(ਸਮਾਜ ਵੀਕਲੀ)
ਕੱਲ੍ ਰੁਲ਼ਦੂ ਕਹਿੰਦਾ ਕਿਸਾਨਾਂ ਨੂੰ ,
ਕੋਈ ਮੇਰੇ ਗੋਚਰਾ ਕੰਮ ਦੱਸੋ ।
ਜੇਕਰ ਮਰਨ ਵਰਤ ਰਖਵਾਉਂਣਾ ਹੈ,
ਉਹ ਸੇਵਾ ਵੀ ਜੰਮ ਜੰਮ ਦੱਸੋ ।
ਮੇਰਾ ਮਨੀ ਰਾਮ ਹੁਣ ਕਹਿੰਦਾ ਹੈ ,
ਕੰਮ ਆ ਜਾਂ ਅਪਣਿਆਂ ਲੋਕਾਂ ਦੇ ;
ਜਿੰਦ ਨਿੱਕਲ਼ੂੰ ਨਿੱਕਲ਼ੂੰ ਕਰਦੀ ਅੈ ,
ਮਗਰੋਂ ਕੀ ਕਰਨਾਂ ਹੈ ਚੰਮ ਦੱਸੋ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )148024