(ਸਮਾਜ ਵੀਕਲੀ)
ਬੱਸ ਉਹਨੂੰ ਪਿੰਡ ਦੀ ਪਹੀ ਤੇ ਲਾਹਕੇ ਅਗਾਂਹ ਲੰਘ ਗਈ। ‘ਆਪਣੇ ਪਿੰਡ’ ਦੇ ਰਸਤੇ ਪੈਰ ਧਰਦਿਆਂ ਅੱਜ ਉਹਨੂੰ ਯਕੀਨ ਨਹੀਂ ਸੀ ਆ ਰਿਹਾ, ਕਿ ਸੱਚ-ਮੁੱਚ ਹੀ ਪਿੰਡ ਦੇ ਨਜ਼ਦੀਕ ਪਹੁੰਚ ਗਿਆ। ਲੰਘ ਗਈ ਪੂਰੀ ਰਾਤ ਉਹਦੀਆਂ ਅੱਖਾਂ ’ਚ ਰੜਕ ਰਹੀ ਸੀ। ਰਾਤ, ਜੋ ਉਸ ਨੇ ਲੁਧਿਆਣੇ ਦੇ ਰੇਲਵੇ ਸਟੇਸ਼ਨ ‘ਤੇ ਪਾਸੇ ਮਾਰਦਿਆਂ ਕੱਟੀ ਸੀ। ਇੱਕ ਪਲ ਵੀ ਅੱਖ ਨਹੀਂ ਸੀ ਲੱਗੀ। ਉਹ ਉਡ ਕੇ ਪਿੰਡ ਪਹੁੰਚ ਜਾਣਾ ਚਾਹੁੰਦਾ ਸੀ।
ਪਿੰਡ ਤੇ ਇਹ ਰਸਤਾ, ਲੰਘ ਗਈ ਸ਼ਾਮ ਤੱਕ, ਉਹਨੂੰ ਲਗਦਾ ਰਿਹਾ ਸੀ, ਕਿ ਉਹਦੇ ਅੰਦਰੋਂ ਮਰਦੇ-ਮਰਦੇ ਮਰ ਗਏ ਨੇ ਕਿਤੇ ।
ਸ਼ਾਇਦ ਉਹ ਹੁਣ ਵੀ ਕਦੇ ਪਿੰਡ ਵੱਲ ਮੂੰਹ ਨਾ ਕਰਦਾ, ਜੇ ਕੱਲ੍ਹ ਸਵੇਰੇ, ਦਿੱਲੀ ਦੇ ਇੱਕ ਢਾਬੇ ਤੇ, ਉਹਦੇ ਪਿੰਡ ਦਾ ਇੱਕ ਮੁੰਡਾ ਦੇਵ ਨਾ ਮਿਲਿਆ ਹੁੰਦਾ। ਰੋਟੀ ਖਾਂਦੇ ਦੇਵ ਨੇ ਉਹਨੂੰ ਪਛਾਣਿਆ ਨਹੀਂ ਸੀ। ਜਦੋਂ ਦਾਰੇ ਨੇ ਅਪਣੀ ਪਛਾਣ ਦੱਸੀ, ਤਾਂਂ ਦੇਵ ਹੱਕਾ-ਬੱਕਾ ਰਹਿ ਗਿਆ ਸੀ ਜਿਵੇਂ ਚਾਚਾ ਤੂੰ ਅਜੇ ਜਿੰਦਾ ? ਪਿੰਡ ਆਲੇ ਤਾਂ ਕੈ੍ਹਂਦੇ ਬੀ ਤੂੰ ਕਦੋਂ ਦਾ ।
ਦੇਵ ਦੀ ਗੱਲ ਸੁਣਕੇ ਦਾਰਾ ਵੀ ਹੈਰਾਨ ਰਹਿ ਗਿਆ ਸੀ। ਦੇਵ ਨੇ ਅੱਗੇ ਕਿਹਾ ਸੀ ਨਾਲੇ ਚਾਚਾ ਕਿੰਨੀਆਂ ਈ ਦੀਵਾਲਿਆਂ ਲੰਘ ਗਈਆਂ, ਤੂੰ ਪਿੰਡ ਦਾ ਗੇੜਾ, ਕੇੜ੍ਹਾ ਮਾਰਿਆ , ਹੁਣ ਤਾਂ ਚਾਚੀ ਵੀ ਬੱਬੂ ਨੂੰ ਲੈ ਕੇ ਪਿੰਡ ਈ ਆ ਗਈ, ਸਾਡੀ ਗੱਡੀ ਤਾਂ ਇੱਥੋਂ ਅੰਠੀਂ ਦਸੀਂ ਲੰਘਦੀ ਈ ਰਹਿੰਦੀ ਆ, ਤੈਨੂੰ ਕਦੇ ਪਹਿਲਾਂ ਨੀ ਦੇਖਿਆ ਹਾਂ, ਮੈਂ ਵੀ ਤੈਨੂੰ ਅੱਜ ਈ ਦੇਖਿਆ ‘ਮੈਂ ਰਾਤ ਈ ਪਿੰਡੋਂ ਆਇਆਂ ।ਦੇਵ ਨੇ ਗੱਲ ਕਰਦਿਆਂ, ਅੱਗੋਂ ਦਾਰੇ ਨੂੰ ਗੱਲ ਹੀ ਅਜਿਹੀ ਦੱਸੀ ਕਿ, ਦਾਰਾ ਉਹਨੀਂ ਪੈਂਰੀ ਹੀ ਪਿੰਡ ਨੂੰ ਭੱਜ ਤੁਰਿਆ ਸੀ। ਰੇਲ ਟਰੱਕਾਂ, ਟੈਂਪੂਆਂ ਰਾਹੀਂ ਉਹ ਇੱਥੋਂ ਤੱਕ ਮਸਾਂ ਪਹੁੰਚਿਆ ਸੀ ।
ਪਿੰਡ ਅਜੇ ਸੰਘਣੀ ਧੁੰਦ ਚੋਂ ਪੂਰੀ ਤਰ੍ਹਾਂ ਨਿਕਲਿਆ ਨਹੀਂ। ਉਹਨੇ ਖੇਸੀ ਦੀ ਬੁੱਕਲ ਪਿੰਡੋਂ ਸਪੀਕਰ ਚੋਂ ਭਾਈ ਦੀ ਆਵਾਜ਼ ਉਹਨੂੰ ਸਪਸ਼ਟ ਸੁਣ ਰਹੀ ਸੀ।
ਉਹ ਪਿੰਡ ਨੂੰ ਸਿੱਧਾ ਜਾਣ ਦੀ ਜਗ੍ਹਾ ਆਪਣੇ ਖੇਤਾਂ ਨੂੰ ਵੱਟ ਹੋ ਲਿਆ, ਅਜੇ ਉਹਨੂੰ ਪੂਰੀ ਤਰ੍ਹਾਂ ਸਮਝ ਨਹੀਂ ਸੀ ਆ ਰਹੀ ਕਿ ਉਹਨੂੰ ਕੀ ਕਰਨਾ ਚਾਹੀਦਾ । ਆਪਣੇ ਖੇਤਾਂ ਕੋਲ ਆ ਕੇ ਉਹਦੇ ਪੈਰ ਰੁੱਕ ਗਏ। ਢਾਈ ਕਿੱਲਿਆਂ ਚ ਕਣਕ ਫਸੀ ਖੜੀ ਸੀ ਪਾਪੂਲਰਾਂ ਦੀ ਲੰਬੀ ਲਾਈਨ, ਇਨ੍ਹਾਂ ਢਾਈ ਕਿੱਲਿਆਂ ਨੂੰ ਦੋ ਹਿੱਸਿਆਂ ‘ਚ ਵੰਡ ਰਹੀ ਸੀ। ਸੱਜੇ ਹੱਥ ਵਾਲੇ ਪਾਸੇ ਦਾ ਸਵਾ ਕਿੱਲਾ ਪਾਰੋ ਦੇ ਹਿੱਸੇ ਦਾ ਸੀ। ਖੱਬੇ ਪਾਸੇ ਵਾਲੇ ਸਵਾ ਕਿਲੇ ਵੱਲ ਉਹਤੋਂ ਅੱਖ ਭਰ ਕੇ ਵੇਖ ਵੀ ਨਹੀਂ ਸੀ ਹੋਇਆ। ਇਹ ਉਹਦੇ ਆਪਣੇ ਹਿੱਸੇ ਦਾ ਸੀ।
