ਰਾਹੁਲ ਤੇ ਪ੍ਰਿਯੰਕਾ ਸਣੇ ਕਈ ਆਗੂ ਪਾਇਲਟ ਦੇ ਸੰਪਰਕ ’ਚ: ਸੂਤਰ

ਨਵੀਂ ਦਿੱਲੀ (ਸਮਾਜਵੀਕਲੀ) : ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਚੋਟੀ ਦੇ ਆਗੂ ਜਿਨ੍ਹਾਂ ਵਿਚ ਰਾਹੁਲ ਤੇ ਪ੍ਰਿਯੰਕਾ ਗਾਂਧੀ ਵੀ ਸ਼ਾਮਲ ਹਨ, ਸਚਿਨ ਪਾਇਲਟ ਦੇ ਸੰਪਰਕ ’ਚ ਹਨ ਤੇ ਉਨ੍ਹਾਂ ਨੂੰ ਮਨਾਉਣ ਦਾ ਯਤਨ ਕਰ ਰਹੇ ਹਨ। ਸਚਿਨ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਖ਼ਿਲਾਫ਼ ਬਗ਼ਾਵਤ ਨਾ ਕਰਨ ਲਈ ਕਿਹਾ ਜਾ ਰਿਹਾ ਹੈ। ਉਪ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਜਾ ਰਿਹਾ ਹੈ ਕਿ ਸਾਰੀਆਂ ਸ਼ਿਕਾਇਤਾਂ ਪਾਰਟੀ ਪੱਧਰ ’ਤੇ ਨਿਬੇੜੀਆਂ ਜਾਣਗੀਆਂ। ਰਾਹੁਲ-ਪ੍ਰਿਯੰਕਾ ਤੋਂ ਇਲਾਵਾ ਅਹਿਮਦ ਪਟੇਲ, ਪੀ. ਚਿਦੰਬਰਮ ਤੇ ਕੇ.ਸੀ. ਵੇਣੂਗੋਪਾਲ ਨੇ ਵੀ ਸਚਿਨ ਨਾਲ ਗੱਲਬਾਤ ਕੀਤੀ ਹੈ। ਗੱਲਬਾਤ ਦਾ ਕੀ ਸਿੱਟਾ ਨਿਕਲਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

Previous articleAmid Rajasthan crisis, ED, IT raids on people close to Gehlot
Next articleਰਾਜਸਥਾਨ: ਗਹਿਲੋਤ ਨਾਲ ਡਟੇ ਸੌ ਤੋਂ ਵੱਧ ਵਿਧਾਇਕ