ਰਿੱਕੀ ਸ਼ੇਰਪੁਰੀ – ਸ਼ਾਇਰੀ ਨੂੰ ਆਪਨੇ ਦਿਲ ਦੀ ਜ਼ੁਬਾਨ ਬਣਾਇਆ ਹੈ ਜੋ ਦਿਲੋਂ ਨਿਕਲ ਕੇ ਦਿਲ ਤੱਕ ਦਸਤਕ ਦਿੰਦੀ ਹੈ

ਰਿੱਕੀ ਸ਼ੇਰਪੁਰੀ

(ਸਮਾਜ ਵੀਕਲੀ)

ਅੱਜ ਦੇ ਤਕਨੀਕੀ ਯੁੱਗ ਵਿੱਚ ਅਜਿਹਾ ਦੌਰ ਵੀ ਆਇਆ ਹੈ ਜਦੋਂ ਨਵੀਂ ਪੀੜ੍ਹੀ ਦੇ ਨੌਜਵਾਨਾਂ ਦਾ ਪੱਛਮੀ ਸੱਭਿਅਤਾ ਵੱਲ ਰੁਝਾਨ ਵੱਧਣ ਲੱਗ ਪਿਆ ਹੈ, ਪਰ ਜਦੋਂ ਇਨਸਾਨ ਦੁਨੀਆਂ ਦਾ ਹਰ ਰੰਗ ਦੇਖ ਲਵੇ ਤਾਂ ਉਸਨੂੰ ਠਹਿਰਾਵ ਤੇ ਸਕੂਨ ਦੀ ਲੋੜ ਜਰੂਰ ਪੈਂਦੀ ਹੈ ਤੇ ਉਹ ਰੂਹਦਾਰੀ ਲਈ ਖ਼ੁਰਾਕ ਭਾਲਦਾ ਹੈ । ਏਦਾਂ ਦਾ ਹੀ ਸਕੂਨ ਦਿੰਦੀ ਹੈ ਰੂਹਦਾਰੀ ਦੇ ਰੰਗ ਵਿਚ ਰੰਗੀ ਸ਼ਾਇਰ ਰਿੱਕੀ ਸ਼ੇਰਪੁਰੀ ਦੀ ਰੂਹ ਨਾਲ ਬਾਬਸਤਾ ਸ਼ਾਇਰੀ । ਰਿੱਕੀ ਸ਼ੇਰਪੁਰੀ ਇਕ ਅਜਿਹਾ ਸ਼ਾਇਰ ਹੈ ਜਿਸਨੇ ਆਪਣੇ ਜ਼ਜ਼ਬਾਤਾਂ ਨੂੰ ਬਿਆਨ ਕਰਦੇ ਅਲਫਾਜ਼ਾ ਦੇ ਨਾਲ ਆਪਣਾ ਇਕ ਅਲੱਗ ਮੁਕਾਮ ਹਾਸਲ ਕੀਤਾ ਹੈ । ਰਿੱਕੀ ਸ਼ੇਰਪੁਰੀ ਸਾਹਬ ਦੀ ਸ਼ਾਇਰੀ ਦਾ ਅੰਦਾਜ਼ ਨਵੇਂ ਦੌਰ ਵਿੱਚ ਆਪਣੇ ਹੀ ਨਿੱਜੀ ਰੰਗ ਲਈ ਜਾਣਿਆ ਜਾਂਦਾ ਹੈ । ਜ਼ਜ਼ਬਾਤ, ਸਮਾਜ, ਇਨਸਾਨੀਅਤ ਦੇ ਦਰਦ ਨੂੰ ਚੰਦ ਲਫਜ਼ਾਂ ਵਿੱਚ ਬਿਆਨ ਕਰਦੇ ਉਹਨਾਂ ਦੇ ਖ਼ਿਆਲ ਦਿਲ ਨੂੰ ਛੂਹ ਲੈਂਦੇ ਹਨ । ਜਨਾਬ ਰਿੱਕੀ ਸ਼ੇਰਪੁਰੀ ਦਾ ਜਨਮ ਲੁਧਿਆਣਾ ਦੇ ਇਕ ਪਿੰਡ ਸ਼ੇਰਪੁਰ ਕਲਾਂ ਵਿਚ ਸਿੱਖ ਪਰਿਵਾਰ ਵਿਚ ਪਿਤਾ ਸ. ਜਸਵੰਤ ਸਿੰਘ ਗਿੱਲ ਤੇ ਮਾਤਾ ਮਨਜੀਤ ਕੌਰ ਦੇ ਘਰ ਹੋਇਆ, ਤੇ ਬਚਪਨ ਤੇ ਮੁਢਲੀ ਪੜਾਈ ਪਿੰਡ ਵਿਚ ਹੀ ਮੁਕੰਮਲ ਕੀਤੀ ਤੇ ਉਸਤੋਂ ਬਾਅਦ ਤਕਨੀਕੀ ਸਿੱਖਿਆ ਲੁਧਿਆਣਾ ਦੇ ਤਕਨੀਕੀ ਕਾਲਜ ਤੋਂ ਪ੍ਰਾਪਤ ਕੀਤੀ। ਰਿੱਕੀ ਸ਼ੇਰਪੁਰੀ ਨੇ ਭਾਰਤ ਦੇ ਵੱਡੇ ਵੱਡੇ ਸ਼ਹਿਰਾਂ ਵਿਚ ਆਪਣੀ ਅਲੱਗ ਸ਼ੈਲੀ ਦੀ ਸ਼ਾਇਰੀ ਦੇ ਨਾਲ ਲੋਕਾਂ ਦੇ ਦਿਲਾਂ ਵਿੱਚ ਹਾਜ਼ਰੀ ਲਗਵਾਈ ਹੈ ਤੇ ਉਹਨਾਂ ਦੇ ਚਾਹੁਣ ਵਾਲਿਆਂ ਨੇ ਵੱਖ ਵੱਖ ਖਾਸ ਮੌਕਿਆਂ ਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਹੈ । ਰਿੱਕੀ ਸ਼ੇਰਪੁਰੀ ਨੇ ਸ਼ਾਇਰੀ ਨੂੰ ਆਪਨੇ ਦਿਲ ਦੀ ਜ਼ੁਬਾਨ ਬਣਾਇਆ ਹੈ ਜੋ ਦਿਲੋਂ ਨਿਕਲ ਕੇ ਦਿਲ ਤੱਕ ਦਸਤਕ ਦਿੰਦੀ ਹੈ ।

ਰਿੱਕੀ ਸ਼ੇਰਪੁਰੀ ਅਕਸਰ ਕਹਿੰਦੇ ਹਨ ਕੀ ਉਹ ਸ਼ਾਇਰ ਲੇਖਕ ਜਾਂ ਗੀਤਕਾਰ ਨਹੀਂ ਬਲਕਿ ਸਿਰਫ ਦਿਲ ਦੇ ਜ਼ਜ਼ਬਾਤਾਂ ਤੇ ਦਿਲ ਵਿੱਚ ਉਠਦੇ ਵਲਵਲਿਆਂ ਨੂੰ ਬਿਆਨ ਕਰਨ ਲਈ ਅਲਫਾਜ਼ਾ ਦਾ ਸਾਥ ਭਾਲਦੇ ਹਨ, ਉਹ ਕਹਿੰਦੇ ਹਨ ਸ਼ਾਇਰੀ ਦਾ ਘਰ ਬਹੁਤ ਦੂਰ ਹੈ ਤੇ ਉਹਨਾਂ ਨੂੰ ਇਸਦਾ ਇਲਮ ਨਹੀਂ । ਪਰ ਓਹ ਜੋ ਆਪਣੇ ਹੀ ਰੰਗ ਵਿਚ ਜ਼ਜ਼ਬਾਤ ਪੇਸ਼ ਕਰਦੇ ਹਨ ਉਹ ਸੁਣਨ ਵਾਲਿਆਂ ਦੇ ਦਿਲ ਤੱਕ ਦਸਤਕ ਜਰੂਰ ਦਿੰਦੇ ਹਨ। ਉਹਨਾਂ ਨੇ ਕਿਹਾ ਕੀ ਦਿਲ ਦੇ ਜ਼ਜ਼ਬਾਤ ਸਿਰਫ਼ ਕਿਤਾਬਾਂ ਤੱਕ ਹੀ ਕੈਦ ਹੋਕੇ ਨਾ ਰਹਿਣ ਸਗੋਂ ਆਪਣੇ ਅਜ਼ੀਜ਼ਾਂ ਦੇ ਦਿਲ ਵਿਚ ਥੋੜ੍ਹੀ ਜਿਹੀ ਜਗ੍ਹਾ ਜਰੂਰ ਬਣਾ ਕੇ ਰੱਖਣ।

