ਰਾਜਪਾਲ ਦਾ ਦੌਰਾ ਗੈਰ-ਸੰਵਿਧਾਨਕ: ਟੀਐੱਮਸੀ

ਕੋਲਕਾਤਾ (ਸਮਾਜ ਵੀਕਲੀ) :ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਦੀ ਸਲਾਹ ਨੂੰ ਨਜ਼ਰਅੰਦਾਜ ਕਰਦਿਆਂ ਰਾਜਪਾਲ ਜਗਦੀਪ ਧਨਖੜ ਵੱਲੋਂ ਕੂਚ ਬਿਹਾਰ ਜ਼ਿਲ੍ਹੇ ਦੇ ਚੋਣਾਂ ਮਗਰੋਂ ਹਿੰਸਾ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਾ ਗੈਰ-ਸੰਵਿਧਾਨਕ ਹੈ। ਪਾਰਟੀ ਦੇ ਸੀਨੀਅਰ ਐੱਮਪੀ ਤੇ ਬੁਲਾਰੇ ਸੌਗਾਤਾ ਰੇਅ ਨੇ ਕਿਹਾ,‘ਉਨ੍ਹਾਂ (ਧਨਖੜ) ਸੂਬਾ ਸਰਕਾਰ ਦੀ ਗੱਲ ਨਹੀਂ ਸੁਣੀ ਤੇ ਕੂਚ ਬਿਹਾਰ ਚਲੇ ਗਏ। ਉਹ ਉੱਥੇ ਇੱਕ ਭਾਜਪਾ ਆਗੂ ਨਾਲ ਗਏ। ਉਨ੍ਹਾਂ ਦਾ ਵਿਹਾਰ ਗੈਰ-ਸੰਵਿਧਾਨਕ ਹੈ।’

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUK anxious about Indian Covid variant: PM
Next articleIsraeli Border Police reserves called to quell violent clashes