ਰਾਤ ਲੋਕ ਡਾਊਨ ਦੌਰਾਨ ਪੁਲਿਸ ਸੁੱਤੀ ਤੇ ਚੋਰ ਜਾਗਦੇ

ਫੋਟੋ ਕੈਪਸ਼ਨ - ਫੱਤੂ ਢੀਂਗਾ ਸੁਲਤਾਨਪੁਰ ਲੋਧੀ ਰੋਡ ਤੇ ਪਿੰਡ ਨਾਨਕ ਪੁਰ ਨੇੜੇ ਕਾਲੀ ਵੇਈਂ ਦੇ ਪੁਲ ਨੇੜਿਓਂ ਸੜਕ ਦੇ ਦੋਨਾਂ ਪਾਸਿਆਂ ਤੋਂ ਚੋਰਾਂ ਵੱਲੋ ਲੋਹੇ ਦੀ ਵਾੜ ਲੱਥੀ ਦਾ ਦ੍ਰਿਸ਼

ਚੋਰ ਸ਼ਰੇਆਮ ਕਰਦੇ ਨੇ ਚੋਰੀਆਂ           

   ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪੰਜਾਬ ਸਰਕਾਰ ਵੱਲੋ ਕਰੋਨਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਦੇ ਕਈਆਂ ਸ਼ਹਿਰਾਂ ਵਿਚ ਰਾਤ ਨੂੰ 9 ਵਜੇ ਤੋਂ ਲੋਕਡਾਊਨ ਲਗਾ ਦਿਤਾ ਹੈ।ਜਿਸ ਨਾਲ  ਚੋਰਾਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਚੁੱਕੇ ਹਨ।  ਕਪੂਰਥਲਾ ਤੋਂ ਫੱਤੂ ਢੀਂਗਾ ਮਾਰਗ ਤੇ ਥਾਣਾ ਫੱਤੂਢੀਂਗਾ ਅਧੀਨ ਆਉਂਦੇ ਪਿੰਡ ਨਾਨਕ ਪੁਰ ਕਾਲੀ ਵੇਈਂ ਦੇ ਨੇੜੇ ਸੜਕ ਦੇ ਜੋ ਸੜਕ ਦੇ ਦੋਨੋ ਪਾਸੇ ਤੇ ਲੋਹੇ ਦੀ ਵਾੜ ਲੱਗੀ ਹੋਈ ਹੈ, ਨੂੰ ਚੋਰਾਂ ਵੱਲੋ ਦੋਨਾਂ ਪਾਸਿਆਂ ਤੋਂ ਸੜਕ ਦੀ ਵਾੜ ਨੂੰ ਚੋਰੀ ਕਰ ਲਿਆ ਗਿਆ ਹੈ। ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਲਾਕਡਾਊਨ ਦੇ ਚਲਦੇ ਰਾਤ ਸਮੇਂ ਪੁਲਿਸ ਦਾ ਨਾਕਾ ਜਾਂ ਪੈਟਰੋਲਿੰਗ ਹੋਣੀ ਚਾਹੀਦੀ ਹੈ। ਪਰ ਪੁਲਿਸ ਪੂਰੀ ਤਰ੍ਹਾਂ ਨਾਲ ਕੁੰਭਕਰਨੀ ਨੀਂਦ ਸੁੱਤੀ ਪਈ ਹੈ।

Previous articleCentre, Bengal lock horns over O2 supply
Next articleਤਰ ਵੱਤਰ ਖੇਤਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀ ਸਫ਼ਲ ਕਿਸਾਨ ਗੁਰਵਿੰਦਰ ਕੌਰ