ਰਹਿਮਤ ਜਦ ਹੋਵੇ ….

ਸੁਖਦੇਵ ਸਿੰਘ

(ਸਮਾਜ ਵੀਕਲੀ)

ਰਹਿਮਤ ਜਦ ਹੋਵੇ
ਸੋਹਣੇ ਡਾਢੇ ਰੱਬ ਦੀ
ਸਹੂਲਤਾਂ ਮਿਲਣ ਦੇ
ਸਬੱਬ ਬਣ ਜਾਂਦੇਆ।

ਚੁੱਟਕੀ ‘ਚ ਪਾਂਉਦਾ
ਬੰਦਾ ਕਾਮਯਾਬੀਆਂ
ਉਹਦੀ ਮੇਹਰ ਬਿਨਾਂ
ਨਿੱਕੇ ਜਿਹੇ ਮਸਲੇ ਵੀ
ਯੱਬ ਬਣ ਜਾਂਦੇਆ।

ਤੱਤੀਆਂ ਦੁਪਹਿਰਾਂ ਵਿੱਚ
ਮਿਲ ਜਾਂਣ ਛਾਂਵਾਂ ਠੰਡੀਆਂ
ਮਾਰੂਥਲ ‘ਚ ਊਠਾਂ ਵਾਲੇ
ਸਹਾਰੇ ਲੱਭ ਬਣ ਜਾਂਦੇਆ।

ਇੱਕੋ ਹੋਕੇ ਨਾਲ
ਜੁੜ ਜਾਂਦੇ ਨੇ ਹਜੂਮ
ਭੁੱਲ ਗੁੱਸੇ ਗਿਲੇ ਯਾਰ
ਸੱਭ ਬਣ ਜਾਂਦੇਆ।

ਵਾਰ ਦੇਂਦੇ ਜਾਂਨਾਂ
ਇੱਕ ਦੂਜੇ ਉੱਤੋਂ ਆਪਣੀਆਂ
ਅਣਖ਼ੀ ਦਲੇਰ ਯੋਧੇ
ਦੁਰਲੱਭ ਬਣ ਜਾਂਦੇਆ।

ਕੌਤਕ ਰਚਾਉਦਾ
ਅਕਾਲ ਪੁਰਖ ਆਪ ‘ਸੁਖਦੇਵ ‘
“ਬਾਣ ਲਾਗੈ ਰੋਸ ਜਾਗੈ”
ਫ਼ੋਜ ਤਬ ਬਣ ਜਾਂਦੇਆ।

– ਸੁਖਦੇਵ ਸਿੰਘ  0091 6283011456

Previous articleਕਿਸਾਨਾਂ ਦੇ ਦਬਾਅ ਅੱਗੇ ਝੁਕੀ ਖੱਟਰ ਸਰਕਾਰ
Next articleਤਨ ਤੰਦੂਰ ਅਸਾਂ ਰੱਜ ਤਾਇਆ ……