ਰਾਫਾਲ ਮੁੱਦੇ ’ਤੇ ‘ਚੌਕੀਦਾਰ’ ਵਿਕ ਗਿਆ: ਰਾਹੁਲ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ਾਲ ਸੌਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਵਿੱਢੀ ਲੜਾਈ ਨੂੰ ਅੱਜ ਹੋਰ ਤਿੱਖੀ ਕਰਦਿਆਂ ਟਵੀਟ ਕੀਤਾ ਕਿ ‘ਚੌਕੀਦਾਰ ਵਿਕ ਗਿਆ ਹੈ।’ ਸ੍ਰੀ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਕੀਤਾ ਕਿ ਕੀ ਫਰਾਂਸ ਤੋਂ ਖਰੀਦੇ 36 ਰਾਫਾਲ ਲੜਾਕੂ ਜਹਾਜ਼ ਸਬੰਧੀ ਕਰਾਰ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਦਰਮਿਆਨ ਹੋਇਆ ਸੀ। ਰਾਹੁਲ ਨੇ ਕਿਹਾ ਕਿ ਫਰਾਂਸ ਸਰਕਾਰ ਵੱਲੋਂ ਕਰਾਰ ਦੀ ਹਮਾਇਤ ਸਬੰਧੀ ਕੋਈ ਜ਼ਾਮਨੀ ਨਾ ਦਿੱਤੇ ਜਾਣ ਦੇ ਨਵੇਂ ਖੁਲਾਸੇ ਮਗਰੋਂ ‘ਰਾਫ਼ਾਲ ਮਾਮਲੇ ’ਚ ਬਿੱਲੀ ਮੁੜ ਥੈਲੇ ’ਚੋਂ ਬਾਹਰ ਆ ਗਈ ਹੈ।’ ਕਾਂਗਰਸ ਪ੍ਰਧਾਨ ਨੇ ਇਕ ਟਵੀਟ ’ਚ ਕਿਹਾ, ‘ਪਰ ਸਾਡੇ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਫਰਾਂਸ ਸਰਕਾਰ ਨੇ ਕਰਾਰ ਪ੍ਰਤੀ ਵਫ਼ਾਦਾਰ ਰਹਿਣ ਦਾ ਭਰੋਸਾ ਦਿੱਤਾ ਹੈ! ਜਿਹੜਾ ਇਹ ਸਮਝੌਤਾ ਦੋ ਸਰਕਾਰਾਂ ’ਚ ਹੋਇਆ ਦੱਸਣ ਲਈ ਕਾਫ਼ੀ ਹੈ।’

Previous articleਭਾਰਤ ਸ਼ਾਂਤ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਲਈ ਵਚਨਬੱਧ: ਮੋਦੀ
Next articleਗੁਲਾਬਗੜ੍ਹ ਦੀ ਧੀ ਦੇ ਘਰ ਮਹਿਕਿਆ ਦੀਵਾਲੀ ਬੰਪਰ