(ਸਮਾਜ ਵੀਕਲੀ)
ਰੁੱਖਾਂ ਦਾ ਨਾ ਲੋਕੋ ਇੰਝ ਕਰੋ ਨੁਕਸਾਨ।
ਰੁੱਖ ਸਾਡੀ ਜਿੰਦ ਅਤੇ ਰੁੱਖ ਸਾਡੀ ਜਾਨ।
ਇੱਕ ਰੁੱਖ ਲਾਉਂਦੇ ਤੇ ਸੌਂ ਸੁੱਖ ਪਾਉਗੇ।
ਵੱਡਿਆਂ ਦੇ ਕੀਤੇ ਹੋਏ ਬੋਲ ਪੁਗਾਉਗੇ।
ਰੰਗਾਂ ਵਾਲੀ ਤਿੱਤਲੀ ਵੀ ਖਿਚੂਗੀ ਧਿਆਨ।
ਰੁੱਖ ਸਾਡੀ ਜਿੰਦ…
ਰੁੱਖਾਂ ਨਾਲ ਠੰਡੀਆਂ ਹਵਾਵਾਂ ਰੋਜ਼ ਆਉਣੀਆ।
ਕੁੜੀਆਂ ਨੇ ਪੀਂਘਾਂ ਲੋਕੋ ਰੁੱਖਾਂ ਉੱਤੇ ਪਾਉਣੀਆਂ।
ਤਿ੍ਰਝਣਾ ਤੇ ਤੀਆਂ ਦਾ ਵੀ ਹੋਊਗਾ ਗਿਆਨ।
ਰੁੱਖ ਸਾਡੀ ਜਿੰਦ…
ਰੁੱਖਾਂ ਨਾਲ “ਸਰਘੀ”ਵੀ ਨੇ ਆਉਣੀਆਂ।
ਖ਼ੁਸ਼ ਹੋਕੇ ਮੋਰਾਂ ਨੇ ਵੀ ਰੱਜ ਪੈਦਾ ਪਾਉਣੀਆਂ।
ਪੰਛੀਆਂ ਦੇ ਨਾਲ ਬਣੂ ਰੁੱਖਾਂ ਦੀ ਵੀ ਜਾਨ।
ਰੁੱਖ ਸਾਡੀ ਜਿੰਦ…..
ਬਲਵਿੰਦਰ ਕੌਰ ਸਰਘੀ
ਪਿੰਡ ਕੰਗ ਜ਼ਿਲ੍ਹਾ ਤਰਨਤਾਰਨ
ਮੋ:8288959935
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly