ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਭਾਰਤੀ ਅਰਥਵਿਵਸਥਾ ਵਿੱਚ ਕਥਿਤ ਤੌਰ ’ਤੇ ਘਾਟਾ ਪੈਣ ਦੇ ਮੁੱਦੇ ’ਤੇ ਕੇਂਦਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਦਹਾਕਿਆਂ ਦੀ ਮਿਹਨਤ ਨਾਲ ਖੜ੍ਹੀ ਹੋਈ ਅਰਥ ਵਿਵਸਥਾ ਨੂੰ ਸਰਕਾਰ ਤਬਾਹ ਕਰ ਰਹੀ ਹੈ। ਉਨ੍ਹਾਂ ਟਵਿੱਟਰ ’ਤੇ ਟਵੀਟ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਕੁੱਝ ਵੀ ਬਣਾ ਨਹੀਂ ਸਕਦੀ, ਇਹ ਸਿਰਫ਼ ਦਹਾਕਿਆਂ ਦੀ ਮਿਹਨਤ ਅਤੇ ਜਜ਼ਬੇ ਨਾਲ ਖੜ੍ਹੀ ਕੀਤੀ ਅਰਥ ਵਿਵਸਥਾ ਨੂੰ ਢਹਿ-ਢੇਰੀ ਕਰ ਸਕਦੀ ਹੈ। ਰਾਹੁਲ ਗਾਂਧੀ ਨੇ ਕੁੱਝ ਮੀਡੀਆ ਰਿਪੋਰਟਾਂ ਵੀ ਆਪਣੀ ਇਸ ਪੋਸਟ ਨਾਲ ਟੈਗ ਕੀਤੀਆਂ ਹਨ, ਜਿਨ੍ਹਾਂ ਵਿੱਚ ਕੁੱਝ ਨਾਮਵਰ ਕਾਰੋਬਾਰੀ ਡਿੱਗ ਰਹੀ ਅਰਥ-ਵਿਵਸਥਾ ਸਬੰਧੀ ਚਿਤਾਵਨੀ ਦੇ ਰਹੇ ਹਨ।
INDIA ਰਾਹੁਲ ਨੇ ਡਿੱਗਦੀ ਅਰਥਵਿਵਸਥਾ ਦੇ ਮੁੱਦੇ ’ਤੇ ਕੇਂਦਰ ਨੂੰ ਬਣਾਇਆ ਨਿਸ਼ਾਨਾ