ਇਹ ਜੋ ਹੁਣ ਸਰਪੰਚ ਦਾ ਸੀ । ਅਸਲ ‘ਚ ਇਹ ਢਾਈ ਕਿੱਲੇ ਗਹਿਣੇ ਰੱਖਣ ਤੋਂ ਲੈ ਕੇ ਸਵਾ ਕਿੱਲਾ ਬੈਅ ਕਰਨ ਤੱਕ ਹੀ ਹੈ। ਉਹਦੀ ਜ਼ਿੰਦਗੀ ਦਾ ਕਿੱਸਾ ਉਦੋਂ ਉਹਨੂੰ ਸ਼ਰਾਬ ਦੇ ਨਸੇ ’ਚ ਗੁੱਟ, ਇਹ ਯਾਦ ਹੀ ਨਹੀਂ ਸੀ ਕਿ ਇਹ ਦਿਨ ਵੀ ਦੇਖਣੇ ਪੈਣਗੇ। ਉਦੋਂ ਤਾਂ ਉਹਨੂੰ ਲੱਗਦਾ ਸੀ, ਕਿ ਇਹ ਢਾਈ ਕਿੱਲੇ ਪੈਗਾਂ ਨਾਲ ਪੀਤਿਆਂ ਸਾਰੀ ਉਮਰ ਨਹੀਂ ਮੁੱਕਣੇ। ਉਦੋਂ ਉਹਨੂੰ ਕਿਥੇ ਯਾਦ ਸੀ ਕਿ ਜਿੰਦਗੀ ਦੀ ਇਹ ਹਰਿਆਲੀ, ਉਹ ਤੋਂ ਇੱਕ ਦਿਨ ਅਜਿਹਾ ਰੁੱਸੇਗੀ, ਕਿ ਉਹਦੀ ਰਹਿੰਦੀ ਜ਼ਿੰਦਗੀ ਇਹਨੂੰ ਮਨਾਉਣ ’ਚ ਹੀ ਲੰਘ ਜਾਏਗੀ।
ਪਾਰੋ ਰੁੱਸ ਕੇ ਹੀ ਤਾਂ ਗਈ ਸੀ, ਇੱਕ ਦਿਨ ਦਾਰੇ ਦੀ ਦਾਰੂ ਤੋਂ ਘਰ ’ਚ ਰੋਜ਼ ਕਲੇਸ਼ ਹੁੰਦਾ। ਇਹ ਕਲੇਸ ਉਦੋਂ ਹੋਰ ਵੀ ਵੱਧ ਗਿਆ
ਸੀ, ਜਦੋਂ ਉਹਨੇ ਜਮੀਨ ਨੂੰ ਵਾਢਾ ਧਰ ਲਿਆ ਸੀ। ਸ਼ਰਾਬੀ ਹੋਇਆ ਦਾਰਾ ਹਰ ਦੂਜੇ ਤੀਜੇ ਪਾਰੋ ਦੀ ਝਿੜਕ ਝੰਬ ਕਰ ਦਿੰਦਾ। ਘਰ ’ਚ ਬੱਬੂ ਦੀ ਕਿਲਕਾਰੀ ਵੀ ਉਹਦੀ ਦਾਰੂ ਅਤੇ ਕਲੇਸ਼ ਘੱਟ ਨਹੀਂ ਸੀ ਕਰ ਸਕੀ। ਘਰ ਅਤੇ ਜ਼ਮੀਨ ਦੀ ਬਰਬਾਦੀ ਨਾ ਕਰਨ ਬਾਰੇ, ਪਾਰੋ ਉਹਨੂੰ ਨਿੱਤ ਵਾਸਤੇ ਪਾਉਂਦੀ, ਤੇ ਨਾਲ ਹੀ ਆਪਣੇ ਪੈਂਕੀ ਚਲੇ ਜਾਣ ਦੀ ਧਮਕੀ ਦਿੰਦੀ ਆਖਦੀ ‘ਮੇਰਾ ਅੰਤ ਨਾ ਦੇਖ ਜੇ ਮੈਂ ਇੱਕ ਵਾਰੀ ਚਲੀ ਗਈ, ਫਿਰ ਮੈਂ ਤੇਰਾ, ਮਰੇ ਦਾ ਬੀ ਮੂੰਹ ਨੀ ਦੇਖਣਾ ।‘ ਪਾਰੋ ਦੀਆਂ ਇਹਨਾਂ ਗੱਲਾਂ ਦਾ ਦਾਰੇ ਤੇ ਕਦੇ ਕੋਈ ਅਸਰ ਨਾ ਹੁੰਦਾ ਤੇ ਆਖਿਰ ਇੱਕ ਦਿਨ, ਪਾਰੋ ਬੱਬੂ ਨੂੰ ਲੈ ਕੇ ਪੈਂਕੀ ਚਲੇ ਹੀ ਗਈ ।
ਉਹ ਪਾਰੋ ਨੂੰ ਲੈਣ ਨਾ ਗਿਆ। ਉਹ ਆਖਦਾ ਜਿਵੇਂ ਗਈ ਆ, ਉਵੇਂ ਹੀ ਆ ਜੇ। ਦ ਖਦਾ ਕਿੰਨਾ ਚਿਰ ਉਹ ਉਹਨੂੰ ਬਿਠਾਈ ਰੱਖਣਗੇ ਮਹੀਨੇ ਜਦੋਂ ਸਾਲ ‘ਚ ਬਦਲਣ ਲੱਗੇ ਤਾਂ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਹਨੂੰ ਬੱਬੂ ਯਾਦ ਆਉਂਦਾ। ਪਾਰੋ ਵੀ ਵਾਪਸ ਨਾ ਆਉਣ ਦੀ ਚਿੰਤਾ ਉਹਨੂੰ ਵੱਢ ਖਾਣ ਲੱਗੀ। ਉਹਨੇ ਪਿੰਡ ਦੇ ਕਈ ਬੰਦਿਆਂ ਕੋਲ, ਪਾਰੋ ਨੂੰ ਵਾਪਸ ਲਿਆਉਣ ਲਈ ਤਰਲੇ ਪਾਏ ਪਰ ਕੋਈ ਵੀ ਉਹਦੇ ਨਾਲ ਨਾ ਤੁਰਿਆ। ਹੁਣ ਉਹ ਨੂੰ ਸਮਝ ਨਹੀਂ ਸੀ ਆਉਂਦੀ ਕਿ ਪਾਰੋ ਨੂੰ ਕਿਹਦੇ ਰਾਹੀਂ, ਵਾਪਿਸ ਬੁਲਾਏ, ਮਨਾਏ, ਤਾਂ ਉਹਨੂੰ ਮਰ ਗਏ ਮਾਪੇ ਬੜਾ ਯਾਦ ਆਏ ।
ਦਾਰੇ ਦਾ ਬਾਪੂ ਵੀ, ਪਿੰਡ ‘ਚ ਦਾਰੇ ਵਾਂਗ ਕੱਲਮ-ਕੱਲਾ ਸੀ। ਪਰ ਉਹਦੀ ਪਿੰਡ ‘ਚ ਅਤੇ ਆਲੇ-ਦੁਆਲੇ ‘ਚ ਪੁੱਛ ਸੀ। ਉਹਦਾ ਬਾਪੂ ਲੋਕਾਂ ਨੂੰ ਧਾਗੇ-ਤਬੀਤ ਕਰਕੇ ਦਿੰਦਾ ਸੀ। ਪਿੰਡ ਦੇ ਲੋਕ ਉਹਨਾਂ ਦੇ ਟੱਬਰ ਨੂੰ ਚੇਲਿਆਂ ਦਾ ਟੱਬਰ ਕਹਿੰਦੇ ਸਨ। ਹਰੇਕ ਵੀਰਵਾਰ ਉਹਨਾਂ ਦੇ ਘਰ ਦੇ ਵੇਹੜੇ ‘ਚ ਚੌਂਕੀ ਲੱਗਦੀ, ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਆਉਂਦੇ। ਉਹਦੇ ਬਾਪੂ ਨੂੰ ਖੇਡ ਚੜ ਜਾਂਦੀ । ਉਹ ਵੇਹੜੇ ਵਿਚਲੇ ਨਿੱਕੇ ਜਿਹੇ ਥੜੇ ਤੇ ਚਿਮਟਾ, ਜਾਂ ਛੜੀ ਚੁੱਕ ਜ਼ੋਰ-ਜ਼ੋਰ ਨਾਲ ਘੁਮਾਉਂਦਾ, ਆਪਣੀ ਪਿੱਠ ਤੇ ਮਾਰ-ਮਾਰ ਲਾਸਾਂ ਪਾ ਲੈਂਦਾ। ਲੋਕ ਹੱਥ ਜੋੜੀ ਚੜਾਵਾ ਚੜ੍ਹਾਈ ਜਾਂਦੇ। ਇੰਝ ਹੀ ਸੰਗਤ ਦੀ ਸੇਵਾ ਕਰਦਿਆਂ ਦਾਰੇ ਨੇ ਹੋਸ਼ ਸੰਭਾਲੀ।
