ਅੱਪਰਾ (ਸਮਾਜਵੀਕਲੀ)-ਰਾਸ਼ਟਰੀਆ ਮਜ਼ਦੂਰ ਕਾਂਗਰਸ ਕਮੇਟੀ ਪੰਜਾਬ ਦੀ ਇੱਕ ਅਹਿਮ ਮੀਟਿੰਗ ਸ੍ਰੀ ਸੋਮਪਾਲ ਮੈਂਗੜਾ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਫਿਲੌਰ ਵਿਖੇ ਹੋਈ। ਇਸ ਮੌਕੇ ਬੋਲਦਿਆਂ ਸ੍ਰੀ ਸੋਮਪਾਲ ਮੈਂਗੜਾ ਨੇ ਕਿਹਾ ਕਿ ਰਾਸ਼ਟਰੀਆ ਮਜ਼ਦੂਰ ਦੇ ਵਰਕਰਜ਼ ਮਜਦੂਰਾਂ ਦੀ ਭਲਾਈ ਲਈ ਦਿਨ ਰਾਤ ਖੜੇ ਹਨ। ਉਨਾਂ ਕਿਹਾ ਕਿ ਕੇਂਦਰ ਦੀ ਸੱਤਾਧਾਰੀ ਭਾਜਪਾ ਸਰਕਾਰ ਵਲੋਂ ਮਜ਼ਦੂਰਾਂ ਦੇ ਹਿੱਤਾਂ ਦਾ ਘਾਣ ਕੀਤਾ ਜਾ ਰਿਹਾ ਹੈ।
ਉਪਰੰਤ ਬੋਲਦਿਆਂ ਜਸਵੀਰ ਕੌਰ ਗੁੜਾ ਸੀਨੀਅਰ ਮਹਿਲਾ ਆਗੂ ਨੇ ਕਿਹਾ ਕਿ ਹਰ ਮਜਦੂਰ ਉਨਾਂ ਦੀ ਟੀਮ ਦਾ ਇੱਕ ਅਹਿਮ ਹਿੱਸਾ ਹੈ। ਮੌਕੇ ਉਨਾਂ ਸ਼ਿੰਦਰ ਪਾਲ ਪ੍ਰਧਾਨ ਰਾਸ਼ਟਰੀਆ ਮਜ਼ਦੂਰ ਕਾਂਗਰਸ ਕਮੇਟੀ ਜਿਲਾ ਲੁਧਿਆਣਾ ਦਿਹਾਤੀ, ਸ਼ੰਤੋਸ਼ ਕੁਮਾਰੀ, ਸੰਦੀਪ ਕੌਰ ਚੇਅਰਮੈਨ ਲੁਧਿਆਣਾ ਦਿਹਾਤੀ, ਸੋਮਨਾਥ ਹੈਪੀ, ਗੁਰਬਚਨ ਸਿੰਘ, ਸੰਤੋਸ਼ ਕੁਮਾਰੀ, ਕਮਲੇਸ਼ ਕੁਮਾਰੀ ਆਦਿ ਵੀ ਹਾਜ਼ਰ ਸਨ।