ਰਾਜ ਦਦਰਾਲ ਅਤੇ ਸਰਬਜੀਤ ਮੱਟੂ ਦੇ ਧਾਰਮਿਕ ਗੀਤ ਦੀ ਹੋਈ ਰਿਕਾਰਡਿੰਗ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਮਿਸ਼ਨਰੀ ਗਾਇਕ ਰਾਜ ਦਦਰਾਲ ਅਤੇ ਸਰਬਜੀਤ ਮੱਟੂ ਨੇ ਧੰਨ-ਧੰਨ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 644ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਾਏ ਇਕ ਗੀਤ ਦੀ ਰਿਕਾਰਡਿੰਗ ਮੁਕੰਮਲ ਕਰ ਲਈ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਰਾਜ ਦਦਰਾਲ ਨੇ ਦੱਸਿਆ ਕਿ ਇਸ ਗੀਤ ਨੂੰ ਬਾਈ ਅਮਰਜੀਤ ਬੇਗਮਪੁਰੀ ਕੈਨੇਡਾ ਨੇ ਕਲਮਬੱਧ ਕੀਤਾ ਹੈ ਅਤੇ ਇਸ ਦਾ ਸੰਗੀਤ ਬੀ ਆਰ ਡਿਮਾਣਾ ਅਤੇ ਰਵੀ ਡਿਮਾਣਾ ਹੈ। ਇਸ ਧਾਰਮਿਕ ਦੋਗਾਣੇ ਵਿਚ ਉਸ ਦਾ ਸਾਥ ਗਾਇਕਾ ਸਰਬਜੀਤ ਮੱਟੂ ਨੇ ਦਿੱਤਾ ਹੈ। ਇਸ ਟਰੈਕ ਲਈ ਉਹ ਸ਼੍ਰੀ ਬਿੱਲ ਬਸਰਾ, ਜੱਸੀ ਰਾਜੂ ਕੈਨੇਡਾ, ਰਤਨ ਜੱਖੂ ਕੈਨੇਡਾ, ਸੇਵਾ ਸਿੰਘ ਵਿਰਦੀ ਕੈਨੇਡਾ, ਸਟੀਵਨ ਬੇਗਮਪੁਰੀ, ਅਵਤਾਰ ਦਦਰਾਲ ਕੈਨੇਡਾ ਦੇ ਨਿੱਘੇ ਸਹਿਯੋਗ ਦਾ ਧੰਨਵਾਦੀ ਹੈ। ਜਲਦੀ ਹੀ ਇਸ ਟਰੈਕ ਦਾ ਵੀਡੀਓ ਸ਼ੂਟ ਕੀਤਾ ਜਾਵੇਗਾ।

Previous articleਗਾਇਕ ਗੁਰਬਖਸ਼ ਸ਼ੌਂਕੀ ‘ਦਿੱਲੀ / ਝਾਂਜਰ’ ਗੀਤ ਨਾਲ ਕਿਸਾਨਾਂ ਦੇ ਪੱਖ ਵਿਚ ਖੜਿ•ਆ
Next articleClimate school literacy campaign gains momentum in 100 plus nations