ਦਾਰੇ ਦਾ ਬਾਪੂ ਰੋਜ ਦਾਰੂ ਵੀ ਪੀਂਦਾ ਤੇ ਚਿਲਮ ਦੇ ਸੂਟੇ ਵੀ ਖਿੱਚਦਾ। ਬਾਪੂ ਦੀ ਸੰਗਤ ਕਰਦਿਆਂ ਦਾਰਾ ਚਲਿਆਈ ਤਾਂ ਨਹੀ, ਬਾਪੂ ਵਾਲੇ ਨਸੇ ਪੱਤੇ ਸਾਰੇ ਸਿੱਖ ਗਿਆ ਸੀ। ਜਿਉਂ ਜਿਉਂ ਦਾਰਾ ਆਪਣੇ ਬਾਪੂ ਬਾਰੇ ਜਾਨਣ ਲੱਗਿਆ, ਤਾਂ ਉਹਨੂੰ ਪਤਾ ਲੱਗਿਆ ਕਿ ਬਾਪੂ ਕੋਲ ਕੋਈ ਜਾਦੂ ਇਲਮ ਨਹੀ ਇਹ ਤਾਂ ਲੋਕ ਹੀ ਮੂਰਖ਼ ਨੇ ਜਿਹੜੇ ਬਾਪੂ ਅੱਗੇ ਚੜ੍ਹਾਵਾ ਚੜ੍ਹਾਈ ਜਾਂਦੇ ਨੇ। ਇਸ ਚੜ੍ਹਾਵੇ ਦੇ ਪੈਸਿਆਂ ਨਾਲ ਹੀ ਉਹਦੇ ਬਾਪੂ ਨੇ ਢਾਈ ਕਿੱਲੇ ਜਮੀਨ ਬਣਾਈ ਸੀ। ਅਜਿਹੇ ਮਾਹੌਲ ‘ਚ ਜਵਾਨ ਹੋਇਆ ਦਾਰਾ ਬਾਪੂ ਵਾਂਗ ਵਿਹਲੀਆਂ ਖਾਣੀਆਂ ਗਿੱਝ ਗਿਆ। ਨਸ਼ੇ ਪੱਤੇ ਉਹ ਆਪਣੇ ਬਾਪੂ ਨਾਲੋਂ ਵੀ ਕੁਝ ਜ਼ਿਆਦਾ ਹੀ ਕਰਨ ਲੱਗ ਪਿਆ।
ਉਹਨੇ ਸਾਰਾ ਦਿਨ ਵਿਹਲਾ ਰਹਿਣਾ। ਫਿਰ ਆਪਣੇ ਇੱਕੋ- ਇੱਕ ਪੁੱਤ ਦਾ ਛੇਤੀ ਘਰ ਨਾ ਵੱਸਣ ਦਾ ਝੋਰਾ ਲੈ ਕੇ, ਉਹਦੀ, ਬੇਬੇ ਬਾਪੂ ਸਾਲ-ਸਾਲ ਦੀ ਵਿੱਥ ਤੇ ਇਸ ਦੁਨੀਆਂ ਤੋਂ ਕਿਨਾਰਾ ਕਰ ਗਏ। ਹੁਣ ਦਾਰਾ ਬਿਲਕੁਲ ਇਕੱਲਾ ਰਹਿ ਗਿਆ। ਉਹ ਦਾਰੂ ਪੀ ਕੇ ਘਰੇ ਸਾਰਾ ਦਿਨ ਮੰਜੇ ਤੇ ਪਿਆ ਰਹਿੰਦਾ। ਕਿਤੇ ਸੁਰਤ ਆਈ ਤੇ ਭੁੱਖ ਲੱਗੀ, ਆਪਣੇ ਹੱਥ ਸਾੜਦਾ, ਕੱਚੀਆਂ ਪੱਕੀਆਂ ਲਾਹਕੇ ਖਾ ਲੈਂਦਾ। ਹੁਣ ਕੋਈ ਵੀਰਵਾਰ ਨੂੰ ਵੀ ਉਹਨਾਂ ਦੇ ਘਰ ਨਾ ਆਉਂਦਾ। ਉਹਦੇ ਬਾਪੂ ਦੀ ਛੜੀ ਅਤੇ ਚਿਮਟੇ ਨੂੰ ਜੰਗਾਲ ਖਾਣ ਲੱਗਿਆ ਸੀ। ਫਿਰ ਪਿੰਡ ਦੇ ਇੱਕ ਬੰਦੇ ਨੇ ਦਾਰੇ ਤੇ ਤਰਸ ਖਾਧਾ। ਦਾਰੇ ਨੇ ਆਪਣੀ ਅੱਧੀ ਜਮੀਨ ਅਪਣੀ ਸਾਲੀ ਦੇ ਨਾ ਕਰਵਾ ਕੇ, ਦਾਰੇ ਨੂੰ ਬੰਦਾ ਬਣਕੇ ਰਹਿਣ ਦੀ – ਸਲਾਹ ਦੇ ਕੇ, ਉਹਨੇ ਆਪਣੀ ਸਾਲੀ ਦਾ ਰਿਸਤਾ ਦਾਰੇ ਨੂੰ ਕਰ ਦਿੱਤਾ ਸੀ ।
ਪਾਰੋ ਦੇ ਸਾਥ ਨਾਲ ਸ਼ਰਸ਼ਾਰ ਹੋਏ ਦਾਰੇ ਦੇ, ਪੈਰ ਕੁਝ ਦਿਨ ਤਾਂ ਜਿਵੇਂ ਧਰਤੀ ‘ਤੇ ਹੀ ਨਾ ਲੱਗੇ। ਹੁਣ ਉਹ ਕਦੇ-ਕਦੇ ਨਹਾਉਣ ਵੀ ਲਗਿਆ ਸੀ। ਪਰ ਨਸ਼ੇ ਪੱਤਿਆਂ ਦਾ ਹੁਣ ਉਹ ਆਦੀ ਹੋ ਚੁੱਕਿਆ ਸੀ। ਘਰ ਚ ਕਲੇਸ਼ ਵੱਧਦ ਵੱਧਦਾ ਇੱਥੋਂ ਤੱਕ ਪਹੁੰਚ ਗਿਆ ਸੀ
ਪਾਰੇ ਤੇ ਬੱਬੂ ਬਿਨਾਂ ਘਰ, ਉਹਨੂੰ ਹੁਣ ਭੂਤਵਾੜਾ ਲੱਗਣ ਲੱਗਿਆ ਸੀ। ਹੁਣ ਫੇਰ ਉਹ ਦਿਨੇ ਵੀ ਸੂਰਤ ’ਚ ਨਾ ਰਹਿੰਦਾ ਸਰਾਬ, ਗੋਲੀਆਂ, ਕੈਪਸੂਲ ਜੋ ਮਿਲਜੇ, ਸਭ ਹਜਮ । ਫੇਰ ਇੱਕ ਸ਼ਾਮ ਦਾਰੂ ਨਾਲ ਰੱਜਿਆ, ਉਹ ਇੱਕਲਾ ਹੀ ਪਾਰੋ ਦੇ ਪਿੰਡ ਪਹੁੰਚ ਗਿਆ। ਪਾਰੋ ਦੇ ਘਰ ਕਿਸੇ ਵੀ ਜੀਅ ਨੇ ਉਹਨੂੰ ਬੈਠਣ ਲਈ ਤੱਕ ਨਾ ਕਿਹਾ। ਜਦੋਂ ਗੁੱਸੇ ‘ਚ ਦਾਰਾ, ਬੱਬੂ ਨੂੰ ਆਪਣੇ ਨਾਲ ਲਿਆਉਣ ਲਈ ਖਿੱਚਣ ਲੱਗਿਆ, ਤਾਂ ਪਾਰੋ ਦੇ ਭਰਾ ਉਹਨੂੰ ਮਾਰਨ ਪੈ ਗਏ। ਦਾਰੇ ਨੇ ਭੱਜ ਕੇ ਬਚਾਅ ਕੀਤਾ।