ਅੱਜ ਦੇ ਦੌਰ ਵਿਚ ਕਈ ਲਿਖਣ ਵਾਲੇਆ ਨੇ ਵਕ਼ਤ ਨਾਲ ਸਮਝੌਤਾ ਵੀ ਕੀਤਾ ਹੈ ਪਰ ਰਿੱਕੀ ਸ਼ੇਰਪੁਰੀ ਸਾਹਬ ਨੇ ਹਮੇਸ਼ਾ ਆਪਣੀ ਮਿੱਟੀ ਤੇ ਸੰਸਕਾਰਾਂ ਨਾਲ ਜੁੜ ਕੇ ਬੜੇ ਸਕੂਨ ਤੇ ਸਬਰ ਨਾਲ ਆਪਣੇ ਅਜ਼ੀਜ਼ ਚਾਹੁਣ ਵਾਲਿਆਂ ਦੇ ਦਿਲ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਆਪਣੇ ਮੁਹੱਬਤ ਭਰੇ ਅੰਦਾਜ਼ ਨਾਲ ਕਾਮਯਾਬ ਵੀ ਹੋਏ ਹਨ। ਆਪਣੀ ਮਸਤੀ ਤੇ ਖੁਲ੍ਹੇ ਸੁਭਾਹ ਕਰਕੇ ਆਪਣੇ ਹੀ ਅੰਦਾਜ਼ ਵਿੱਚ ਰਹਿਣ ਵਾਲਾ ਸ਼ਾਇਰ ਹੈ ਰਿੱਕੀ ਸ਼ੇਰਪੁਰੀ । ਓਹਨਾ ਹਮੇਸ਼ਾ ਇਹੀ ਕਿਹਾ ਹੈ ਕੀ ਸ਼ਾਇਰੀ ਕੋਈ ਰੋਜ਼ਗਾਰ ਨਈ ਕੋਈ ਵਪਾਰ ਨਈ ਸਿਰਫ਼ ਤੇ ਸਿਰਫ਼ ਰੂਹ ਦਾ ਸਕੂਨ ਹੈ ਜੋ ਬਿਨਾਂ ਕਿਸੇ ਲਾਲਚ ਜਾਂ ਮੁਨਾਫ਼ੇ ਦੇ ਆਪਣੇ ਅਜ਼ੀਜ਼ਾਂ ਨੂੰ ਅਮਾਨਤ ਦੀ ਤਰ੍ਹਾਂ ਸੌਂਪਿਆ ਜਾਂਦਾ ਹੈ ।

ਸਾਡੀ ਰੱਬ ਅੱਗੇ ਅਰਦਾਸ ਹੈ ਆਪਣੇ ਰੰਗ ਵਿਚ ਰੰਗੇ ਖ਼ੁਦਰੰਗ ਸ਼ਾਇਰ ਰਿੱਕੀ ਸ਼ੇਰਪੁਰੀ ਨੂੰ ਦੁਨੀਆਂ ਦਾ ਹਰ ਇੱਜਤਦਾਰ ਮੁਕਾਮ ਹਾਸਿਲ ਹੋਵੇ ਤੇ ਆਪਣੀ ਪਾਕ ਮੁਹੱਬਤ ਅਦਾਇਗੀ ਨਾਲ ਸਾਨੂੰ ਇਸ਼ਕ ਤੇ ਇਨਸਾਨੀਅਤ ਨਾਲ ਜੋੜੀ ਰੱਖਣ । ਇਸ਼ਕ ਦੇ ਆਸ਼ਿਕ ਰਿੱਕੀ ਸ਼ੇਰਪੁਰੀ ਨੂੰ ਭਵਿੱਖ ਵਿੱਚ ਸੱਚਾ ਸੁੱਚਾ ਤੇ ਅਦਬੀ ਮੁਕਾਮ ਹਾਸਲ ਹੋਵੇ ।

Previous articleਹੁਣ ਚਿੰਤਾ ਨਹੀਂ
Next articlePrivatisation – OBC, SC, ST ਦੀਆਂ ਲੱਖਾਂ ਨੌਕਰੀਆਂ ਅਤੇ ਸ਼ਾਸਨ-ਪ੍ਰਸ਼ਾਸਨ ਵਿੱਚ ਹਿੱਸੇਦਾਰੀ ਖਤਮ