(ਸਮਾਜ ਵੀਕਲੀ)
ਸਮੇਂ ਦੀਓ ਸਰਕਾਰੋ ,
ਲੋਕ ਜਵਾਬ ਭਾਲ਼ਦੇ ਨੇ ।
ਅਜੇ ਵੀ ਸੜਕਾਂ ਪਟੜੀਆਂ ‘ਤੇ,
ਕਿਉਂ ਜਿੰਦ ਗਾਲ਼ਦੇ ਨੇ ।
ਰੁਲ਼ਦੂ ਬੱਕਰੀਆਂ ਵਾਲ਼ਾ ਅੱਜ ,
ਹਿੱਕ ਥਾਪੜ ਕੇ ਕਹਿੰਦੈ ;
ਸੱਚ ਜਾਣਿਓਂ ਇਹ ਸਾਮੇਂ ਬਣਦੇ,
ਥੋਡੇ ਕਾਲ਼ ਦੇ ਨੇ ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ (ਪੰਜਾਬ)
148024