ਉਹਨੂੰ ਸੁਰਤ ਜਿਹੀ ਆ ਗਈ । ਹੈ। ਗੱਲ ਐਥੇ ਤੱਕ ਪਹੁੰਚ ਗਈ, ਇਹ ਤਾ ਸੱਚਮੁੱਚ ਹੀ ਉਹਦਾ ਸਿਰ ਪਾੜਣ ਨੂੰ ਫਿਰਦੇ ਸਨ। ਉਹ ਪਿੰਡ ਪਰਤ ਆਇਆ, ਉਹਨੇ ਗੁੱਸੇ ‘ਚ ਆ ਕੇ ਅੱਧਾ ਕਿੱਲਾ ਹੋਰ ਸਰਪੰਚ ਨੂੰ ਗਹਿਣੇ ਤੋਂ ਬੈਅ ਕਰ ਦਿੱਤਾ ਤੇ ਅਚਾਨਕ ਹੀ ਉਹ ਪਿੰਡੋਂ ਗਾਇਬ ਹੋ ਗਿਆ। ਕਈ ਮਹੀਨਿਆਂ ਬਾਅਦ, ਉਹਦੇ ਘਰ ਨੂੰ ਲੱਗਿਆ ਤਾਲਾ ਵੇਖ-ਵੇਖ ਲੋਕ ਗੱਲਾਂ ਕਰਦੇ । ਦਾਰਾ ਤਾਂ ਭਾਈ ਸੁਣਿਆਂ, ਸਾਧਾਂ ਨਾਲ ਰਲ ਗਿਆ ।
ਨਈਂ ਮੈਂ ਸੁਣਿਆ, ਬੀ ਕਿਸੇ ਜੱਟ ਨਾਲ ਸੀਰੀਆ ਨਈਂ ਤਾਇਆ ਢਾਬੇ ਤੇ ਇੱਕ ਵਾਰੀ ਭਾਂਡੇ ਧੋਦਿਆਂ ਉਹਨੂੰ ਮੈਂ ਦੇਖਿਆ। ਜਿੰਨੇ ਮੂੰਹ ਉਨੀਆਂ ਗੱਲਾਂ। ਕੋਈ ਡੇਢ ਕੁ ਸਾਲ ਬਾਅਦ, ਦੀਵਾਲੀ ਦੀ ਰਾਤ ਨੂੰ ਉਹ ਪਿੰਡ ਆਇਆ। ਉਹਨੇ ਆਪਣਾ ਘਰ ਵੇਖਿਆ ਉਹਦੀ ਧਾਅ ਨਿਕਲ ਗਈ। ਤਿੰਨ ਖਣਾਂ ਦੇ ਕਮਰੇ ਚੋਂ ਇੱਕ ਦੀਆਂ ਕੜੀਆਂ ਕੁਝ ਲਿਛ ਗਈਆਂ ਸਨ। ਇੱਕ ਸ਼ਤੀਰ ਆਪਣੀ ਜਗਾਂ ਤੋਂ ਉਹਨੂੰ ਹਿੱਲਿਆ ਲੱਗਿਆ। ਇੱਕ ਪੂਰੀ ਬਰਸਾਤ ਦਾ ਪਾਣੀ ਜਿਵੇਂ ਅੰਦਰ ਹੀ ਪਿਆ ਸੀ।
ਲਿਛ ਗਈਆਂ ਕੜੀਆਂ ਅਤੇ ਸ਼ਤੀਰ ਵਾਸਤੇ ਹੁਣ ਉਹਨੂੰ ਇੱਕ ਥੱਮੀ ਚਾਹੀਦੀ ਸੀ। ਉਹਨੂੰ ਖ਼ਿਆਲ ਆਇਆ ਕਿ ਪਾਰੋਂ ਤੋਂ ਬਿਨਾਂ ਹੁਣ ਇਸ ਘਰ ਨੂੰ ਥਮੀਆਂ ਦੇ ਸਹਾਰੇ ਬਹੁਤਾ ਚਿਰ ਨੀ ਖੜਾਇਆ ਜਾ ਸਕਦਾ। ਭਿੱਜੇ ਕੰਪੜੇ ਖਿਲਰੇ ਭਾਂਡੇ ਉਥੇ ਹੀ ਛੱਡ ਉਹਨੇ ਪਹਿਲਾਂ ਤੀਲੀ ਬਾਲ ਕਿਤੋਂ ਟੁਟਿਆ ਜਿਹਾ ਦੀਵਾ ਲੱਭਿਆ ਜੇਬ ਚੋਂ ਪਲਾਸਟਿਕ ਦੀ ਥੈਲੀ ਚੋਂ ਸਰੋਂ ਦਾ ਤੇਲ ਦੀਵੇ ‘ਚ ਵਿਹੜੇ ਵਿਚਲੀ ਥੜੀ ਤੇ ਟਿੱਕਾ ਦਿੱਤਾ।
ਥੜ੍ਹੀ ਤੇ ਆ ਡਿੱਗੀ ਛੜੀ ਤੇ ਚਿਮਟੇ ਨੂੰ ਪਲੋਸਦਿਆਂ ਉਹਨੇ ਆਪਣਾ ਸਿਰ ਥੜੀ ਨੂੰ – ਛੁਹਾਇਆ, ਤੇ ਕਿੰਨਾ ਹੀ ਚਿਰ ਉਹਨੇ ਸਿਰ
ਚੁੱਕਿਆ ਹੀ ਨਾ। ਜਦੋਂ ਉਹਨੇ ਸਿਰ ਚੁੱਕਿਆ, ਉਹਦੀਆਂ ਅੱਖਾਂ ‘ਚੋਂ ਵਗਦੇ ਪਾਣੀ ਨਾਲ ਜਿਵੇਂ ਥੜੀ ਧੋਤੀ ਗਈ ਸੀ ।
ਦੀਵਾਲੀ ਦੇ ਪਟਾਖਿਆਂ ਦੀ ਠਾਹ ਠੂਹ ਦੇ ਜ਼ੋਰ ‘ਚ ਹੀ ਪਿੰਡ ਦੀ ਇੱਕ ਗਲੀ ਹੋ ਲਿਆ ਉਹਨੇ ਨੰਬਰਦਾਰ ਦਾ ਬੂਹਾ ਜਾ ਖੜਕਾਇਆ। ਉਹ ਨੰਬਰਦਾਰ ਦੇ ਪੈਂਰੀ ਆ ਡਿੱਗਾ, ਉੱਠੇ ਹੀ ਨਾ। ਇੱਕ ਪਲ ਤਾਂ ਨੰਬਰਦਾਰ ਨੇ ਵੀ ਉਹਨੂੰ ਜਿਵੇਂ ਸਿਆਣਿਆਂ ਹੀ ਨਾ । ਦਾਰੇ ਨੇ ਪੈਂਰੀਂ ਡਿੱਗੇ ਨੇ ਜਿਵੇਂ ਤਰਲਾ ਕੀਤਾ ।
ਚਾਚਾ ਕਿਵੇਂ ਕਰ ? ਮੇਰਾ ਘਰ ਢੈਅ ਗਿਆ, ਉਹਨੂੰ ਥੰਮੀ ਲਾ, ਬੱਸ ਇੱਕ ਵਾਰੀ ਤਾਂ ਉਹਨੂੰ ਲਿਆ ਦੇ, ਮੈਂ ਮੁੜ ਕੇ ਸਾਰੀ ਉਮਰ ਕਿਸੇ ਨਸ਼ੇ-ਪੱਤੇ ਨੂੰ ਹੱਥ ਨਾ ਲਾਂਦਾ, ਤੂੰ ਬੱਸ ਇੱਕ ਵਾਰੀ …………….. ਆਪਣਾ ਘਰ ਸਾਂਭੇ ਆ ਕੇ ,
ਜੇ ਮੈਂ ਸਾਰੀ ਉਮਰ ਚੀਂਅ ਵੀ ਕਰ ਜਾਂ ਤੇ ਰੀਆਂ ਜੁੱਤੀਆਂ ਮੇਰਾ ਸਿਰ ……….. ਤੂੰ ਬੱਸ ਇੱਕ ਵਾਰੀ ……………. ਉਹ ਨੰਬਰਦਾਰ ਦੇ ਪੈਰ ਨਹੀਂ ਸੀ ਛੱਡ ਰਿਹਾ।
ਨੰਬਰਦਾਰ ਨੇ ਉਹਨੂੰ ਮਸਾਂ ਹੀ ਪੈਰਾਂ ਨਾਲੋਂ ਤੋੜਕੇ ਉਠਾਦਿਆਂ ਕਿਹਾ ‘ਕੋਈ ਨਾ ਕਰਦੇ ਆਂ ਸਲਾਹ ਦਾਰਾ ਭੁੱਬੀ ਰੋ ਪਿਆ। ‘ਚਾਚਾ ਕਿੰਨੇ ਸਾਲ ਹੋਗੇ ? ਤੂੰ ਕਿਹਦੇ ਨਾਲ ਸਲਾਹ ਕਰਨੀ ਆ ਆਖ।‘ ਉਹਨੂੰ ਚੁੱਪ ਕਰਾਉਂਦਿਆਂ ਨੰਬਰਦਾਰ ਦਾ ਵੀ ਮਨ ਭਰ ਆਇਆ। ਤੇਰੀ ਕਿਸਮਤ ਦੀ ਮਾੜੀ ਆ ਸੋਹਰਿਆਂ, ਤੈਥੋਂ ਪੱਕੀ ਰੋਟੀ ਨਾ ਖਾਧੀ ਗਈ । ਬੱਸ ਚਾਚਾ ਹੁਣ ਮੈਨੂੰ ਕੁਝ ਨੀ ਚਾਹੀਦਾ, ਜ਼ਮੀਨ ਵੀ ਉਹ ਆਪਣੀ ਰੱਖੇ, ਸਾਂਭੇ ਮੈਨੂੰ ਤਾਂ ਰੋਈ ਚਾਹੀਦੀ, ਬੱਸ ਇੱਕ ਵਾਰੀ ਉਹ ਬੱਬੂ ਨੂੰ ਲੈ ਕੇ ਘਰ ਆ ਜੇ ।
ਕਣਕ ਚੋਂ ਕੋਈ ਬੰਦਾ ਉਠ ਕੇ ਪਿੰਡ ਵੱਲ ਤੁਰਿਆ ਤਾਂ, ਦਾਰੇ ਨੂੰ ਇੱਕ ਜਗ੍ਹਾ ਹੀ ਖੜੇ ਨੂੰ ਆਪਣੇ ਸੁੰਨ ਹੋਏ ਪੈਰਾਂ ਦਾ ਖਿਆਲ ਆਇਆ। ਉਹ ਹੌਲੀ-ਹੌਲੀ ਕਦਮ ਪੁੱਟਦਾ ਪਿੰਡ ਵਲ ਤੁਰ ਪਿਆ । ਪਿੰਡ ਦਾ ਜਿਵੇਂ ਨਕਸ਼ਾ ਹੀ ਬਦਲਿਆ ਪਿਆ ਸੀ। ਲੋਕਾਂ ਕੱਚੇ ਘਰ ਢਾਹ ਕੇ ਵਧੀਆ ਪੱਕੇ ਘਰ ਪਾ ਲਏ ਸਨ। ਉਹਨੂੰ ਆਪਣਾ ਘਰ ਯਾਦ ਆਇਆ।
ਕਈ ਭੀੜੀਆਂ ਗਲੀਆਂ ਚੋਂ ਲੰਘ ਕੇ ਪਿੰਡ ਦੇ ਐਨ ਵਿਚਕਾਰ ਸੀ ਉਹਦਾ ਘਰ । ਉਹਦੇ ਆਲੇ-ਦੁਆਲੇ ਦੇ ਘਰਾਂ ਵਾਲਿਆਂ ਨੂੰ ਲੈ ਕੇ ਇੱਥੋਂ ਨਿਕਲ ਬਾਹਰ ਖੁਲ੍ਹੀ ਜਗ੍ਹਾ ਘਰ ਬਣਾ ਲਏ ਸਨ। ਉਹਦੇ ਘਰ ਦੇ ਬਿਲਕੁਲ ਪਿੱਛੇ ਹੀ ਇੱਕ ਅੌਤ ਮਰ ਗਏ ਬਾਹਮਣ ਦਾ ਘਰ ਖੋਲੇ ਬਣਿਆ ਪਿਆ ਸੀ। ਇੰਝ ਉਹਦੇ ਘਰ ਦੇ ਆਲੇ -ਦੁਆਲੇ ਦੀ ਜਗ੍ਹਾ ਕਈ ਘਰਾਂ ਦੇ ਉਜੜ ਗਏ ਹੋਣ ਦਾ ਭੁਲੇਖਾ ਪਾਉਂਦੀ ਨਿਆਣੇ ਅਤੇ ਤੀਵੀਆਂ ਦਿਨੇ ਦੁਪਹਿਰੇ ਵੀ ਇਹਨਾਂ ਗਲੀਆਂ ‘ਚੋਂ ਦੇ ਲੰਘਦੇ ਨਾ । ..
ਉਹਨੇ ਅੱਧੇ ਪਿੰਡ ਦਾ ਗੇੜਾ ਕੱਢ ਦਿੱਤਾ। ਹੁਣ ਉਹਨੂੰ ਭਾਈ ਦੀ ਆਵਾਜ਼ ਨਾ ਸੁਣਦੀ ਸੀ, ਪਰ ਆਪਣੇ ਘਰ ਦਾ ਰਸਤਾ ਨਹੀਂ ਲੱਭ ਰਿਹਾ। ਘੁੰਮਣਘੇਰੀ ‘ਚ ਪਿਆ ਉਹ ਸੱਚਮੁੱਚ ਹੀ ਆਪਣੇ ਘਰ ਦਾ ਰਸਤਾ ਭੁੱਲ ਗਿਆ ਸੀ । ਭੁੱਲ ਗਿਆ ਸੀ, ਉਹ ਸਭ ਕੁਝ ਹੈ। ਹੁਣ ਉਹਦੇ ਕੁਝ ਵੀ ਯਾਦ ਨਹੀਂ ਸੀ। ਉਹ ਤਾਂ ਇਹ ਵੀ ਭੁੱਲ ਗਿਆ ਸੀ, ਕਿ ਅੱਜ ਤੋਂ ਪਹਿਲਾਂ ਉਹ ਕਦੋਂ ਪਿੰਡ ਆਇਆ ਸੀ। ਹਾਂ ਕੁਝ ਸਾਲ ਉਹ ਹਰੇਕ ਦੀਵਾਲੀ ਦੀ ਰਾਤ ਪਿੰਡ ਪਹੁੰਚ ਜਾਂਦਾ ਸੀ।
ਇੱਕ ਦੀਵਾਲੀ ਦੀ ਰਾਤ ਜਦੋਂ ਉਹ ਆਇਆ ਸੀ ਤਾਂ ਉਹਨੇ ਵੇਖਿਆ ਸੀ, ਕਿ ਉਹਦਾ ਘਰ ਹੁਣ ਬਿਲਕੁਲ ਥੇਹ ਬਣ ਚੁੱਕਿਆ ਸੀ। ਦੋ ਤੀਰ ਡਿੱਗ ਚੁੱਕੇ ਸਨ, ਕਪੜੇ-ਭਾਂਡੇ-ਲੱਤਾ ਪਤਾ ਨਹੀਂ ਕਦੋਂ ਕੌਣ ਚੁੱਕ ਲੈ ਗਿਆ। ਦਰਵਾਜੇ ਦਾ ਇੱਕ ਪੱਲਾ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ। ਇੱਕ ਕੁੰਡੇ ਵਾਲਾ ਪੱਲਾ ਬੱਸ ਲੱਗੇ ਤਾਲੇ ਦਾ ਵਜਨ ਸਾਂਭੀ ਖੜ੍ਹਾ । ਇਹ ਟੁਟਿਆ ਫੁੱਟਿਆ ਸਭ ਕੁਝ ਉਹਦਾ ਜਿਵੇਂ ਅੰਦਰ ਚੀਰਦਾ ਚਲਾ ਗਿਆ ਸੀ।
ਇਹ ਸੋਚਕੇ ਕਿ ਹੁਣ ਇਹਨਾਂ ਖੰਡਰਾਂ ਤੇ ਦੀਵੇ ਬਾਲਣ ਦਾ ਕੋਈ ਮਤਲਬ ਨਹੀਂ, ਉਹ ਰਾਤ ਨੂੰ ਹੀ ਪਿੰਡਾਂ ਨਿਕਲ ਗਿਆ। ਹੁਣ ਤਾਂ ਬੱਸ ਪਿਛਲੇ ਕਈ ਸਾਲਾਂ ਤੋਂ ਇੱਕ ਢਾਬਾ ਸੀ, ਜਿਥੇ ਉਹ ਸਾਰਾ ਦਿਨ ਭਾਂਡੇ ਮਾਂਜਦਾ, ਦੇਰ ਰਾਤ ਗਏ ਪਊਆ ਲਾ ਸੌਂ ਜਾਂਦਾ ਸੀ। ਬਸ ਹੁਣ ਤਾਂ ਇਹੀ ਸੀ ਉਹਦੀ ਜਿੰਦਗੀ। ਢਾਬੇ ਤੋਂ ਪਹਿਲਾਂ ਉਹਦੀ ਜਿੰਦਗੀ ਕੀ ਸੀ ? ਉਹਨੇ ਦਿਮਾਗ ਤੇ ਜੋਰ ਪਾਇਆ ਤਾਂ ਉਹਨੂੰ ਯਾਦ ਆਇਆ ।
