ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜਪਾਲਾਂ ਤੇ ਉਪ ਰਾਜਪਾਲਾਂ ਨੂੰ ਅੱਜ ਕਿਹਾ ਕਿ ਉਹ ਕਰੋਨਾਵਾਇਰਸ ਦੇ ਫੈਲਾਅ ਨੂੰ ‘ਛੇਤੀ ਤੋਂ ਛੇਤੀ’ ਰੋਕਣ ਲਈ ਰੈੱਡ ਕਰਾਸ ਤੇ ਹੋਰਨਾਂ ਧਾਰਮਿਕ ਜਥੇਬੰਦੀਆਂ ਦੇ ਵਲੰਟੀਅਰਾਂ ਨੂੰ ਆਪਣੇ ਨਾਲ ਜੋੜਨ। ਇਥੇ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ‘ਮਿਲ ਵੰਡ ਕੇ ਤੇ ਸਾਂਭ-ਸੰਭਾਲ’ ਭਾਰਤੀ ਸਮਾਜ ਦੀ ਤਾਕਤ ਹੈ। ਉਨ੍ਹਾਂ ਆਸ ਜਤਾਈ ਕਿ ਸਰਕਾਰ ਵੱਲੋਂ ਕੀਤੇ ਯਤਨ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ (ਖਾਸ ਕਰਕੇ ਗੈਰ-ਸੰਗਠਿਤ ਸੈਕਟਰਾਂ ਤੇ ਨਿਆਸਰਿਆਂ) ਦੀਆਂ ਦੁੱਖ ਤਕਲੀਫ਼ਾਂ ਤੇ ਮੁਸੀਬਤਾਂ ਨੂੰ ਘਟਾਉਣ ਵਿੱਚ ਕਾਰਗਰ ਸਾਬਤ ਹੋਣਗੇ। ਕਾਨਫਰੰਸ ਵਿੱਚ ਮੌਜੂਦ ਉਪ ਰਾਸ਼ਟਰਪਤੀ ਐੱਮ.ਵੈਂਕੱਈਆ ਨਾਇਡੂ ਨੇ ਰਾਜਪਾਲਾਂ ਤੇ ਉਪ ਰਾਜਪਾਲਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਵਿੱਚ ਜਾਗਰੂਕਤਾ ਦੀ ਭਾਵਨਾ ਨੂੰ ਤੀਬਰ ਕਰਦਿਆਂ ਕਰੋਨਾਵਾਇਰਸ ਖਿਲਾਫ਼ ਲੜਾਈ ਵਿੱਚ ਸਮਾਜਿਕ ਜਥੇਬੰਦੀਆਂ ਤੇ ਨਿੱਜੀ ਸੈਕਟਰ ਨੂੰ ਸਰਕਾਰ ਦਾ ਭਾਈਵਾਲ ਬਣਨ ਲਈ ਹੱਲਾਸ਼ੇਰੀ ਦੇਣ।
INDIA ਰਾਜਪਾਲ ਤੇ ਉਪ ਰਾਜਪਾਲ ਰੈੱਡ ਕਰਾਸ ਤੇ ਧਾਰਮਿਕ ਜਥੇਬੰਦੀਆਂ ਨੂੰ ਨਾਲ ਤੋਰਨ