ਨਵੀਂ ਦਿੱਲੀ (ਹਰਜਿੰਦਰ ਛਾਬੜਾ) : ਦੇਸ਼-ਵਿਆਪੀ ਲਾਕਡਾਊਨ ਕੋਰੋਨਾ ਵਾਇਰਸ ਨਾਲ ਜੰਗ ‘ਚ ਹੀ ਸਹਾਈ ਨਹੀਂ ਹੋ ਰਿਹਾ ਬਲਕਿ ਲੋਕਾਂ ਦੀ ਰੋਗ ਪ੍ਰਤੀਰੋਧਕ ਸਮਰਥਾ ਨੂੰ ਵੀ ਵਧਾ ਰਿਹਾ ਹੈ। ਕੁਝ ਦਿਨਾਂ ‘ਚ ਹੀ ਦਿੱਲੀ-ਐੱਨਸੀਆਰ ਸਮੇਤ ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਦੀ ਹਵਾ ਸਾਫ਼ ਹੋ ਗਈ ਹੈ। ਲੋਕ ਖੁੱਲ੍ਹ ਕੇ ਹਵਾ ‘ਚ ਸਾਹ ਲੈ ਰਹੇ ਹਨ ਤੇ ਮਾਨਸਿਕ ਤੇ ਸਰੀਰਕ ਦੋਵਾਂ ਪੱਧਰਾਂ ‘ਤੇ ਖ਼ੁਦ ਨੂੁੰ ਕਿਤੇ ਜ਼ਿਆਦਾ ਸਿਹਤਮੰਦ ਮਹਿਸੂਸ ਕਰ ਰਹੇ ਹਨ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਵੱਲੋਂ ਦੇਸ਼ ਦੇ 102 ਸ਼ਹਿਰਾਂ ਦੀ ਹਵਾ ਕੁਆਲਿਟੀ ਮਾਪੀ ਜਾਂਦੀ ਹੈ। ਮੰਗਲਵਾਰ ਦੀ ਅੱਧੀ ਰਾਤ ਤੋਂ ਹੋਏ ਲਾਕਡਾਊਨ ਨੇ ਦੋ ਹੀ ਦਿਨਾਂ ‘ਚ ਹਵਾ ਪ੍ਰਦੂਸ਼ਣ ਦਾ ਲੱਕ ਤੋੜ ਦਿੱਤਾ ਹੈ। ਆਲਮ ਇਹ ਹੈ ਕਿ 21 ਸ਼ਹਿਰਾਂ ਦੀ ਹਵਾ ਚੰਗੀ, 64 ਦੀ ਸੰਤੋਸ਼ਜਨਕ, 14 ਦੀ ਆਮ ਸ਼੍ਰੇਣੀ ‘ਚ ਆ ਗਈ ਹੈ। ਮੁਜ਼ਫਰਪੁਰ, ਕਲਿਆਣ ਤੇ ਗੁਹਾਟੀ ਵਰਗੇ ਤਿੰਨ ਸ਼ਹਿਰ ਹੀ ਅਜਿਹੇ ਹਨ ਜਿੱਥੋਂ ਦੀ ਹਵਾ ਹੁਣ ਵੀ ਖ਼ਰਾਬ ਸ਼੍ਰੇਣੀ ‘ਚ ਹੈ।
ਕੇਂਦਰੀ ਪਿ੍ਥਵੀ ਵਿਗਿਆਨ ਮੰਤਰਾਲੇ ਅਧੀਨ ਸਫਰ ਇੰਡੀਆ ਮੁਤਾਬਕ ਹਵਾ ਪ੍ਰਦੂਸ਼ਣ ‘ਚ ਵੀ ਸਭ ਤੋਂ ਜ਼ਿਆਦਾ ਕਮੀ ਨਾਈਟ੍ਰੋਜਨ ਡਾਇਅਕਸਾਈਡ (ਨਾਕਸ) ‘ਚ ਆਈ ਹੈ। ਪੈਟਰੋਲ, ਡੀਜ਼ਲ ਸਮੇਤ ਹੋਰ ਈਂਧਨਾਂ ਦੇ ਸੜਨ ‘ਤੇ ਪੈਦਾ ਹੋਣ ਵਾਲੇ ਵਾਲੇ ਪ੍ਰਦੂਸ਼ਿਤ ਤੱਤਾਂ ਨਾਲ ਫੇਫੜਿਆਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਹੈ। ਪ੍ਰਦੂਸ਼ਕ ਕਣ ਪੀਐੱਮ 2.5 ਤੇ ਪੀਐੱਮ 10 ਵੀ 55 ਤੋਂ 60 ਫ਼ੀਸਦੀ ਤਕ ਘੱਟ ਹੋ ਗਿਆ ਹੈ। ਵਾਤਾਵਰਣ ਮਾਹਿਰਾਂ ਮੁਤਾਬਕ ਇਹ ਪ੍ਰਦੂਸ਼ਕ ਕਣ ਵੀ ਕੋਰੋਨਾ ਵਾਇਰਸ ਵਰਗੇ ਹੀ ਹੁੰਦੇ ਹਨ ਤੇ ਸਾਈਜ਼ ‘ਚ ਉਸ ਤੋਂ 10 ਤੋਂ 50 ਫ਼ੀਸਦੀ ਤਕ ਵੱਡੇ ਰਹਿੰਦੇ ਹਨ। ਦਿੱਲੀ, ਮੁੰਬਈ, ਕੋਲਕਾਤਾ ਤੇ ਬੈਂਗਲੁਰੂ ਵਰਗੇ ਵੱਡੇ ਸ਼ਹਿਰਾਂ ‘ਚ ਵੀ ਪੀਐੱਮ 2.5 ਜਿੱਥੇ 55 ਫ਼ੀਸਦੀ ਤਕ ਉੱਥੇ ਨਾਕਸ 74 ਫ਼ੀਸਦੀ ਤਕ ਘੱਟ ਹੋ ਗਿਆ ਹੈ।
ਲੋਕ ਚੰਗੀ ਹਵਾ ਲੈ ਰਹੇ ਹਨ ਸਾਹ
ਜੇ ਦਿੱਲੀ ਐੱਨਸੀਆਰ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ ਇੱਥੋਂ ਦੀ ਹਵਾ ਵੀ ਚੰਗੀ ਸ਼੍ਣੀ ‘ਚ ਦਰਜ ਕੀਤੀ ਗਈ। ਸਿਰਫ ਗ੍ਰੇਟਰ ਨੋਇਡਾ ਨੂੰ ਛੱਡ ਦਈਏ ਤਾਂ ਦਿੱਲੀ, ਫ਼ਰੀਦਾਬਾਦ, ਗਾਜ਼ਿਆਬਾਦ, ਗੁਰੂਗ੍ਰਾਮ ਤੇ ਨੋਇਡਾ ‘ਚ ਏਅਰ ਇੰਡੈਕਸ 100 ਤੋਂ ਹੇਠਾਂ ਆ ਗਿਆ।
ਸ਼ਹਿਰ ਏਅਰ ਇੰਡੈਕਸ
ਦਿੱਲੀ 92
ਫ਼ਰੀਦਾਬਾਦ 88
ਗਾਜ਼ਿਆਬਾਦ 84
ਗ੍ਰੇਟਰ ਨੋਇਡਾ 112
ਗੁਰੂਗ੍ਰਾਮ 61
ਨੋਇਡਾ 72
‘ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਬਚਣ ਲਈ ਰੋਗ ਪ੍ਰਤੀਰੋਧਕ ਸਮਰਥਾ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਜ਼ਿਆਦਾਤਰ ਸ਼ਹਿਰਾਂ ਦੀ ਹਵਾ ਸਾਫ ਹੋਣ ਨਾਲ ਲੋਕਾਂ ਦੀ ਇਹ ਸਮਰਥਾ ਵੱਧ ਰਹੀ ਹੈ। ਖੁੱਲ੍ਹ ਕੇ ਸਾਹ ਲੈਣ ਨਾਲ ਹਰ ਉਮਰ ਦੇ ਲੋਕ ਚੰਗਾ ਮਹਿਸੂਸ ਕਰ ਰਹੇ ਹਨ। ਜੇ ਦੇਸ਼ਵਾਸੀ ਹਵਾ ਪ੍ਰਦੂਸ਼ਣ ਵਰਗੇ ਨਾਸੂਰ ਨੂੰ ਠੀਕ ਕਰ ਸਕਦੇ ਹਨ ਤਾਂ ਕੋਰੋਨਾ ਨਾਲ ਜੰਗ ‘ਚ ਵੀ ਜਿੱਤ ਪੱਕੀ ਹੈ।’