ਇੱਕ ਸਾਧ ਦਾ ਡੇਰਾ ਸੀ, ਉਹਦੀ ਜਿੰਦਗੀ ਭੰਗ ਦੇ ਬੂਟੇ, ਸਰਾਬ, ਰੰਗ ਬਰੰਗੀਆਂ ਤੀਵੀਆਂ ਦਾ ਰੌਣਕ ਮੇਲਾ ਸੀ ਉਹਦੀ ਜ਼ਿੰਦਗੀ ਪਰ ਸਾਧ ਦੇ ਡੇਰੇ ਉਹ ਬਹੁਤਾ ਚਿਰ ਟਿਕ ਨਹੀਂ ਸੀ ਸਕਿਆ। ਡੇਰੇ ਆਈ ਹਰੇਕ ਤੀਵੀਂ ਚੋਂ ਉਹਨੂੰ ਪਾਰੋ ਦਿਖਾਈ ਦਿੰਦੀ। ਪਾਰੋ ਦਿਖਾਈ ਦਿੰਦੀ, ਤਾਂ ਬੱਬੁ ਯਾਦ ਆਉਦਾ। ਉਹਦਾ ਮਨ ਉਖੜ ਜਾਂਦਾ। ਉਹ ਤੋਂ ਧਿਆਨ ਨਾ ਲਗਾਇਆ ਜਾਂਦਾ। ਉਹਦਾ ਜੀਅ ਮੁੜ ਪਾਰੋ ਨੂੰ ਦੇਖਣ ਮਿਲਣ ਲਈ ਕਾਹਲਾ ਪੈਂਦਾ। ਮਨ ਦਾ ਅੱਥਰਾ ਘੋੜਾ ਲਗਾਮ ਤੁੜਵਾ, ਭਜੈ-ਭਹੂੰ ਕਰਦਾ।
ਇੱਕ ਦਿਨ ਤਾਂ ਇਹ ਘੋੜਾ ਐਨਾ ਬੇਕਾਬੂ ਹੋਇਆ, ਕਿ ਉਹ ਡੇਰੇ ਤੋਂ ਅੱਧੀ ਰਾਤੀ ਹੀ ਭੱਜ ਨਿਕਲਿਆ। ਦੇਰ ਰਾਤ ਗਏ ਦਾਰੇ ਦੇ ਘਰ ਵੱਲੋਂ ਆਉਂਦੀ ਉਚੀ ਹੇਕ ਨੇ ਲੋਕਾਂ ਦੀ ਨੀਂਦ ਭੰਗ ਕਰ ਦਿੱਤੀ। ‘ਓ ਜੇੜੀ ਕਹਿੰਦੀ ਸੀ ਬੀ,ਸਿਰ ਦੇ ਨਾਲ ਨਿਭਾਦੂਗੀ,ਆਪੇ ਜਾਂਦੀ ਬੀ, ਅੱਜ ਕੌਲਾਂ ਤੋਂ ਹਾਰੀ ਲੋਕਾਂ ਵੇਖਿਆ ਕਿ ਦਾਰੇ ਦੇ ਵਿਹੜੇ ‘ਚ ਕੋਈ ਸਾਧ ਧੂਣੀ ਧੁਖਾਈ ਬੈਠਾ ਸੀ,ਤੇ ਉਚੀ-ਉਚੀ ਗਾ ਰਿਹਾ ਸੀ, ‘ਓ ਜੇੜੀ ਕਹਿੰਦੀ ਸੀ ਬੀ …………. ।
ਦਿਨ ਚੜੇ ਲੋਕ ਦਾਰੇ ਦੇ ਦੁਆਲੇ ਆ ਜੁੜੇ ਕਈ ਸਾਲਾਂ ਬਾਅਦ ਦਾਰੇ ਦਾ ਇੰਜ ਸਾਧ ਦੇ ਰੂਪ ਚ ਪ੍ਰਗਟ ਹੋਣਾ। ਉਨਾਂ ਲਈ ਅਚੰਭਾ ਸੀ। ਹੁਣ ਤਾਂ ਉਹਨਾਂ ਦੀਆਂ ਗੱਲਾਂ ‘ਚੋਂ ਦਾਰੇ ਦਾ ਜਿਕਰ ਜਿਵੇਂ ਖ਼ਤਮ ਹੀ ਹੋ ਗਿਆ ਸੀ। ਕਈਆਂ ਨੇ ਤੇ ਦਾਰੇ ਬਾਰੇ ਇਹ ਵੀ ਆਖ ਦਿੱਤਾ ਸੀ, ਕਿ ਪਤਾ ਨਹੀਂ ਕਿਥੇ ਮਰ-ਖਪ ਗਿਆ । ਪਰ ਅੱਜ ਦਾਰੇ ਦਾ ਇਹ ਰੂਪ ਉਹਨੂੰ ਹੈਰਾਨੀ ਚ ਪਾ ਗਿਆ। ਸ਼ਰਾਬੀ ਦਾ ਬਿਲਕੁਲ ਹੀ ਬਦਲਿਆ ਹੋਇਆ ਸੀ। ਹੋਰਾ ਚੋਗਾ, ਪੈਂਰੀ ਪਉਏ, ਗੱਲ ‘ਚ ਮਾਲਾ ਸਿਰੇ ਤੇ ਹੋਰਾ ਪਟਕਾ ਹੋਰ ਹੀ ਗੱਲਾਂ । ਉਹਦਾ “ਦਾ ਵਿਖਿਆਨ ਸੁਣਦਿਆਂ ਹੀ ਇੱਕ ਮੁੰਡੇ ਨੇ ਮਸਕਰੀ ਜਿਹੀ ਨਾਲ ਕਿਹਾ ਚਾਚਾ ਐਤਕੀ ਚਾਚੀ ਲਿਆਣ ਦੀ ਗੱਲ ਲੈ ਕਰਨੀਂ ਪੁੱਤਰਾ ਖੇੜੀ ਚਾਚੀ ਦੀ ਗੱਲ ਕਰਦੈ ਦਾਰੇ ਨੇ ਗੰਭੀਰਤਾ ਨਾਲ ਕਿਹਾ ਐਥੇ ਕੋਈ ਨੀ ਕਿਸੇ ਦਾ ਚਾਚਾ ਤਾਇਆ, ਸਭ ਲੈਣ-ਦੇਣੇ ਦੇ ਸਬੰਧ ਨੇ ਇਹ ਮੋਹ ਦੇ ਰਿਸਤੇ ਛੱਤਰ ਤੋੜ ਚੁੱਕੇ ।
ਦੇਖ ਲੈ ਚਾਚਾ, ਵਿਰ ਬੁੱਢੇ ਵਾਰੇ, ਧੀਆਂ ਪੁੱਤ ਈ ਕੰਮ ਆਉਂਦੇ। ਮੁੰਡਾ ਹਾਰ ਨਹੀਂ ਸੀ, ਮੰਨਣਾ ਚਾਹੁੰਦਾ। ਮੁੰਡੇ ਦੇ ਦੂਜੇ ਸਵਾਲ ਤੇ ਜਿਵੇਂ ਦਾਰਾ ਭੜਕ ਹੀ ਉਠਿਆ ਓ ਭੇੜੇ ਧੀਆਂ ਪੁੱਤ, ਓ ਲੋੜ ਵੇਲੇ ਕੋਈ ਨੀ ਪੁੱਛਦੇ ਓਏ । ਓ ਤੈਨੂੰ ਸੌ ਸੌਂ ਜੀਆਂ ਆਲੇ ਬੜੇ-ਬੜੀਆਂ ਤੂੜੀ ਆਲੇ ਕੋਠਿਆਂ ਚ ਰੁਲਦੇ ਦਿਖਾਮਾਂ ਓ ਮੈਂ ਸ਼ਹਿਰਾਂ ‘ਚ ਵੀ ਦੇਖ ਆਇਆ, ਵੀਹ-ਵੀਹ ਕਮਰਿਆਂ ਆਲੀਆਂ ਕੋਠੀਆਂ ਚ ਬੜੇ-ਬੜੀਆਂ ਕਾਰਾਂ ਦੇ ਗੈਰਜਾਂ ਚ ਰੁਲਦੇ ਫਿਰਦੇ ਆ ਖਾਓ-ਪੀਓ, ਮੌਜ ਕਰੋ, ਮਗਰੋਂ ਕੋਈ ਸਾਲਾ ਨੀਂ ਸਿਵੇ ਤੇ ਧਾਰ ਮਾਰਦਾ।
