ਰਾਜ ਸਭਾ ਸੀਟਾਂ ’ਤੇ ਚੋਣ ਦਾ ਮਾਮਲਾ: ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ

ਦੋ ਰਾਜ ਸਭਾ ਸੀਟਾਂ ਲਈ ਇਕੱਠਿਆਂ ਚੋਣ ਨਾ ਕਰਾਏ ਜਾਣ ਦੇ ਮਾਮਲੇ ’ਚ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ 24 ਜੂਨ ਤਕ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਗੁਜਰਾਤ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਵਿਧਾਇਕ ਪਰੇਸ਼ਭਾਈ ਧਨਾਨੀ ਨੇ ਗੁਜਰਾਤ ਅਤੇ ਉੱਤਰ ਪ੍ਰਦੇਸ਼ ਦੀਆਂ ਇਕ-ਇਕ ਰਾਜ ਸਭਾ ਸੀਟਾਂ ’ਤੇ ਇਕੋ ਦਿਨ ਵੋਟਾਂ ਪਵਾਏ ਜਾਣ ਦੀ ਮੰਗ ਕਰਦਿਆਂ ਚੋਣ ਕਮਿਸ਼ਨ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਜਸਟਿਸ ਦੀਪਕ ਗੁਪਤਾ ਅਤੇ ਸੂਰਿਆ ਕਾਂਤ ਦੇ ਵਕੇਸ਼ਨ ਬੈਂਚ ਨੇ ਪਟੀਸ਼ਨ ’ਤੇ ਸੁਣਵਾਈ ਨੂੰ ਮਨਜ਼ੂਰੀ ਦਿੰਦਿਆਂ 25 ਜੂਨ ਨੂੰ ਕੇਸ ਸੂਚੀਬੱਧ ਕਰ ਦਿੱਤਾ। ਬੈਂਚ ਨੇ ਕਿਹਾ ਕਿ ਇਹ ਮੁੱਦਾ ਚੋਣ ਪਟੀਸ਼ਨ ਨਾਲ ਸਬੰਧਤ ਨਹੀਂ ਹੈ। ਇਸ ਕਰਕੇ ਪਟੀਸ਼ਨ ’ਤੇ ਸੁਣਵਾਈ ਕੀਤੀ ਜਾ ਸਕਦੀ ਹੈ। ਗੁਜਰਾਤ ਕਾਂਗਰਸ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਵੇਕ ਤਨਖਾ ਨੇ ਕਿਹਾ ਕਿ ਦਿੱਲੀ ਹਾਈ ਕੋਰਟ ਦੇ ਕਈ ਫ਼ੈਸਲੇ ਉਨ੍ਹਾਂ ਦੇ ਪੱਖ ’ਚ ਆਏ ਹਨ।

Previous article550ਵਾਂ ਪ੍ਰਕਾਸ਼ ਪੁਰਬ: ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਸਜਾਉਣ ਦੀ ਮਨਜ਼ੂਰੀ
Next articleਮੁਲਾਜ਼ਮਾਂ ਦੀ ਹੜਤਾਲ ਕਾਰਨ ਡੀਸੀ ਦਫ਼ਤਰਾਂ ਦੇ ਕੰਮ ਠੱਪ