ਲੰਡਨ, 14 ਮਈ (ਸਮਾਜਵੀਕਲੀ, ਰਾਜਵੀਰ ਸਮਰਾ)- ਪੰਜਾਬ ਤੋਂ ਯੂ.ਕੇ ਦੀ ਧਰਤੀ ਤੇ ਆ ਕੇ ਵਸੇ ਮਿਹਨਤੀ ਪੰਜਾਬੀ ਲੋਕਾਂ ਨੇ ਰਾਜਨੀਤਕ, ਸਾਹਿਤਕ, ਸਮਾਜਿਕ, ਆਰਥਿਕ ਅਤੇ ਧਾਰਮਿਕ ਖੇਤਰਾਂ ਵਿਚ ਹਮੇਸ਼ਾਂ ਆਪਣਾ ਝੰਡਾ ਬੁਲੰਦ ਕੀਤਾ ਹੈ।
ਸਾਹਿਤਕ ਪਰਿਵਾਰ ਵਿਚ ਜਨਮੀ ਰੂਪ ਕੰਵਲ ਪੀੜ੍ਹੀ ਦਰ ਪੀੜ੍ਹੀ ਤੁਰਦੇ ਇਨ੍ਹਾਂ ਕਾਫ਼ਲਿਆਂ ਵਿਚ ਕਲਾ ਦੇ ਖੇਤਰ ਅੰਦਰ ਇਕ ਹੋਰ ਉੱਭਰ ਰਿਹਾ ਨਾਮ ਹੈ । ਪ੍ਰਸਿੱਧ ਸ਼ਾਇਰ ਅਜ਼ੀਮ ਸ਼ੇਖਰ ਦੀ ਬੇਟੀ ਰੂਪ ਕੰਵਲ ਸਕੂਲ ਵਿਚ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਹੈ। ਰੂਪ ਕੰਵਲ ਕਈ ਵਰ੍ਹਿਆਂ ਤੋਂ ਚਿੱਤਰ ਕਲਾ ਵਿਚ ਆਪਣਾ ਹੱਥ ਅਜ਼ਮਾ ਰਹੀ ਹੈ, ਹੁਣ ਤੱਕ ਸਕੂਲ ਪੱਧਰ ‘ਤੇ ਹੋਏ ਬਹੁਤ ਸਾਰੇ ਕਲਾ-ਮੁਕਾਬਲਿਆਂ ‘ਚੋਂ ਇਨਾਮ ਪ੍ਰਾਪਤ ਕਰ ਚੁੱਕੀ ਹੈ। ਰੂਪ ਕੰਵਲ ਦੀਆਂ ”ਰੱਬ ਦਾ ਸਾਹ, ਖੰਭ ਅਤੇ ਸਮੁੰਦਰ ਤੇ ਬੰਦੂਕ” ਕਲਾ ਕਿਰਤਾਂ ਵਿਸ਼ੇਸ਼ ਸਲਾਹੁਣਯੋਗ ਹਨ। ਰੂਪ ਕੰਵਲ ਤੋਂ ਭਵਿੱਖ ਵਿਚ ਚਿੱਤਰਕਾਰੀ ਦੇ ਖੇਤਰ ਵਿਚ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰਨ ਦੀ ਉਮੀਦ ਬੱਝਦੀ ਹੈ। ਰੂਪ ਕੰਵਲ ਨੇ ਕਿਹਾ ਕਿ ਉਹ ਇਸ ਖੇਤਰ ਵਿਚ ਅੱਗੇ ਵਧਣਾ ਚਾਹੁੰਦੀ ਹੈ ਅਤੇ ਇਕ ਕਿੱਤੇ ਵਜੋਂ ਵੀ ਅਪਣਾਉਣਾ ਚਾਹੁੰਦੀ ਹੈ। ਸਾਹਿਤਕ ਪਰਿਵਾਰ ਵਿਚ ਜਨਮੀ ਰੂਪ ਕੰਵਲ ਤੋਂ ਢੇਰ ਸਾਰੀਆਂ ਆਸਾਂ ਹਨ।