ਮੁੰਡੇ ਜਿਵੇਂ ਉਹਦੀ ਦੁਖਦੀ ਰੱਗ ਤੇ ਹੱਥ ਧਰ ਕੇ ਤੁਰ ਗਏ ਸਨ। ਬੋਰੀ ਦੇ ਆਸਣ ਚੋਂ ਉਹਨੂੰ ਸੂਲਾਂ ਚੁਭਦੀਆਂ ਕਾਪੀਆਂ ਧੂਣੀ ਦੇ ਵਲ ਖਾਂਦੇ ਧੂਏ ਚੋਂ ਉਹਨੂੰ ਪਾਰੋ ਮੁਸਕਰਾਉਂਦੀ ਜਾਪੀ। ਫਿਰ ਧੂਣੀ ਦਾ ਧੂਆਂ ਉਹਦੇ ਜਿਵੇਂ ਸਿਰ ਨੂੰ ਚੜ੍ਹ ਗਿਆ । ਨਾ ਐਂ ਰੁਸਿਆਂ ਕਿਵੇਂ ਸਰੂ ਤੂੰ ਤਾਂ ਪਰਚਗੀ ਬੱਬੂ ਨਾਲ, ਮੇਰਾ ਨੀ ਸਰਦਾ ਥੋਡੇ ਦੋਵੇਂ ਬਿਨਾਂ, ਵੈਰਨੇ ਇੱਕ ਵਾਰੀ ਆ ਕੇ ਮੇਰਾ ਹਾਲ ਤਾਂ ਦੇਖ ਬੁੜਬੜਾਉਂਦਾ ਦਾਰਾ ਜਿਵੇਂ ਸਾਧ ਨੂੰ ਧੂਣੀ ਤੇ ਛੱਡ ਉਠ ਖੜ੍ਹਾ ਹੋਇਆ। ਉਹਨੇ ਸਰਪੰਚ ਦਾ, ਬੂਹਾ ਜਾ ਖੜਕਾਇਆ ।
ਸਰਪੰਚ ਸਾਹਮਣੇ ਉਹ ਹੱਥ ਜੋੜੀ ਖੜ੍ਹਾ ਸੀ, ਬੜੇ ਭਾਈ, ਯਾਰ ਮੈਂਥੋਂ ਐਡੀ ਕੇੜ੍ਹੀ ਗਲਤੀ ਹੋਗੀ. ਬੀਰ ਇੱਕ ਵਾਰੀ ਤਾਂ ਰੱਬ ਵੀ ਮਾਫ਼ ਕਰ ਦਿੰਦਾ ਦਾਰੇ ਦੀਆਂ ਅੱਖਾਂ ਚ ਸਿੰਮ ਆਇਆ ਪਾਣੀ ਵਹਿ ਤੁਰਿਆ ਤੁਸੀਂ ਯਾਰ ਇੱਕ ਵਾਰੀ ਮੇਰਾ ਘਰ ਵਸਦਾ ਕਰੋ, ਮੈਂ ਸਾਰੀ ਉਮਰ ਬੰਦਾ ਬਣ ਕੇ ਰਹੂੰ ਮੈਂ ਕਿਸੇ ਨਸ਼ੇ ਪੱਤੇ ਨੂੰ ਹੱਥ ਨੀ ਲਾਂਦਾ, ਬੱਸ ਇੱਕ ਵਾਰੀ……………. ।
… ਸਰਪੰਚ ਉਹਨੂੰ ਜਿਵੇ ਖਿੱਝ ਕੇ ਪਿਆ ਨਾ ਤੂੰ ਬੰਦਾ ਬਣਿਆ ਈ ਕਦੋਂ ਆਂ । ਆ ਤੇ ਉਹ ਕਿੰਨੇ ਸਾਲਾਂ ਬਾਦ ਯਾਦ ਆਂਦੀ ਆਂ, ਭੁੱਲ
ਜਾ ਉਨੂੰ ਤੂੰ, ਨਾਲੇ ਤੇਰੇ ਸਾਢੁ ਨੇ ਨੀ ਤੇਰਾ ਘਰ ਵੱਸਣ ਦਿੱਤਾ, ਕਿਉ ? ਦਾਰੇ ਨੇ ਪੁੱਛਿਆ ਤੈਨੂੰ ਨੀ ਦਿਖਦਾ, ਓ ਪਾਰੋ ਆਲੀ ਜ਼ਮੀਨ ਨੀ, ਛੁਡਾ ਕੇ ਵਾਹੁੰਦਾ ਉਹੋ ।
ਸਰਪੰਚ ਦੇ ਘਰੋਂ ਦਾਰਾ ਸਿੱਧਾ ਠੇਕੇ ਤੇ ਗਿਆ। ਅਧੀਆ ਇੱਕੋ ਸਾਹੇ ਖਿੱਚ ਗਿਆ। ਕੁਝ ਚਿਰ ਬਾਅਦ ਹੀ ਉਹ ਆਪਣੇ ਘਰ ਵਿਹੜੇ ‘ਚ ਖੜਾ ਲਲਕਾਰੇ ਮਾਰ ਰਿਹਾ ਸੀ ਓ ਆਹ ਖੜਾ ਜਵਾਈ ਤੇਰਾ, ਓ ਆ ਤੈਨੂੰ ਦੇਮਾ ਜ਼ਮੀਨ ਪੁੱਤ, ਓ ਬਗਲੀਆਂ ਪਾਲੇ, ਨੰਗੋ, ਓ ਮੇਰਾ ਘਰ ਬਰਬਾਦ ਕਰਨ ਆਲਿਆ ਤੇਰਾ ਕੱਖ ਨਾ ਰਹੇ ਉਏ ……………. ।
ਆਪਣੀ ਬੀਤੀ ਜ਼ਿੰਦਗੀ ਦੇ ਹਿਸਾਬ ’ਚ ਉਲਝੇ ਦਾਰੇ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਉਹ ਅਰਦਾਸ ਲਈ ਜੁੜੇ ਹੱਥਾਂ ਵਿਚਕਾਰ ਆ ਖੜ੍ਹਾ ਸੀ। ਆਪਣੇ ਘਰ ਦੇ ਵਿਹੜੇ ਚ ਜੁੜੇ ਐਨੇ ਲੋਕਾਂ ਦੇ ਇਕੱਠ ‘ਚ ਖੜ੍ਹਾ ਉਹ ਮਾਣ ਜਿਹਾ ਵੀ ਮਹਿਸੂਸ ਕਰ ਰਿਹਾ ਸੀ। ਚੁਫੇਰੇ ਜਿਵੇਂ ਵਿਆਹ ਵਰਗਾ ਮਾਹੌਲ ਸੀ। ਸਾਰਿਆਂ ਦਾ ਧਿਆਨ ਮਹਾਰਾਜ ਵੱਲ ਸੀ, ਕਿਸੇ ਨੇ ਵੀ ਉਹਦੇ ਵੱਲ ਦੇਖਿਆ ਤੱਕ ਨਾ । ਉਹ ਦੇਖ ਰਿਹਾ ਸੀ, ਕਿ ਉਹਦਾ ਖੰਡਰ ਹੋਇਆ ਘਰ ਮੁੜ ਵਸ ਗਿਆ। ਦੋ ਕਮਰੇ ਬਣ ਚੁੱਕੇ ਸਨ।
ਇੱਕ ਨਿੱਕੀ ਜਿਹੀ ਰਸੌਈ ਤੇ ਹੁਣ ਜਿਵੇਂ ਉਹਨੂੰ ਪੂਰਾ ਯਕੀਨ ਸੀ ਕਿ ਉਹਦੀ ਬੇਨਤੀ ਸੁਣੀ ਜਾਵੇਗੀ, ਸ਼ਾਇਦ ਪ੍ਰਵਾਨ ਵੀ ਕੀਤੀ ਜਾਵੇ ਗੀ। ਹਾਂ ਪ੍ਰਵਾਨ ਕਿਓ ਨਾ ਕਰਨਗੇ, ਮੈਂ ਗੁਰੂ ਮਹਾਰਾਜ ਦੀ ਸਹੁੰ ਚੁੱਕੁੰਗਾ ‘ਉਹਨੇ ਆਪਣੇ ਆਪ ਨੂੰ ਹੌਸਲਾ ਦਿੱਤਾ ।‘ਤੇਰੇ ਭਾਣੇ ਸਰਬੱਤ ਦਾ ਭਲਾ ਤੋਂ ਬਾਅਦ ਜਦੋਂ ਭਾਈ ਜੀ ਨੇ ਸਭ ਜੱਗ ਚੱਲਣਹਾਰ ਕਹਿਕੇ ਵਿਖਿਆਨ ਸ਼ੁਰੂ ਕੀਤਾ ਤਾਂ ਜੁੜੇ ਇਕੱਠ ‘ਚੋਂ ਦਾਰਾ ਹੱਥ ਜੋੜ ਕੇ ਖੜੋ ਗਿਆ ਸੀ, ਮੈਂ ਇੱਕ ਅਰਜ ਕਰਨੀ ਆ ਜੀ ਕੁਰਬਲ ਕੁਰਬਲ ਕਰਦਾ ਇਕੱਠ ਇੱਕ ਫ਼ਕੀਰਾਂ ਹਾਲੀ – ਬੰਦੇ ਨੂੰ, ਗਲ ‘ਚ ਕਪੜਾ ਪਾਈ ਹੱਥ ਜੋੜੀ ਖੜਾ ਵੇਖ, ‘ਕੌਣ ਆਂ ‘ਕੌਣ ਆਂ ਚ ਬਦਲ ਗਿਆ।
