ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਦੋਆਬਾ ਖੇਤਰ ਦੇ ਪ੍ਰਸਿੱਧ ਰਾਗੀ ਭਾਈ ਸਾਹਿਬ ਭਾਈ ਬਲਜਿੰਦਰ ਸਿੰਘ ਲੋਹਾਰਾਂ ਵਾਲੇ ਇਸ ਫ਼ਾਨੀ ਸੰਸਾਰ ਤੋਂ ਰੁਖਸਤ ਹੋ ਗਏ। ਵਾਹਿਗੁਰੂ ਵਲੋਂ ਬਖਸ਼ੇ ਹੋਏ ਸਵਾਸਾਂ ਨੂੰ ਪੂਰਨ ਗੁਰ ਮਰਿਆਦਾ ਅਨੁਸਾਰ ਭੋਗਦਿਆਂ ਆਖਰੀ ਦਮ ਤੱਕ ਕੀਰਤਨ ਬਾਣੀ ਜਰੀਏ ਉਹ ਸੰਗਤ ਦੀ ਸੇਵਾ ਕਰਦੇ ਰਹੇ। ਭਾਵੇਂ ਉਹ ਸਰੀਰਕ ਪੱਖੋਂ ਚੱਲਣ ਤੋਂ ਅਸਮਰੱਥ ਸਨ, ਪਰ ਉਨ੍ਹਾਂ ਨੇ ਆਪਣੇ ਨਿਰਮੋਲਕ ਕੀਰਤਨ ਦੀ ਗਾਇਨ ਕਲਾ ਨਾਲ ਸੈਂਕੜੇ ਲੋਕਾਂ ਨੂੰ ਗੁਰੂ ਬਾਣੀ ਦੇ ਲੜ ਲੱਗਣ ਲਈ ਪ੍ਰੇਰਿਆ ਹੈ। ਪਿੰਡ ਸੂਸਾਂ ਦੇ ਡੇਰਾ ਬਾਬਾ ਜਵਾਹਰ ਦਾਸ ਜੀ ਵਿਖੇ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਕੀਰਤਨ ਬਾਣੀ ਦੀ ਸੇਵਾ ਨਿਭਾਉਂਦੇ ਆ ਰਹੇ ਸਨ। ਉਨ੍ਹਾਂ ਦੇ ਜਾਣ ਨਾਲ ਸਮੁੱਚੇ ਸਿੱਖ ਜਗਤ ਨੂੰ ਇਕ ਹਰਮਨ ਪਿਆਰੇ ਕੀਰਤਨੀਏ ਗੁਰ ਸਿੱਖ ਦਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਅਤੇ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਭਾਈ ਸਾਹਿਬ ਦੀ ਅੰਤਿਮ ਅਰਦਾਸ ਚਾਰ ਜਨਵਰੀ ਨੂੰ ਪਿੰਡ ਲੋਹਾਰਾਂ ਨਜ਼ਦੀਕ ਭੋਗਪੁਰ ਵਿਖੇ ਹੋਵੇਗੀ। ਜਿੱਥੇ ਉਨ੍ਹਾਂ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਜਾਣਗੀਆਂ।
HOME ਰਾਗੀ ਭਾਈ ਬਲਜਿੰਦਰ ਸਿੰਘ ਲੋਹਾਰਾਂ ਵਾਲੇ ਫ਼ਾਨੀ ਸੰਸਾਰ ਤੋਂ ਹੋਏ ਰੁਖਸਤ