ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏਆਈਐੱਮਪੀਐੱਲਬੀ) ਨੇ ਅੱਜ ਆਸ ਜਤਾਈ ਕਿ ਸੁਪਰੀਮ ਕੋਰਟ ਵਿੱਚ ਅਯੁੱਧਿਆ ਫੈਸਲੇ ਖ਼ਿਲਾਫ਼ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਮੌਕੇ ਸੀਨੀਅਰ ਵਕੀਲ ਰਾਜੀਵ ਧਵਨ ਹੀ ਉਨ੍ਹਾਂ ਦੀ ਨੁਮਾਇੰਦਗੀ ਕਰਨਗੇ। ਹਾਲਾਂਕਿ ਧਵਨ ਨੇ ਅੱਜ ਸਵੇਰੇ ਇਕ ਬਿਆਨ ਵਿੱਚ ਕਿਹਾ ਸੀ ਕਿ ਅਯੁੱਧਿਆ ਫੈਸਲੇ ਖ਼ਿਲਾਫ਼ ਦਾਇਰ ਕੀਤੀ ਜਾਣ ਵਾਲੀ ਨਜ਼ਰਸਾਨੀ ਪਟੀਸ਼ਨ ਜਾਂ ਇਸ ਕੇਸ ਵਿੱਚ ਹੁਣ ਉਨ੍ਹਾਂ ਦੀ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਨਹੀਂ ਰਹੀ। ਧਵਨ ਨੇ ਦਾਅਵਾ ਕੀਤਾ ਸੀ ਕਿ ਐਡਵੋਕੇਟ ਇਜਾਜ਼ ਮਕਬੂਲ ਨੇ ਇਕ ‘ਅਰਥਹੀਣ’ ਤਰਕ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਬਾਬਰੀ ਕੇਸ ’ਚੋਂ ਬਾਹਰ ਕਰ ਦਿੱਤਾ ਹੈ। ਜਮਾਇਤ ਉਲੇਮਾ-ਏ-ਹਿੰਦ ਦੀ ਨੁਮਾਇੰਦਗੀ ਕਰਨ ਵਾਲੇ ਮਕਬੂਲ ਨੇ ਤਰਕ ਦਿੱਤਾ ਸੀ ਕਿ ਧਵਨ ਨਾਸਾਜ਼ ਸਿਹਤ ਕਰਕੇ ਕੇਸ ਦੀ ਪੈਰਵੀ ਨਹੀਂ ਕਰ ਸਕਦੇ। ਬੋਰਡ ਦੇ ਤਰਜਮਾਨ ਖਾਲਿਦ ਸੈਫੁੱਲਾ ਰਹਿਮਾਨੀ ਨੇ ਇਕ ਟਵੀਟ ’ਚ ਕਿਹਾ, ‘ਰਾਜੀਵ ਧਵਨ ਹਮੇਸ਼ਾ ਨਿਆਂ ਤੇ ਏਕਤਾ ਦੇ ਪ੍ਰਤੀਕ ਰਹੇ ਹਨ।’
HOME ਰਾਜੀਵ ਧਵਨ ਹੀ ਕਰਨਗੇ ਸਾਡੀ ਨੁਮਾਇੰਦਗੀ: ਮੁਸਲਿਮ ਲਾਅ ਬੋਰਡ