ਮੈਂ ਆਂ ਜੀ ਦਾਰਾ ਹੈਰਾਨੀ ਤੇ ਭੈਅ ਨਾਲ ਲੋਕਾਂ ਦੇ ਖਲੇ ਹੀ ਰਹਿ ਗਏ। ਇਕਠ ਚੋਂ ਦੋ ਤਿੰਨ ਬੰਦੇ ਜਦੋਂ ਦਾਰੇ ਨੂੰ ਫੜਨ ਲਈ ਉਠੇ ਤਾਂ ਕੁਝ ਸਿਆਣਿਆਂ ਨੇ ਉਹਨਾਂ ਨੂੰ ਬਿਠਾ ਦਿੱਤਾ। ਭਾਈ ਜੀ ਮਹਾਰਾਜ ਦੀ ਹਜੂਰੀ ਚ ਬੈਠਾ, ਆਪਣੇ ਆਪ ਨੂੰ ਪਾਪਾਂ ਦਾ ਭਾਗੀ ਸਮਝ ਰਿਹਾ ਸੀ, ਜਿਹਨੇ ḩ ਇੱਕ ਜਿਉਂਦੇ-ਜਾਗਦੇ ਬੰਦੇ ਦੀ ਹੀ ਅੰਤਿਮ ਅਰਦਾਸ ਕਰ ਦਿੱਤੀ ਸੀ । ਹਾ ਈ ਦੱਸ ਹੁਣ ਕੀ ਆ ?‘ ਲੰਬੜਦਾਰ ਨੇ ਦਾਰੇ ਨੂੰ ਪੁੱਛਿਆ। ਦਾਰਾ ਜਿਵੇਂ ਆਖਰੀ ਵਾਰੀ ਆਪਣੇ ਬਾਰੇ ਸਫ਼ਾਈ ਦੇ ਰਿਹਾ ਸੀ।
ਮੈਂ ਹੁਣ ਉਹ ਦਾਰਾ ਨੀ ਜੀ, ਉਸ ਦਾਰੇ ਦਾ ਤਾਂ ਅੱਜ ਤੁਸੀਂ ਭੋਗ ਪਾਤਾ, ਬੱਸ ਸਾਧ ਸੰਗਤ ਜੀ, ਇੱਕ ਵਾਰੀ ਮੇਰੀਆਂ ਸਾਰੀਆਂ ਗਲਤੀਆਂ ਮਾਫ਼ ਕਰਕੇ ਮੈਨੂੰ ਇੱਕ ਵਾਰੀ ਬੰਦਾ ਬਣਕੇ । ਤੈਨੂੰ ਮੈਂ ਬਣਾਂਦਾ ਓ ਬੰਦਾ ਅਚਾਨਕ ਹੀ ਦਾਰੇ ਦਾ ਸਾਲੂ ਉਹਨੂੰ ਮਾਰਨ ਲਈ ਆਹੁਲਿਆ, ਤਾਂ ਤੀਵੀਆਂ ਦੇ ਇਕੱਠ ਚੋਂ ਆਈ ਇੱਕ ਆਵਾਜ ਨੇ , ਸਭ ਦਾ ਧਿਆਨ ਖਿੱਚਿਆ ਠਹਿਰੋ ਭਾਅ ਜੀ, ਮੈਂ ਕਰਦੀਆਂ ਗੱਲ, ਇਹਦੇ ਨਾਲ …….. ‘ਪਾਰੋ ਦਾਰੇ ਨੇ ਹੈਰਾਨੀ ਨਾਲ ਉਹਦੇ ਵੱਲ ਵੇ ਖਿਆ। ਬੱਬੂ ਵਰਗਾ ਹੀ ਇੱਕ ਅਲੂਆਂ ਜਿਹਾ ਮੁੰਡਾ ਉਹਦੇ ਨਾਲ ਸੀ। ਐਧਰ ਆ ਦੱਸ ਕੀ ਗੱਲ ‘‘ ਪਾਰੋ ਤੇ ਬੱਬੂ ਦੇ ਮਗਰ-ਮਗਰ ਦਾਰਾ ਸਾਹਮਣੇ ਕਮਰਿਆਂ ਵੱਲ ਹੋ ਲਿਆ।
ਦਾਰਾ ਦਰਵਾਜੋਂ‘ਚ ਹੀ ਰੁਕ ਗਿਆ ਸੀ। ਹੁਣ ਦੱਸ ? ਪਾਰੇ ਨੇ ਹੌਲੀ ਜਿਹੀ ਉਹਨੂੰ ਪੁੱਛਿਆ । ਦਾਰੇ ਦੀ ਜੀਭ ਜਿਵੇਂ ਤਾਲੂਏ ਨਾਲ ਜਾ ਲੱਗੀ ਸੀ। ਉਹਨੂੰ ਕੁਝ ਵੀ ਸੁੱਝ ਨਹੀਂ ਸੀ ਰਿਹਾ। ਉਹਦਾ ਮਨ ਭਰ ਆਇਆ । ਖਬਨੀ, ਕਿੰਨੇ ਜਗਾਂ ਬਾਅਦ ਉਹ ਪਾਰੋ ਨੂੰ ਆਪਣੇ ਐਨੇ ਨੇੜੇ ਵੇਖ ਰਿਹਾ ਸੀ। ਉਹਦਾ ਜੀਅ ਕੀਤਾ ਕਿ ਉਹ ਕੁਝ ਨਾ ਕਹੇ, ਬੱਸ ਧਾਅ ਮਾਰਕੇ , ਪਾਰੋ ਦੇ ਗਲ ਨੂੰ ਚਿੰਬੜ ਜਾਵੇ। ਪਾਰੋਂ ਦਾਰੇ ਨੇ ਜਿਵੇਂ ਮਸੀਂ ਕੋਸ਼ਿਸ਼ ਕਰਕੇ ਮੂੰਹ ਖੋਲ੍ਹਿਆ। ਬੱਸ ਇਕ ਵਾਰੀ ਮੈਨੂੰ ਮਾਫ਼ ਕਰਦੇ ਪਾਰੋ ਸਿੱਧੀ ਦਾਰੇ ਵਲ ਵੇਖ ਰਹੀ ਸੀ ਪਾਰੈ ਨੇ ਫੈਸਲਾਕੁਨ ਅੰਦਾਜ ਚ ਪੁੱਛਿਆ ਤੇ ਹੁਣ ਵੀ ਮੈਨੂੰ ਉਨਾ ਹੀ ਚਾਹੁੰਦਾ ਨਾ ।
ਦੇਖ ਕਲੇਸ਼ ਹੁਣ ਬਹੁਤ ਹੈ ਲਿਆ, ਜੋ ਤੂੰ ਮੈਨੂੰ ਅਜੇ ਵੀ ਨੀ ਭੁੱਲਿਆ, ਮੇਰੀ ਇੱਕ ਗੱਲ ਮੰਨੇਗਾ, ਤੈਨੂੰ ਮੇਰੀ ਸਹੈ। ਪਾਰੋ ਨੇ ਜਿਵੇਂ ਆਖ਼ਰੀ ਹਥਿਆਰ ਵੀ ਵਰਤ ਲਿਆ ਸੀ । ਦਾਰਾ ਜਿਵੇਂ ਖੜਾ ਹੀ ਸਿਲ ਪੱਥਰ ਹੋ ਗਿਆ। ਉਹਦਾ ਕੰਬਦਾ ਹੱਥ ਬੱਬੂ ਦੇ ਸਿਰ ਵੱਲ ਆਹੁਲਿਆ, ਜਿਹੜਾ ਪਾਰੇ ਨੇ ਵਿਚਕਾਰ ਹੀ ਝਟਕ ਦਿੱਤਾ । ਜੁੜਿਆ ਇਕੱਠ ਦਾਰੇ ਨੂੰ ਹਾਰਿਆ ਜਿਹਾ ਵਾਪਿਸ ਆਉਂਦਾ ਵੇਖ ਰਿਹਾ ਸੀ। ਪਾਰੋ ਨੇ ਬੂਹਾ ਬੰਦ ਕਰ ਲਿਆ। ਜੁੜੇ ਇਕੱਠ ਵੱਲ ਇੱਕ ਵਾਰੀ ਹੱਥ ਜੋੜ ਦਾਰਾ ਪਿੰਡੋਂ ਬਾਹਰਲੇ ਰਸਤੇ ਨੂੰ ਹੋ ਤੁਰਿਆ ਸੀ ।
ਸੰਪਰਕ
ਜਸਦੇਵ ਜੱਸ
ਜਨਤਾ ਚੌਕ ਖਰੜ
ਮੋਬਾਇਲ 98784-53979