13 ਮਾਰਚ ਨੂੰ ਹੋਵੇਗੀ। ਬੈਂਚ ਸਿੰਘਾਨੀਆ ਦੀ ਇਕ ਅਰਜ਼ੀ ’ਤੇ ਸੁਣਵਾਈ ਕਰ ਰਿਹਾ ਸੀ। ਸਿੰਘਾਨੀਆ ਨੇ ਰੇਮੰਡ ਲਿਮਟਿਡ ਦੁਆਰਾ ਥਾਣੇ ਜ਼ਿਲ੍ਹਾ ਅਦਾਲਤ ਵਿਚ ਉਨ੍ਹਾਂ ਖ਼ਿਲਾਫ਼ ਦਾਇਰ ਮਾਮਲੇ ਨੂੰ ਤਬਦੀਲ ਕਰਨ ਲਈ ਅਰਜ਼ੀ ਦਿੱਤੀ ਸੀ।
INDIA ਰੇਮੰਡ ਗਰੁੱਪ ਦੇ ਸਾਬਕਾ ਚੇਅਰਮੈਨ ਸਿੰਘਾਨੀਆ ਦੀ ਸਵੈਜੀਵਨੀ ’ਤੇ ਰੋਕ