ਰਾਸ਼ਟਰਪਤੀ ਚੋਣਾਂ: ਇੰਡੀਆਨਾ ਤੋਂ ਪ੍ਰਾਇਮਰੀ ਚੋਣਾਂ ਜਿੱਤੇ ਬਾਈਡੇਨ ਅਤੇ ਟਰੰਪ

(ਸਮਾਜਵੀਕਲੀ): ਡੈਮੋਕਰੇਟ ਜੋ ਬਾਈਡੇਨ ਅਤੇ ਰਿਪਬਲਿਕਨ ਡੋਨਲਡ ਟਰੰਪ ਨੇ ਰਾਸ਼ਟਰਪਤੀ ਚੋਣਾਂ ਲਈ ਇੰਡੀਆਨਾ ਤੋਂ ਪ੍ਰਾਇਮਰੀ ਜਿੱਤ ਹਾਸਲ ਕੀਤੀ ਹੈ। ਇੰਡੀਆਨਾ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਲਈ ਚੋਣ ਨਤੀਜੇ ਪਹਿਲਾਂ ਤੋਂ ਹੀ ਪਤਾ ਸਨ ਕਿਉਂਕਿ ਬਾਈਡੇਨ ਦੇ ਵਿਰੋਧੀ ਨੇ ਆਪਣਾ ਨਾਂ ਵਾਪਸ ਲੈ ਲਿਆ ਸੀ। ਇੰਡੀਆਨਾ ਦੀ ਜਿੱਤ ਦੇ ਨਾਲ ਹੀ ਸਾਬਕਾ ਰਾਸ਼ਟਰਪਤੀ 1,911 ਪ੍ਰਤੀਨਿਧਾਂ ਦੇ ਅੰਕੜੇ ਨੇੜੇ ਪੁੱਜ ਗਏ ਹਨ ਜੋ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਮੀਦਵਾਰ ਦੇ ਅਹੁਦੇ ਲਈ ਨਾਮਜ਼ਦਗੀ ਹਾਸਲ ਕਰਨ ਲਈ ਲੋੜੀਂਦਾ ਹੈ। ਬਾਈਡੇਨ ਨੇ 7 ਰਾਜਾਂ ਵਿੱਚ ਪ੍ਰਾਇਮਰੀ ਚੋਣਾਂ ਵਿੱਚ ਜਿੱਤ ਦਰਜ ਕੀਤੀ ਹੈ।
Previous article‘ਆਪ’ ਵਿੱਚ ਸ਼ਾਮਲ ਹੋ ਸਕਦੇ ਨੇ ਨਵਜੋਤ ਸਿੱਧੂ
Next articleਅਮਰੀਕਾ ਹਿੰਸਾ: ਕਰਫਿਊ ਦੀ ਉਲੰਘਣਾ ਕਰ ਕੇ ਲੋਕਾਂ ਨੇ ਕਈ ਸ਼ਹਿਰਾਂ ਵਿੱਚ ਕੀਤਾ ਰੋਸ ਪ੍ਰਦਰਸ਼ਨ