ਲੰਡਨ, (ਸਮਰਾ ) (ਸਮਾਜ ਵੀਕਲੀ)– ਬੇਲਾਰੂਸ ਨੂੰ ਲੈ ਕੇ ਨਾਟੋ ਅਤੇ ਰੂਸ ਵਿਚਾਲੇ ਵੱਧ ਰਹੇ ਤਣਾਅ ਦੌਰਾਨ ਅਮਰੀਕਾ ਨੇ ਆਪਣੇ ਛੇ ਬੀ-52 ਪ੍ਰਮਾਣੂ ਬੰਬਾਰ (ਹਵਾਈ ਜਹਾਜ਼) ਯੂ. ਕੇ. ਨੂੰ ਭੇਜੇ ਹਨ। ਇਹ 120 ਮਿਜ਼ਾਈਲਾਂ ਨਾਲ ਲੈਸ ਹਨ। ਇਨ੍ਹਾਂ ‘ਚੋਂ ਕੁਝ ਪ੍ਰਮਾਣੂ ਹਥਿਆਰਾਂ ਨਾਲ ਲੈਸ ਵੀ ਹਨ। ਬੇਲਾਰੂਸ ਨੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੇਂਕੋ ਨੂੰ ਆਪਣਾ ਸਮਰਥਨ ਦਿੱਤਾ ਹੈ, ਪਰ ਨਾਟੋ ਦੇਸ਼ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ।
26 ਸਾਲਾਂ ਤੋਂ ਸਤਾ ‘ਤੇ ਕਾਬਜ਼ ਬੇਲਾਰੂਸ ਦੇ ਰਾਸ਼ਟਰਪਤੀ ਨੇ ਦੋਸ਼ ਲਗਾਇਆ ਹੈ ਕਿ ਨਾਟੋ ਉਨ੍ਹਾਂ ਦੇ ਦੇਸ਼ਾਂ ਨੂੰ ਵੰਡਣਾ ਚਾਹੁੰਦਾ ਹੈ ਅਤੇ ਉਨ੍ਹਾਂ ਨੂੰ ਸੱਤਾ ਤੋਂ ਹਟਾਉਣਾ ਚਾਹੁੰਦਾ ਹੈ। ਨਾਟੋ ਅਤੇ ਰੂਸ ‘ਚ ਵਧਦੇ ਤਣਾਅ ਵਿਚਕਾਰ, ਅਮਰੀਕਾ ਨੇ ਆਪਣੇ 6 ਬੀ-52 ਬੰਬਾਰਾਂ ਨੂੰ ਬਰਤਾਨੀਆ ਭੇਜਿਆ ਹੈ। ਇਹ ਜਹਾਜ਼ ਲਗਭਗ 120 ਮਿਜ਼ਾਈਲਾਂ ਨਾਲ ਲੈਸ ਹਨ ਅਤੇ ਇਨ੍ਹਾਂ ‘ਚੋਂ ਕੁਝ ਪ੍ਰਮਾਣੂ ਹਥਿਆਰਾਂ ਨਾਲ ਲੈਸ ਹਨ। ਯੂ.ਐੱਸ. ਏਅਰ ਫੋਰਸ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਉੱਤਰੀ ਡਕੋਟਾ ਦੇ ਮਿਨੋਟ ਏਅਰ ਫੋਰਸ ਬੇਸ ਤੋਂ ਉਡਾਣ ਭਰ ਕੇ 22 ਅਗਸਤ ਨੂੰ ਬਰਤਾਨੀਆ ਦੇ ਏਅਰ ਫੋਰਸ ਹਵਾਈ ਅੱਡੇ ‘ਤੇ ਛੇ ਬੀ-52 ਬੰਬਰ ਪਹੁੰਚੇ ਹਨ।
ਅਮਰੀਕਾ ਨੇ ਕਿਹਾ ਕਿ ਇਹ ਬੰਬਾਰ ਯੂਰਪ ਅਤੇ ਅਫ਼ਰੀਕਾ ‘ਚ ਉਡਾਣ ਸਿਖਲਾਈ ਦੇ ਆਪ੍ਰੇਸ਼ਨਾਂ ਵਿਚ ਭਾਗ ਲੈਣਗੇ। ਅਮਰੀਕਾ ਨੇ ਕਿਹਾ ਕਿ 2018 ਤੋਂ ਇਹ ਬੰਬਾਰ ਇੱਥੇ ਆ ਰਹੇ ਹਨ, ਇਨ੍ਹਾਂ ਦਾ ਮਕਸਦ ਨਾਟੋ ਦੇ ਸਹਿਯੋਗੀਆਂ ਅਤੇ ਹੋਰ ਖੇਤਰੀ ਭਾਈਵਾਲਾਂ ਨਾਲ ਆਪਣੀ ਜਾਣ-ਪਛਾਣ ਕਰਵਾਉਣਾ ਹੈ। ਯੂ.ਐੱਸ. ਏਅਰ ਫੋਰਸ ਨੇ ਕਿਹਾ ਕਿ ਇਸ ਨਾਲ ਬੰਬ ਮਿਸ਼ਨ ਦੀ ਤਿਆਰੀ ‘ਚ ਵਾਧਾ ਹੋਵੇਗਾ ਅਤੇ ਜ਼ਰੂਰੀ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਇਹ ਸੰਸਾਰ ਭਰ ‘ਚ ਕਿਸੇ ਵੀ ਸੰਭਾਵਿਤ ਸੰਕਟ ਅਤੇ ਚੁਣੌਤੀਆਂ ਦਾ ਵੀ ਜਵਾਬ ਦੇਵੇਗਾ।