ਲੋਕ ਸਭਾ ਵਿੱਚ ਅੱਜ ਜਾਣਕਾਰੀ ਦਿੱਤੀ ਗਈ ਹੈ ਕਿ ਭਾਰਤ ਨੇ ਸਾਲ 2014 ਤੋਂ ਭਾਰਤ ਦੇ ਆਜ਼ਾਦੀ ਅੰਦੋਲਨ ਦੇ ਸ਼ਹੀਦ ਨੇਤਾ ਜੀ ਸੁਭਾਸ਼ ਚੰਦਰ ਬੋਸ ਸਬੰਧੀ ਜਾਣਕਾਰੀ ਦੇਣ ਲਈ ਰੂਸ ਨੂੰ ਕਈ ਵਾਰ ਅਪੀਲਾਂ ਕੀਤੀਆਂ ਹਨ ਪਰ ਰੂਸ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਰੂਸੀ ਪੁਰਾਤੱਤਵ ਵਿਭਾਗ ਵਿੱਚੋਂ ਨੇਤਾ ਜੀ ਬਾਰੇ ਕਿਸੇ ਤਰ੍ਹਾਂ ਦੇ ਦਸਤਾਵੇਜ ਨਹੀਂ ਮਿਲੇ। ਇਹ ਜਾਣਕਾਰੀ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਅੱਜ ਦਿੱਤੀ ਹੈ। ਭਾਰਤ ਨੇ ਰੂਸ ਤੋਂ ਇਹ ਜਾਣਕਾਰੀ ਮੰਗੀ ਸੀ ਕਿ ਕੀ ਨੇਤਾ ਜੀ ਅਗਸਤ 1945 ਤੋਂ ਪਹਿਲਾਂ ਜਾਂ ਮਗਰੋਂ ਰੂਸ ਵਿੱਚ ਸਨ ਜਾਂ ਉੱਥੋਂ ਬਚ ਕੇ ਨਿਕਲ ਗਏ ਸਨ।
ਨਕਸਲ ਹਿੰਸਾ ਵਿੱਚ 43 ਫੀਸਦੀ ਗਿਰਾਵਟ ਆਈ
ਰਾਜ ਸਭਾ ਵਿੱਚ ਅੱਜ ਕੇਂਦਰੀ ਰਾਜ ਗ੍ਰਹਿ ਮੰਤਰੀ ਜੀ ਕਿਸ਼ਨ ਰੈਡੀ ਨੇ ਦੱਸਿਆ ਕਿ ਸਰਕਾਰ ਦੀਆਂ ਨੀਤੀਆਂ ਸਦਕਾਂ ਨਕਸਲ ਪ੍ਰਭਾਵਿਤ ਖਿੱਤਿਆਂ ਵਿੱਚ ਹਿੰਸਾ ’ਚ 43 ਫੀਸਦੀ ਕਮੀ ਆਈ ਹੈ। ਨਕਸਲੀ ਹਿੰਸਾ ਹੁਣ ਸਿਰਫ 60 ਜ਼ਿਲ੍ਹਿਆਂ ਤੱਕ ਮਹਿਦੂਦ ਰਹਿ ਗਈ ਹੈ।
ਪਰਵਾਸੀ ਭਾਰਤੀਆਂ ਦੇ ਮਸਲੇ ਨਜਿੱਠਣ ਨੂੰ ਵਿਸ਼ੇਸ਼ ਤਵੱਜੋ
ਨਵੀਂ ਦਿੱਲੀ: ਕੇਂਦਰੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਅੱਜ ਪ੍ਰਸ਼ਨ ਕਾਲ ਦੌਰਾਨ ਲੋਕ ਸਭਾ ਵਿੱਚ ਦੱਸਿਆ ਕਿ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਦੇ ਮਸਲੇ ਅਤੇ ਸ਼ਿਕਾਇਤਾਂ ਦੇ ਨਿਬੇੜੇ ਲਈ ਵਿਸ਼ੇਸ਼ ਤੌਰ ਉੱਤੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਮੇਂ ਸਿਰ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਿਦੇਸ਼ਾਂ ਵਿੱਚ ਵਸਦੇ ਭਾਰਤੀ, ਵਿਦੇਸ਼ ਮੰਤਰਾਲੇ ਦੇ ਪੋਰਟਲ ‘M1414’ ਉੱਤੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਂਦੇ ਹਨ।
INDIA ਰੂਸ ਨੇ ਨੇਤਾ ਜੀ ਬਾਰੇ ਦਸਤਾਵੇਜ਼ਾਂ ਦੀ ਭਾਲ ਤੋਂ ਅਸਮਰੱਥਾ ਜ਼ਾਹਰ ਕੀਤੀ