ਕਰੋਨਾ ਕਾਲ ਦੌਰਾਨ ਚਾਰ ਮਿਸ਼ਨਰੀ ਕਿਤਾਬਾਂ ਦੀ ਕੀਤੀ ਸਿਰਜਨਾ
ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ), (ਚੁੰਬਰ) – ਕਰੋਨਾ ਕਾਲ ਦੌਰਾਨ ਵੱਖ-ਵੱਖ ਚਾਰ ਮਿਸ਼ਨਰੀ ਕਿਤਾਬਾਂ ਦੀ ਸਿਰਜਨਾ ਕਰਕੇ ਪ੍ਰਸਿੱਧ ਮਿਸ਼ਨਰੀ ਲੇਖਕ ਸੋਹਣ ਸਹਿਜਲ ਨੇ ਸਮਾਜ ਅਤੇ ਕੌਮ ਦੀ ਝੋਲੀ ਫਿਰ ਦੁਬਾਰਾ ਰਹਿਬਰਾਂ ਦੇ ਮਿਸ਼ਨਰੀ ਬੋਲਾਂ ਨਾਲ ਭਰ ਦਿੱਤੀ ਹੈ। ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਮਿਸ਼ਨਰੀ ਲੇਖਕ ਸੋਹਣ ਸਹਿਜਲ ਫਗਵਾੜਾ ਨੇ ਦੱਸਿਆ ਕਿ ਬੇਸ਼ੱਕ ਉਨ•ਾਂ ਨੇ ਦਰਜ਼ਨਾ ਕਿਤਾਬਾਂ ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਜੀ, ਸਾਹਿਬ ਸ਼੍ਰੀ ਕਾਂਸ਼ੀ ਰਾਮ, ਭਗਵਾਨ ਬੁੱਧ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਅਤੇ ਹੋਰ ਦੇਸ਼ ਕੌਮ ਦੇ ਮਹਾਨ ਉਨ•ਾਂ ਸਮਾਜ ਸੁਧਾਰਕਾਂ ਤੇ ਲਿਖੀਆਂ, ਉਸ ਕੜੀ ਨੂੰ ਅੱਗੇ ਤੋਰਦਿਆਂ ਕਰੋਨਾ ਕਾਲ ਦੌਰਾਨ ਉਨ•ਾਂ ਦੀ ਕਲਮ ਨੇ ਚਾਰ ਕਿਤਾਬਾਂ ਨੂੰ ਫਿਰ ਦੁਬਾਰਾ ਜਨਮ ਦਿੱਤਾ। ਉਨ•ਾਂ ਦੱਸਿਆ ਕਿ ਇਹ ਚਾਰ ਕਿਤਾਬਾਂ ਵੱਖ-ਵੱਖ ਟਾਇਟਲ ‘ਬੋਲ ਬਾਬਾ ਸਾਹਿਬ ਦੇ’ ਵਾਰਤਿਕ, ‘ਅੰਬੇਡਕਰ ਦੀ ਗ੍ਰੇਟ’, ‘ਸੋਚ ਨੂੰ ਸਜਿਦਾ’, ‘ਕਾਵਿ ਸੰਗ੍ਰਿਹ’, ‘ਬਹੁਜਨ ਨਾਇਕ ਸਾਹਿਬ ਕਾਂਸ਼ੀ ਰਾਮ’ ਹੇਠ ਤਿਆਰ ਕੀਤੀਆਂ ਗਈਆਂ ਹਨ। ਜੋ ਜਲਦੀ ਹੀ ਮਿਸ਼ਨਰੀ ਸਾਥੀਆਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ। ਇਸ ਸ਼ੁੱਭ ਕਾਰਜ ਲਈ ਸਮਾਜ ਦੇ ਸ਼ੁੱਭ ਚਿੰਤਕਾਂ ਵਲੋਂ ਉਨ•ਾਂ ਦਾ ਧੰਨਵਾਦ ਕੀਤਾ ਗਿਆ ਹੈ।