ਰੁਲ਼ਦੂ ਖਾਧੀ ਪੀਤੀ ਵਿੱਚ

ਮੂਲ ਚੰਦ ਸ਼ਰਮਾ

ਸਮਾਜ ਵੀਕਲੀ

ਰੁਲ਼ਦੂ ਜਦੋਂ ਕਦੇ ਪਹਿਲਾ ਹਾੜਾ ਲਾਉਂਦਾ ਹੈ
ਤੋਤੇ ਵਾਂਗੂੰ ਧੁਰ ਦੀ ਗੱਲ ਸੁਣਾਉਂਦਾ ਹੈ ।
ਦੂਸਰਾ ਅੰਦਰ ਜਾਂਦੇ ਈ ਸ਼ੇਰ ਬਣਾ ਦਿੰਦੈ
ਬੜ੍ਕ ਮਾਰ ਕੇ ਘਰ ਦਿਆਂ ਤਾਈਂ ਡਰਾਉਂਦਾ ਹੈ ।
ਤੀਜੇ ਨਾਲ਼ ਤਾਂ ਪੂਰਾ ਈ ਹਾਥੀ ਬਣ ਜਾਂਦੈ
ਝੂਲ ਝੂਲ ਕੇ ਤੁਰਦੈ ਗਾਣੇਂ ਗਾਉਂਦਾ ਹੈ ।
ਚੌਥੇ ਨਾਲ਼ ਬੱਸ ਅਪਣੀ ਸੁੱਧ ਬੁੱਧ ਖੋ ਲੈਂਦੈ
ਗਧਿਆਂ ਵਾਂਗੂੰ ਲਿਟਦੈ ਖੌਰੂ ਪਾਉਂਦਾ ਹੈ ।

ਮੂਲ ਚੰਦ ਸ਼ਰਮਾ ਉਰਫ਼
ਰੁਲ਼ਦੂ ਬੱਕਰੀਆਂ ਵਾਲ਼ਾ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਸੱਭਿਆਚਾਰ ਦੇ ਖੇਤਰ ਵਿੱਚ ਸੰਦਲੀ ਪੈੜਾਂ ਪਾਉਣ ਵਾਲੀ ਖੂਬਸੂਰਤ ਗਾਇਕਾ ਰਾਹਤ ਗੁਰਮੀਤ
Next articleਪੰਜ ਜੂਨ ਦਾ ਦਿਨ