ਪਠਾਨਕੋਟ (ਸਮਾਜ ਵੀਕਲੀ):ਰਾਜਪਾਲ ਸਰਹੱਦੀ ਖੇਤਰ ਦੇ ਪੰਚਾਂ-ਸਰਪੰਚਾਂ ਦੀਆਂ ਮੁਸ਼ਕਲਾਂ ਸੁਣਨ ਲਈ ਆਏ ਸਨ ਪਰ ਉਨ੍ਹਾਂ ਕਿਸੇ ਦੀ ਵੀ ਕੋਈ ਮੁਸ਼ਕਲ ਨਾ ਸੁਣੀ ਤੇ ਆਪਣਾ ਭਾਸ਼ਣ ਹੀ ਦਿੱਤਾ। ਉਨ੍ਹਾਂ ਨੂੰ ਇਹ ਸੁਆਲ ਕੀਤਾ ਗਿਆ ਕਿ ਪੰਜਾਬ ਅੰਦਰ ਖਣਨ ਬੰਦ ਹੋਣ ਨਾਲ ਰੇਤਾ, ਬਜਰੀ ਦੇ ਰੇਟ ਬਹੁਤ ਵੱਧ ਗਏ ਹਨ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਦੇਸ਼ ਦੀ ਸੁਰੱਖਿਆ ਸਭ ਤੋਂ ਉੱਪਰ ਹੈ, ਬਾਕੀ ਕੰਮ ਤਾਂ ਪੰਜਾਬ ਸਰਕਾਰ ਦਾ ਹੈ। ਉਨ੍ਹਾਂ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਗਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ 11 ਸਾਲ ਦੇ ਕਾਰਜਕਾਲ ਵਿੱਚ ਨਾਜਾਇਜ਼ ਖਣਨ ਧੜਾਧੜ ਚੱਲਦੀ ਰਹੀ ਤਾਂ ਉਸ ਵੇਲੇ ਬੀਐੱਸਐੱਫ ਕਿਉਂ ਚੁੱਪ ਰਹੀ ਤਾਂ ਰਾਜਪਾਲ ਪੰਜਾਬ ਰਾਸ਼ਟਰ ਦੀ ਸੁਰੱਖਿਆ ਦਾ ਮੁੱਦਾ ਕਹਿ ਕੇ ਸਵਾਲ ਟਾਲ ਗਏ। ਉਨ੍ਹਾਂ ਕਿਹਾ ਕਿ ਉਹ ਇੱਥੇ ਕੋਈ ਰਾਜਨੀਤੀ ਕਰਨ ਨਹੀਂ ਆਏ। ਉਨ੍ਹਾਂ ਕਿਹਾ ਕਿ ਪੰਜਾਬ ਦਾ ਡੀਜੀਪੀ ਵਾਰ-ਵਾਰ ਨਾ ਬਦਲਿਆ ਜਾਵੇ ਜਿਹੜਾ ਡੀਜੀਪੀ ਹੁਣ ਲੱਗਿਆ ਹੈ ਇਸ ਨੂੰ 4-5 ਸਾਲ ਰਹਿਣ ਦਿੱਤਾ ਜਾਵੇ।
HOME ਰਾਜਪਾਲ ਨੇ ਸਮੱਸਿਆਵਾਂ ਸੁਣਨ ਦੀ ਥਾਂ ਭਾਸ਼ਣ ਹੀ ਦਿੱਤਾ