ਰਾਹਤ ਫੰਡ: ਮਨਪ੍ਰੀਤ ਕੌਰ ਵੱਲੋਂ ਵਜ਼ੀਫ਼ਾ ਰਾਸ਼ੀ ਭੇਟ

ਜਲਾਲਾਬਾਦ– ਮਨਪ੍ਰੀਤ ਕੌਰ ਨੇ ਕਰੋਨਾ ਰਾਹਤ ਫੰਡ ਲਈ 31000 ਦੀ ਮਦਦ ਐੱਸਡੀਐੱਮ ਨੂੰ ਸੌਂਪੀ। ਮਨਪ੍ਰੀਤ ਕੌਰ ਪਿੰਡ ਵੈਰੋਕੇ ਦੇ ਸਾਬਕਾ ਸਰਪੰਚ ਹਰਦੇਵ ਸਿੰਘ ਸੰਧੂ ਦੀ ਬੇਟੀ ਅਤੇ ਕਾਂਗਰਸੀ ਆਗੂ ਗੁਰਪਾਲ ਸੰਧੂ ਦੀ ਭੈਣ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੀਐੱਚਡੀ ਦੀ ਪੜ੍ਹਾਈ ਕਰ ਰਹੀ ਹੈ।
ਦੱਸਣਯੋਗ ਹੈ ਕਿ ਮਨਪ੍ਰੀਤ ਕੌਰ ਪੰਜਾਬ ਯੂਨੀਵਰਸਿਟੀ ਦੇ 2019 ਬੈਚ ਦੀ ਐੱਮਐੱਸਸੀ ਬਾਇਓਕਮਿਸਟਰੀ ਦੀ ਗੋਲਡ ਮੈਡਲਿਸਟ ਹੈ ਅਤੇ ਯੂਜੀਸੀ ਜੇਆਰਐੱਫ ਕਲੀਅਰ ਹੋਣ ਕਰਕੇ ਸਰਕਾਰ ਵੱਲੋਂ ਮਨਪ੍ਰੀਤ ਕੌਰ ਨੂੰ ਤੀਹ ਹਜ਼ਾਰ ਦੇ ਕਰੀਬ ਸਕਾਲਰਸ਼ਿਪ ਮਿਲਦੀ ਹੈ। ਮਨਪ੍ਰੀਤ ਨੇ ਆਪਣੇ ਜਨਮ ਦਿਨ ਮੌਕੇ ਜਲਾਲਾਬਾਦ ਦੇ ਐੱਸਡੀਐੱਮ ਕੇਸ਼ਵ ਗੋਇਲ ਨੂੰ 31000 ਹਜ਼ਾਰ ਰੁਪਏ ਦਾ ਚੈੱਕ ਸੌਂਪਿਆ। ਪਿਤਾ ਹਰਦੇਵ ਸੰਧੂ ਨੇ ਕਿਹਾ ਕਿ ਮਾਪਿਆਂ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਨ੍ਹਾਂ ਦੇ ਬੱਚੇ ਵਿੱਦਿਆ ਵਿੱਚ ਚੰਗੀ ਪ੍ਰਾਪਤੀ ਦੇ ਨਾਲ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਰਮਿੰਦਰ ਆਂਵਲਾ ਬਹੁਤ ਵਧੀਆ ਤਰੀਕੇ ਨਾਲ ਕਰੋਨਾ ਖ਼ਿਲਾਫ਼ ਲੜਨ ਲਈ ਪ੍ਰਬੰਧ ਕਰ ਰਹੇ ਹਨ।

Previous articleਖਤਮ ਹੋਣ ਲੱਗਿਆ ਲੋੜਵੰਦ ਪਰਿਵਾਰਾਂ ਦਾ ਰਾਸ਼ਨ
Next articleਵੰਡ ਪ੍ਰਣਾਲੀ ਕਾਰਨ ਕਰਫਿਊ ਬੇਲਗਾਮ