(Samajweekly) ਪਿੱਛਲੇ ਕੁਝ ਦਿਨ ਤੋਂ ਸ਼ੋਸ਼ਲ ਮੀਡੀਆ ਤੇ ” ਰੂਪ ਤੇਰਾ ” ਗੀਤ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਸਾਡੀ ਮੁਲਾਕਾਤ ਇਸ ਗੀਤ ਦੇ ਗਾਇਕ ਪ੍ਰਦੀਪ ਭੱਟੀ ਨਾਲ ਹੋਈ।ਸਾਡੇ ਨਾਲ ਗੱਲਬਾਤ ਦੌਰਾਨ ਪ੍ਰਦੀਪ ਭੱਟੀ ਨੇ ਦੱਸਿਆ ਕਿ ਗਉਣ ਦਾ ਸ਼ੌਂਕ ਬਚਪਨ ਤੋਂ ਹੀ ਸੀ।ਇਕ ਦਿਨ ਮੇਰੀ ਮੁਲਾਕਾਤ ਗੀਤਕਾਰ ਹੈਪੀ ਡੱਲੀ ਨਾਲ ਹੋਈ ਤੇ ਉਹ ਮੇਰੀ ਗਾਇਕੀ ਨੂੰ ਦੇਖਦੇ ਹੋਏ ਇਸ ਲਾਈਨ ਚ ਲੈ ਆਏ।ਇਸ ਗੀਤ ਨਾਲ ਮੈਂ ਆਪਣੀ ਗਾਇਕੀ ਦਾ ਸਫਰ ਸ਼ੁਰੂ ਕਰਨ ਜਾ ਰਿਹਾ ਹਾਂ।ਰੂਪ ਤੇਰਾ ਗੀਤ ਹੈਪੀ ਡੱਲੀ ਹੁਣਾਂ ਦਾ ਲਿਖਿਆ ਹੋਇਆ ਹੈ।ਇਸ ਗੀਤ ਦਾ ਮਿਊਜਕ ਬਾਲੀਵੁੱਡ ਮਿਊਜਕ ਡਾਇਰੈਕਟਰ ਸਾਬ ਸਿੰਘ ਨੇ ਕੀਤਾ ਹੈ।ਇਸ ਦਾ ਵੀਡੀਓ ਬਲੈਕਰੋਟ ਨੇ ਕੀਤਾ ਹੈ ਤੇ ਹੱਕ ਰਿਕਾਰਡਜ ਕੰਪਨੀ ਤੋਂ ਇਹ ਗੀਤ ਆ ਰਿਹਾ ਹੈ।ਉਨਾਂ ਕਿਹਾ ਮੇਰੀ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਇਸ ਗੀਤ ਨੂੰ ਰਜਮਾ ਪਿਆਰ ਦੇਣ।
ਗੀਤ / ਗ਼ਜ਼ਲਾਂ / ਕਵਿਤਾਵਾਂ “ਰੂਪ ਤੇਰਾ” ਗੀਤ ਨਾਲ ਗਾਇਕੀ ਦੀ ਸ਼ੁਰੂਆਤ ਕਰ ਰਿਹਾ ਗਾਇਕ ਪ੍ਰਦੀਪ ਭੱਟੀ